ਅੰਤਿਮ ਦਰਸ਼ਨਾਂ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਕੀਤੀ ਸ਼ਿਰਕਤ
ਸ੍ਰੀ ਚਮਕੌਰ ਸਾਹਿਬ, 6 ਜੂਨ (ਜਗਮੋਹਣ ਸਿੰਘ ਨਾਰੰਗ)-ਸੀਨੀਅਰ ਪੱਤਰਕਾਰ, ਬੁੱਧੀਜੀਵੀ ਅਤੇ ਸਮਾਜਸੇਵੀ ਤੇ ਪ੍ਰਸਿੱਧ ਅਦਾਕਾਰ ਮੈਡਮ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦੀ ਮਿ੍ਤਕ ਦੇਹ ਅੱਜ ਡਾਕਟਰੀ ਖੋਜਾਂ ਲਈ ਪੀ.ਜੀ.ਆਈ. ਚੰਡੀਗੜ੍ਹ ਦੇ ਸਪੁਰਦ ਕਰ ਦਿੱਤੀ ਗਈ | ਇਸ ਤੋਂ ਪਹਿਲਾਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਵਲੋਂ ਸ੍ਰੀ ਚਮਕੌਰ ਸਾਹਿਬ ਨੇੜਲੇ ਪਿੰਡ ਬਸੀਗੁਜਰਾਂ ਦੀ ਕੰਗ ਮੈਮੋਰੀਅਲ ਵਿੱਦਿਅਕ ਸੰਸਥਾਂ ਵਿਖੇ ਲਿਆਂਦਾ ਗਿਆ, ਜਿੱਥੇ ਹਜਾਰਾਂ ਦੀ ਤਾਦਾਦ ਵਿਚ ਪੁੱਜੀਆਂ ਸੰਗਤਾਂ ਨੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਭੇਟ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਰਿਟਾ: ਆਈ. ਏ. ਐਸ. ਕਾਹਨ ਸਿੰਘ ਪੰਨੂ, ਪ੍ਰੋ: ਕੁਲਦੀਪ ਸਿੰਘ, ਰਿਟਾ: ਪੀ.ਪੀ.ਐਸ. ਅਧਿਕਾਰੀ ਸੁਖਜੀਤ ਸਿੰਘ ਵਿਰਕ, ਅਮੋਲਕ ਸਿੰਘ ਪਲਸ ਮੰਚ ਪੰਜਾਬ, ਪ੍ਰੋ: ਜਗਮੋਹਣ ਸਿੰਘ (ਭਾਣਜਾ ਸ਼ਹੀਦ-ਏ-ਆਜ਼ਮ ਭਗਤ ਸਿੰਘ), ਮਲਕੀਤ ਸਿੰਘ ਰੌਣੀ, ਸ੍ਰੀ ਭੰਗੂ ਦੇ ਅਸਟ੍ਰੇਲੀਆ ਰਹਿੰਦੇ ਇਕਲੌਤੇ ਸਪੁੱਤਰ ਅਮਰਬੀਰ ਸਿੰਘ ਬਾਗੀ (ਗਾਇਕ ਬਾਗੀ ਭੰਗੂ) ਵਲੋਂ ਮਿ੍ਤਕ ਦੇਹ ਨੂੰ ਵੱਡੇ ਕਾਫਲੇ ਰਾਹੀਂ ਸ੍ਰੀ ਚਮਕੌਰ ਸਾਹਿਬ ਵਿਖੇ ਆਦਰਸ਼ ਭਵਨ ਵਿਖੇ ਲਿਆਂਦਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਫਿਲਮੀ ਪਰਦੇ ਦੇ ਕਲਾਕਾਰਾਂ 'ਚੋਂ ਪਦਮ ਸ੍ਰੀ ਅਵਾਰਡ ਨਾਲ ਸਨਮਾਨਿਤ ਮੈਡਮ ਨਿਰਮਲ ਰਿਸ਼ੀ, ਬੀ. ਐਨ. ਸ਼ਰਮਾ, ਸਮਿੰਦਰ ਸਿੰਘ ਮਾਹਲ, ਕਰਮਜੀਤ ਅਨਮੋਲ, ਤਰਸੇਮ ਜੱਸੜ, ਰੁਪਿੰਦਰ ਰੂਪੀ, ਹੌਬੀ ਧਾਰੀਵਾਲ, ਪਾਲੀ ਭੁਪਿੰਦਰ, ਰਾਜ ਧਾਰੀਵਾਲ, ਤਾਨੀਆ, ਰਜੀਵ, ਸੈਮੂਅਲ ਜੋਨ, ਇੱਕਤਰ ਸਿੰਘ, ਨੀਸ਼ਾ ਬਾਨੋ, ਮਨਵੀਰ ਰਾਏ, ਅਨੀਤਾ ਸਵਦੀਸ਼, ਸੰਗੀਤਾ ਗੁਪਤਾ, ਜਗਮੋਹਨ ਲੋਹੀਆ, ਇੰਦਰਜੀਤ ਰੂਪੋਵਾਲੀ, (ਸਾਰੇ ਫਿਲਮੀ ਖੇਤਰ ਨਾਲ ਜੁੜੇ ਕਲਾਕਾਰ), ਕੰਵਜੀਤ ਖੰਨਾ ਇਨਕਲਾਬੀ ਕੇਂਦਰ ਪੰਜਾਬ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਹੀਆ, ਡਾ: ਅਰੀਤ, ਰਿਟਾ: ਪੀ.ਸੀ.ਐਸ. ਦਲਜੀਤ ਸਿੰਘ, ਰਾਜਿੰਦਰ ਭਦੌੜ ਪ੍ਰਧਾਨ ਤਰਕਸ਼ੀਲ ਸੁਸਾਇਟੀ ਪੰਜਾਬ, ਨਰਭਿੰਦਰ ਜਮਹੂਰੀ ਅਧਿਕਾਰ ਸਭਾ ਪੰਜਾਬ, ਸੀਨੀਅਰ ਪੱਤਰਾਰ ਐਸ.ਪੀ. ਸਿੰਘ, ਕੰਵਲਜੀਤ ਸਿੰਘ ਸੀ.ਪੀ.ਆਈ.ਐਮ., ਜੈ ਸਿੰਘ ਛਿੱਬਰ ਸੂਬਾ ਪ੍ਰਧਾਨ ਚੰਡੀਗੜ੍ਹ ਪੰਜਾਬ ਪੱਤਰਕਾਰ ਯੂਨੀਅਨ, ਬਸਪਾ ਆਗੂ ਚਰਨਜੀਤ ਸਿੰਘ ਘਈ, ਅਮਨਪ੍ਰੀਤ ਕੌਰ ਰਾਏ ਭਾਜਪਾ ਆਗੂ, ਸਾਬਕਾ ਚੇਅਰਮੈਨ ਹਰਨੇਕ ਸਿੰਘ ਭੂਰਾ, ਸਮੇਤ ਪੱਤਰਕਾਰ, ਸਮਾਜਿਕ, ਧਾਰਮਿਕ, ਮੁਲਾਜਮ, ਅਧਿਆਪਨ ਦੇ ਖੇਤਰ ਨਾਲ
ਸੀਨੀਅਰ ਪੱਤਰਕਾਰ ਸਵਰਨ ਸਿੰਘ ਭੰਗੂ ਦੀ ਮਿ੍ਤਕ ਦੇਹ ਡਾਕਟਰੀ ਖੋਜਾਂ ਲਈ ਪੀ.ਜੀ.ਆਈ. ਨੂੰ ਕੀਤੀ ਸਪੁਰਦ
ਅਜੀਤ ਡੈਸਕ
07-06-2026