06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੁਲਿਸ ਛਾਪੇਮਾਰੀ ਦੌਰਾਨ ਨੌਜਵਾਨ ਨੂੰ ਹਿਰਾਸਤ 'ਚ ਲੈਣ 'ਤੇ ਹੋਈ ਹੱਥੋਪਾਈ ਦੌਰਾਨ ਬਜ਼ੁਰਗ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026

ਟਾਹਲੀ ਸਾਹਿਬ/ਜੈਂਤੀਪੁਰ, 9 ਜੂਨ (ਵਿਨੋਦ ਭੀਲੋਵਾਲ, ਭੁਪਿੰਦਰ ਸਿੰਘ ਗਿੱਲ)-ਮਜੀਠਾ ਹਲਕਾ ਦੇ ਪਿੰਡ ਬਾਬੋਵਾਲ ਵਿਖੇ ਸਵੇਰੇ ਤੜਕਸਾਰ ਪੁਲਿਸ ਵਲੋਂ ਨਸ਼ਾ ਵੇਚਣ ਵਿਚ ਨਾਮਜਦ ਨੌਜਵਾਨ ਦਲੇਰ ਸਿੰਘ ਦੇ ਘਰ ਰੇਡ ਮਾਰੀ, ਨੌਜਵਾਨ ਦਿਲੇਰ ਸਿੰਘ ਦੀ ਗਿ੍ਫ਼ਤਾਰੀ ਤੋਂ ਬਾਅਦ ਪਿਤਾ ਨਿਹੰਗ ਸਿੱਖ ਨਿਰਮਲ ਸਿੰਘ ਦੀ ਮੌਤ ਹੋ ਗਈ | ਇਸ ਘਟਨਾ ਨੂੰ ਲੈ ਕੇ ਪਿੰਡ ਦੇ ਲੋਕ ਭੜਕ ਉੱਠੇ ਅਤੇ ਲਾਸ਼ ਨੂੰ ਤੱਪਦੀ ਦੁਪਹਿਰ ਵਿਚ ਅੱਡਾ ਟਾਹਲੀ ਸਾਹਿਬ ਦੇ ਚੌਕ 'ਚ ਰੱਖਕੇ ਧਰਨਾ ਲਾ ਕਿ ਪੰਜਾਬ ਸਰਕਾਰ ਤੇ ਪੁਲਿਸ ਦੀਆਂ ਧੱਕੇਸ਼ਾਹੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਧਰਨੇ ਵਿਚ ਇਲਾਕੇ ਦੀਆਂ ਨਿਹੰਗ ਸਿੱਖ ਜਥੇਬੰਦੀਆਂ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੋ ਗਈਆਂ | ਲਗਭਗ 5 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਧਰਨਾਕਾਰੀ ਇਕੋ ਗੱਲ 'ਤੇ ਅੜੇ ਹੋਏ ਸਨ ਕਿ ਚੌਕੀ ਇੰਚਾਰਜ 'ਤੇ ਪਰਚਾ ਦਰਜ ਕੀਤਾ ਜਾਵੇ | ਇਸ ਮੌਕੇ ਗੱਲਬਾਤ ਕਰਦਿਆਂ ਮਿ੍ਤਕ ਦੀ ਨੂੰ ਹ ਰਾਜਬੀਰ ਕੌਰ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਚੌਂਕੀ ਚਵਿੰਡਾ ਦੇਵੀ ਦੀ ਪੁਲਿਸ ਪਾਰਟੀ ਨੇ ਅੰਦਰ ਵੜਦਿਆਂ ਸਾਡੇ ਪਰਿਵਾਰ ਨਾਲ ਕੁੱਟਮਾਰ ਕੀਤੀ ਤੇ ਪਤੀ ਦਲੇਰ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਬਾਹਰ ਲੱਗੀ ਗੱਡੀ ਵਿਚ ਬਿਠਾ ਲਿਆ | ਤੇ ਦੁਬਾਰਾ ਘਰ ਆ ਕੇ ਮੇਰੇ ਸਹੁਰੇ ਨਿਰਮਲ ਸਿੰਘ ਦੀਆਂ ਬਾਹਾਂ ਫੜ ਕੇ ਛਾਤੀ 'ਚ ਲੱਤਾਂ ਤੇ ਡੰਡੇ ਮਾਰੇ | ਮਿ੍ਤਕ ਨਿਰਮਲ ਸਿੰਘ ਦੇ ਲੜਕੇ ਅੰਗਹੀਣ ਸ਼ਮਸ਼ੇਰ ਸਿੰਘ ਸ਼ੇਰੇ ਨੇ ਦੱਸਿਆ ਕਿ ਮੇਰਾ ਭਰਾ ਸਿਰਫ ਸਮੈਕ ਪੀਂਦਾ ਹੈ, ਵੇਚਦਾ ਨਹੀਂ | ਖ਼ਬਰ ਲਿਖੇ ਜਾਣ ਤੱਕ ਪਿੰਡ ਦੀ ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਸਾਡੀ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ ਤੇ ਸਾਡੇ ਵਲੋਂ ਧਰਨਾ ਸਮਾਪਤ ਕੀਤਾ ਜਾ ਰਿਹਾ ਹੈ | ਇਸ ਮੌਕੇ ਡੀ.ਐੱਸ.ਪੀ. ਮਜੀਠਾ ਕਮਲਮੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਿ੍ਤਕ ਦੇ ਪੁੱਤਰ ਦਲੇਰ ਸਿੰਘ 'ਤੇ ਪਹਿਲਾਂ ਵੀ 3 ਪਰਚੇ ਹਨ, ਜਿਸ 'ਤੇ ਨਸ਼ਾ ਵੇਚਣ ਤੋਂ ਰੇਡ ਕੀਤੀ ਸੀ ਤੇ ਪੁਲਿਸ ਦੇ ਜਾਣ ਤੋਂ ਬਾਅਦ ਉਸਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ | ਇਸ ਮੌਕੇ ਡੀ. ਐੱਸ. ਪੀ. ਜਸਪਾਲ ਨਾਗਰਾ, ਐੱਸ. ਐਚ. ਓ. ਕੱਥੂਨੰਗਲ ਹਿਮਾਂਸ਼ੂ ਭਗਤ, ਐੱਸ. ਐੱਚ. ਓ. ਅਵਤਾਰ ਸਿੰਘ ਮੱਤੇਵਾਲ, ਸਬ ਇੰਸਪੈਕਟਰ ਯਾਦਵਿੰਦਰ ਸਿੰਘ, ਏ. ਐੱਸ. ਆਈ. ਹਿੰਮਤ ਸਿੰਘ ਸਮੇਤ ਵੱਡੀ ਗਿਣਤੀ 'ਚ ਪੁਲਿਸ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ 2 ਘੰਟੇ ਲਈ ਕੀਤਾ ਟੋਲ ਮੁਕਤ ਅਗਲੀ ਖ਼ਬਰ ਤੰਦੂਰ ਦੀ ਤਰ੍ਹਾਂ ਮੁੜ ਤਪਿਆ ਪੰਜਾਬ, ਬਠਿੰਡਾ ਸਭ ਤੋਂ ਗਰਮ ਰਿਹਾ 46 ਡਿਗਰੀ ਤੋਂ ਵੀ ਪਾਰ ਹੋਇਆ ਤਾਪਮਾਨ <br/>
Ad Position 24