ਜਲੰਧਰ, 8 ਜੂਨ (ਸ਼ਿਵ)-ਪਾਵਰਕਾਮ ਵਲੋਂ ਅੱਜ ਜਿਹੜੀਆਂ ਕਈ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ | ਉਨਾਂ ਵਿਚ ਵਧੀਕ ਐੱਸ. ਈ./ਟੈੱਕ ਡੀ. ਐੱਸ. ਸਰਕਲ ਇੰਜ. ਹਰਵਿੰਦਰ ਸਿੰਘ ਨੂੰ ਹੁਣ ਵਧੀਕ ਨਿਗਰਾਨ ਇੰਜ. ਡਵੀਜ਼ਨ ਮਾਡਲ ਟਾਊਨ ਨਿਯੁਕਤ ਕੀਤਾ ਗਿਆ ਹੈ | ਹਰਵਿੰਦਰ ਸਿੰਘ ਐੱਸ. ਈ, ਟੈੱਕ ਵਿਚ ਲੰਬੇ ਸਮੇਂ ਤੋਂ ਸ਼ਲਾਘਾਯੋਗ ਸੇਵਾਵਾਂ ਨਿਭਾਉਂਦੇ ਰਹੇ ਹਨ |