ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੂਗਲ ਨੇ 'ਡੀਬੱਗ' ਪ੍ਰੋਗਰਾਮ ਤਹਿਤ 3 ਕਰੋੜ ਤੋਂ ਵੱਧ ਮੱਛਰ ਛੱਡਣ ਦੀ ਇਜਾਜ਼ਤ ਮੰਗੀ

Ad Position 21
No active advertisement
ਅਜੀਤ ਡੈਸਕ 07-06-2026

• ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਮਸਨੂਈ ਬੱੁਧੀ ਦੀ ਵਰਤੋਂ • ਨਰ ਮੱਛਰ ਨਹੀਂ ਫੈਲਾਉਂਦੇ ਬਿਮਾਰੀਆਂ, ਮਾਦਾ ਹੀ ਜ਼ਿੰਮੇਵਾਰ
ਲਹਿਰਾ ਮੁਹੱਬਤ (ਬਠਿੰਡਾ), 6 ਜੂਨ (ਚਰਨਜੀਤ ਸਿੰਘ)-ਤਕਨੀਕੀ ਕੰਪਨੀ ਗੂਗਲ ਨੇ ਅਮਰੀਕੀ ਸਰਕਾਰ ਤੋਂ ਕੈਲੇਫੋਰਨੀਆ ਤੇ ਫਲੋਰੀਡਾ ਵਿਚ 3 ਕਰੋੜ 20 ਲੱਖ ਨਿਰਜੀਵ (ਨਸਬੰਦੀ ਕੀਤੇ) ਮੱਛਰਾਂ ਨੂੰ ਛੱਡਣ ਦੀ ਇਜਾਜ਼ਤ ਮੰਗੀ ਹੈ¢ ਫੈਡਰਲ ਰਜਿਸਟਰ ਦੇ ਨੋਟਿਸ ਅਨੁਸਾਰ ਯੂ.ਐਸ. ਵਾਤਾਵਰਨ ਸੁਰੱਖਿਆ ਏਜੰਸੀ (ਈ.ਪੀ.ਏ.) ਦੋ ਸਾਲਾਂ ਦੇ ਸਮੇਂ ਦੌਰਾਨ ਫਲੋਰੀਡਾ ਅਤੇ ਕੈਲੇਫੋਰਨੀਆ ਵਿਚ ਸਾਲਾਨਾ 16 ਮਿਲੀਅਨ ਮੱਛਰ ਛੱਡਣ ਦੀ ਗੂਗਲ ਦੀ ਬੇਨਤੀ ਦੀ ਸਮੀਖਿਆ ਕਰ ਰਹੀ ਹੈ¢ ਈ.ਪੀ.ਏ. ਫੈਸਲਾ ਕਰੇਗੀ ਕਿ ਇਸ ਬੇਨਤੀ ਨੂੰ ਜਨਤਕ ਟਿੱਪਣੀ ਦੀ 5 ਜੂਨ ਨੂੰ ਖ਼ਤਮ ਹੋ ਰਹੀ ਮਿਆਦ ਤੋਂ ਬਾਅਦ ਹਰੀ ਝੰਡੀ ਦੇਣੀ ਹੈ ਜਾਂ ਨਹੀਂ, ਕਿਉਂਕਿ ਨਰ ਮੱਛਰ ਕੱਟਦੇ ਨਹੀਂ ਜਾਂ ਬਿਮਾਰੀ ਨਹੀਂ ਫੈਲਾਉਂਦੇ ਹਨ¢ ਇਸ ਲਈ ਗੂਗਲ ਨਰ ਮੱਛਰਾਂ ਦੀ 'ਵੋਲਬਾਚੀਆ' ਬੈਕਟੀਰੀਆ ਨਾਲ ਪਾਲਣਾ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਜੰਗਲੀ ਮਾਦਾ ਮੱਛਰਾਂ ਨਾਲ ਸੰਤਾਨ ਪੈਦਾ ਕਰਨ ਤੋਂ ਰੋਕਦਾ ਹੈ ¢ ਜਦੋਂ ਇਕ ਸੰਕਰਮਿਤ ਨਰ ਜੰਗਲੀ ਮਾਦਾ ਨਾਲ ਮੇਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੇ ਅੰਡੇ ਨਹੀਂ ਨਿਕਲਦੇ¢ ਜਿਸ ਕਾਰਨ ਪੀੜ੍ਹੀ ਦਰ ਪੀੜ੍ਹੀ ਆਬਾਦੀ ਘੱਟਦੀ ਜਾਂਦੀ ਹੈ¢ ਗੂਗਲ ਦਾ ਕਹਿਣਾ ਹੈ ਕਿ ਮੱਛਰਾਂ 'ਤੇ ਹਮਲਾ ਕਰਨ ਦੇ ਹੋਰ ਤਰੀਕੇ ਕੰਮ ਨਹੀਂ ਕਰ ਸਕੇ ਹਨ¢ ਜ਼ਹਿਰੀਲੇ ਕੀਟਨਾਸ਼ਕ ਸਮੇਂ ਨਾਲ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ ¢ ਉਨ੍ਹਾਂ ਸਾਰੇ ਪਾਣੀ ਦੇ ਸਰੋਤਾਂ ਨੂੰ ਲੱਭਣਾ ਅਤੇ ਸਾਫ਼ ਕਰਨਾ ਮੁਸ਼ਕਿਲ ਹੈ ਜੋ ਮੱਛਰਾਂ ਲਈ ਪ੍ਰਜਨਨ ਸਥਾਨ ਬਣ ਗਏ ਹਨ ¢ ਫਲੋਰੀਡਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ 'ਏਰਿਕ ਕਾਰਾਗਾਟਾ' ਅਨੁਸਾਰ ਨਸਬੰਦੀ ਲਈ 'ਵੋਲਬਾਚੀਆ' ਬੈਕਟੀਰੀਆ ਦੀ ਵਰਤੋਂ ਲਗਭਗ 15 ਸਾਲਾਂ ਤੋਂ ਕੀਤੀ ਜਾ ਰਹੀ ਸੀ ¢ ਗੂਗਲ ਆਪਣੇ ਸ਼ੁਰੂਆਤੀ ਯਤਨਾਂ ਨੂੰ 'ਏਡੀਜ਼' ਨਾਮਕ ਮੱਛਰ ਦੀ ਇਕ ਪ੍ਰਜਾਤੀ 'ਤੇ ਕੇਂਦਿ੍ਤ ਕਰ ਰਿਹਾ ਹੈ, ਜੋ ਡੇਂਗੂ, ਜ਼ੀਕਾ, ਪੀਲਾ ਬੁਖ਼ਾਰ ਤੇ ਚਿਕਨਗੁਨੀਆ ਦੇ ਜ਼ਿਆਦਾਤਰ ਮਾਮਲਿਆਂ ਨੂੰ ਫੈਲਾਉਣ ਲਈ ਜ਼ਿੰਮੇਵਾਰ ਹੈ ¢ ਕੰਪਨੀ ਦਾ ਕਹਿਣਾ ਹੈ ਕਿ ਗੂਗਲ ਦੇ ਇੰਜੀਨੀਅਰ ਅਤੇ ਵਿਗਿਆਨੀ ਨਾਜ਼ੁਕ ਜੀਵਾਂ ਲਈ 'ਆਟੋਮੇਟਿਡ ਪਾਲਣ-ਪੋਸ਼ਣ ਪ੍ਰਣਾਲੀਆਂ' ਬਣਾਉਣ ਲਈ ਡੇਟਾ ਵਿਸ਼ਲੇਸ਼ਣ ਤੇ ਸੈਂਸਰਾਂ ਦੀ ਵਰਤੋਂ ਕਰ ਰਹੇ ਹਨ ¢ ਚੁਣੌਤੀ ਦਾ ਇਕ ਹਿੱਸਾ ਏ.ਆਈ.-ਸੰਚਾਲਿਤ ਕੰਪਿਊਟਰ ਵਿਜ਼ਨ ਦੀ ਵਰਤੋਂ ਕਰਕੇ ਨਰਾਂ ਨੂੰ ਮਾਦਾ ਤੋਂ ਵੱਖ ਕਰਨਾ ਤੇ ਨਰਾਂ ਨੂੰ 'ਸਹੀ ਜਗ੍ਹਾ ਤੇ ਸਹੀ ਸੰਖਿਆ ਵਿਚ' ਛੱਡਣਾ ਸ਼ਾਮਿਲ ਹੈ ¢ ਸਿਹਤ ਅਤੇ ਏ.ਆਈ. ਕੰਪਨੀ 'ਵੈਰੀਲੀ ਹੈਲਥ' ਸਾਲਾਂ ਤੋਂ ਡੀਬੱਗ ਪ੍ਰੋਗਰਾਮ ਪਿੱਛੇ ਖ਼ਾਸ ਭੂਮਿਕਾ 'ਚ ਰਹੀ ਹੈ, ਜੋ ਗੂਗਲ ਐਕਸ 'ਤੇ 'ਮੂਨਸ਼ਾਟ' ਪ੍ਰਾਜੈਕਟ ਵਜੋਂ ਸ਼ੁਰੂ ਹੋਈ ਸੀ ¢ ਗੂਗਲ ਨੇ ਦਸੰਬਰ 2024 ਤੱਕ ਡੀਬੱਗ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਹਾਸਲ ਕਰ ਲਿਆ ਸੀ ¢ ਅਲਫਾਬੇਟ ਸਹਾਇਕ ਕੰਪਨੀ 'ਵੈਰੀਲੀ' ਬਿਮਾਰੀਆਂ ਤੇ ਹੋਰ ਵਿਸ਼ਵ-ਵਿਆਪੀ ਸਿਹਤ ਸਮੱਸਿਆਵਾਂ ਦਾ ਮੁਕਾਬਲਾ ਕਰਨ ਲਈ ਤਕਨਾਲੋਜੀ ਅਤੇ ਡੇਟਾ ਵਿਗਿਆਨ ਦੀ ਵਰਤੋਂ ਕਰਦੀ ਹੈ ¢

Ad Position 22
No active advertisement
ਪਿਛਲੀ ਖ਼ਬਰ ਸਪੀਕਰ ਸੰਧਵਾਂ ਦੇ ਘਰ ਅੱਗੇ ਪੰਜਾਬ ਸਰਕਾਰ ਦਾ ਕਾਂਗਰਸੀ ਵਰਕਰਾਂ ਨੇ ਪੁਤਲਾ ਫ਼ੂਕਿਆ ਅਗਲੀ ਖ਼ਬਰ ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਮਿ੍ਤਕ ਦੇਹ ਡਾਕਟਰੀ ਖੋਜਾਂ ਲਈ ਪੀ.ਜੀ.ਆਈ. ਨੂੰ ਕੀਤੀ ਸਪੁਰਦ
Ad Position 24
No active advertisement