22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹੁਣ ਚਾਰ ਐਲ.ਪੀ.ਜੀ. ਸਿਲੰਡਰ ਹੀ ਸਬਸਿਡੀ 'ਤੇ ਮਿਲਣਗੇ <br/>

Ad Position 21
No active advertisement
ਅਜੀਤ ਡੈਸਕ 09-06-2026

ਨਵੀਂ ਦਿੱਲੀ, 8 ਜੂਨ (ਏਜੰਸੀ)-ਸਰਕਾਰ ਨੇ ਆਪਣੀ ਪ੍ਰਮੁੱਖ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਾਲਾਨਾ ਮਿਲਣ ਵਾਲੇ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ ਘਟਾ ਕੇ 4 ਕਰ ਦਿੱਤੀ ਹੈ | ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਇਹ ਕਦਮ ਔਸਤ ਘਰੇਲੂ ਖਪਤ ਦੇ ਹਿਸਾਬ ਨਾਲ ਮਦਦ ਦੇਣ ਲਈ ਚੁੱਕਿਆ ਗਿਆ ਹੈ | ਪ੍ਰਧਾਨ ਮੰਤਰੀ ਉਜਵਲਾ ਯੋਜਨਾ ਮਈ 2016 'ਚ ਸ਼ੁਰੂ ਕੀਤੀ ਗਈ ਸੀ ਤਾਂ ਕਿ ਗਰੀਬ ਪਰਿਵਾਰਾਂ ਦੀਆਂ ਬਾਲਗ ਔਰਤਾਂ ਨੂੰ ਜਮ੍ਹਾਂ-ਮੁਕਤ ਐਲ.ਪੀ.ਜੀ. ਕੁਨੈਕਸ਼ਨ ਦਿੱਤੇ ਜਾ ਸਕਣ | ਸ਼ੁਰੂਆਤ 'ਚ ਲਾਭਪਾਤਰੀਆਂ ਨੂੰ ਸਾਲ 'ਚ 12 ਸਬਸਿਡੀ ਵਾਲੇ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਮਿਲਦੇ ਸਨ | ਪਿਛਲੇ ਸਾਲ ਇਨ੍ਹਾਂ ਸਿਲੰਡਰਾਂ ਦਾ ਕੋਟਾ ਘਟਾ ਕੇ 9 ਕਰ ਦਿੱਤਾ ਗਿਆ ਸੀ ਤੇ ਹੁਣ ਇਸ ਨੂੰ ਹੋਰ ਘਟਾ ਕੇ 4 ਕਰ ਦਿੱਤਾ ਗਿਆ ਹੈ | ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮਲ ਖਨੂਜਾ ਨੇ ਕਿਹਾ ਕਿ ਬਦਲੀ ਹੋਈ ਸੀਮਾ ਮੋਟੇ ਤੌਰ 'ਤੇ ਉਜਵਲਾ ਲਾਭਪਾਤਰੀਆਂ ਦੀ ਔਸਤ ਸਾਲਾਨਾ ਖਪਤ ਦੇ ਬਰਾਬਰ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਚੀਨ ਸਹਿਯੋਗੀ ਭਾਈਵਾਲ ਹਨ-ਬੀਜਿੰਗ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਐਨ.ਜੀ.ਟੀ. ਦਾ ਫ਼ੈਸਲਾ ਰੱਖਿਆ ਬਰਕਰਾਰ <br/>
Ad Position 24