ਬੀਜਿੰਗ, 8 ਜੂਨ (ਪੀ.ਟੀ.ਆਈ.) ਇੱਕ ਸੀਨੀਅਰ ਚੀਨੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਅਤੇ ਭਾਰਤ ਨੂੰ 'ਸਹੀ ਰਣਨੀਤਕ ਸੋਚ' ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਉਹ ਸਹਿਯੋਗੀ ਭਾਈਵਾਲ ਹਨ, ਵਿਰੋਧੀ ਨਹੀਂ, ਅਤੇ ਉਹ ਇੱਕ ਦੂਜੇ ਦੇ ਵਿਕਾਸ ਲਈ ਮੌਕੇ ਹਨ, ਖ਼ਤਰੇ ਨਹੀਂ¢ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਇਹ ਟਿੱਪਣੀਆਂ ਕੀਤੀਆਂ¢ ਇਹ ਟਿੱਪਣੀਆਂ ਵੀਰਵਾਰ ਨੂੰ ਪੀ.ਟੀ.ਆਈ. ਸਮੇਤ ਪ੍ਰਮੁੱਖ ਗਲੋਬਲ ਨਿਊਜ਼ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚੀਨ-ਭਾਰਤ ਸਬੰਧਾਂ ਬਾਰੇ ਬਿਆਨਾਂ ਅਤੇ ਦੋਵਾਂ ਦੇਸ਼ਾਂ ਨਾਲ ਨਜ਼ਦੀਕੀ ਸਬੰਧ ਬਣਾਈ ਰੱਖਣ ਦੇ ਮਾਸਕੋ ਦੇ ਯਤਨਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕੀਤੀਆਂ ਗਈਆਂ¢ਲਿਨ ਨੇ ਕਿਹਾ ਕਿ ਇਸ ਸਮੇਂ, ਚੀਨ-ਭਾਰਤ ਸਰਹੱਦ 'ਤੇ ਸਥਿਤੀ ਆਮ ਤੌਰ 'ਤੇ ਸਥਿਰ ਹੈ, ਅਤੇ ਦੋਵਾਂ ਧਿਰਾਂ ਵਿਚਕਾਰ ਸੰਚਾਰ ਦਾ ਇੱਕ ਸੁਚਾਰੂ ਚੈਨਲ ਹੈ¢ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਨੂੰ ਇਸ ਵਿਸ਼ਵਾਸ 'ਤੇ ਕਾਇਮ ਰਹਿਣਾ ਚਾਹੀਦਾ ਹੈ ਕਿ ਦੋਵੇਂ ਦੇਸ਼ ਸਹਿਯੋਗੀ ਭਾਈਵਾਲ ਹਨ, ਨਾ ਕਿ ਮੁਕਾਬਲੇਬਾਜ਼ ਜਾਂ ਵਿਰੋਧੀ, ਅਤੇ ਦੋਵੇਂ ਦੇਸ਼ ਇੱਕ ਦੂਜੇ ਦੇ ਵਿਕਾਸ ਲਈ ਮੌਕੇ ਹਨ, ਨਾ ਕਿ ਖਤਰੇ¢