06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅੰਮਿ੍ਤਸਰ ਹਵਾਈ ਅੱਡੇ 'ਤੇ ਸਿਸਟਮ 'ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯਾਤਰੀਆਂ ਵਲੋਂ ਹੰਗਾਮਾ

Ad Position 21
repet_subhas-goyals [Copy P29]
ਅਜੀਤ ਡੈਸਕ 10-06-2026

ਇੰਮੀਗ੍ਰੇਸ਼ਨ ਦੀ ਲਾਈਨ ਨੂੰ ਬਾਈਪਾਸ ਕਰਵਾ ਕੇ ਯਾਤਰੀਆਂ ਨੂੰ ਕੀਤਾ ਗਿਆ ਰਵਾਨਾ-ਡਾਇਰੈਕਟਰ
ਰਾਜਾਸਾਂਸੀ, 9 ਜੂਨ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੇ ਇੰਮੀਗ੍ਰੇਸ਼ਨ ਵਿਭਾਗ ਦੇ ਇੰਮੀਗ੍ਰੇਸ਼ਨ ਸਾਈਟ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਵੱਖ-ਵੱਖ ਚਾਰ ਉਡਾਣਾਂ ਰਾਹੀਂ ਵਿਦੇਸ਼ ਤੋਂ ਇੱਥੇ ਪੁੱਜੇ ਯਾਤਰੀ ਭਾਰੀ ਖੱਜਲ ਖੁਆਰ ਹੋਏ ਤੇ ਗੁੱਸੇ ਵਿਚ ਭੜਕੇ ਯਾਤਰੀਆਂ ਵਲੋਂ ਹਵਾਈ ਅੱਡੇ ਦੇ ਅੰਦਰ ਰੌਲਾ ਪਾਉਂਦਿਆਂ ਹੰਗਾਮਾ ਕੀਤਾ | ਜਦੋਂ ਕਿ ਬਾਹਰ ਨਿਕਲਣ ਲਈ ਕਰੀਬ 2 ਘੰਟੇ ਤੱਕ ਅੰਦਰ ਤੜੇ ਰਹੇ ਤੇ ਅੱਤ ਦੀ ਗਰਮੀ ਹੋਣ ਕਾਰਨ ਯਾਤਰੀਆਂ 'ਚ ਬੱਚਿਆਂ ਤੇ ਬਜ਼ੁਰਗਾਂ ਨੂੰ ਪਾਣੀ ਤੇ ਖਾਣਾ ਵੀ ਨਸੀਬ ਨਾ ਹੋਇਆ ਜਿਸ ਕਾਰਨ ਯਾਤਰੀਆਂ ਦਾ ਹਵਾਈ ਅੱਡੇ ਦੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਸੀ | ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਇੰਮੀਗ੍ਰੇਸ਼ਨ ਤੋਂ ਬਾਹਰ ਜਾਣ ਲਈ ਲਈ ਆਉਟ ਪਾਸ ਕਰਨ ਹੁੰਦਾ ਹੈ ਪਰ ਤਕਨੀਕੀ ਖ਼ਰਾਬੀ ਕਾਰਨ ਵਿਦੇਸ਼ਾਂ ਤੋਂ ਪਰਤੀਆਂ ਤਿੰਨ ਉਡਾਣਾਂ ਦੇ ਕਰੀਬ 500 ਯਾਤਰੀ ਇਕੱਠੇ ਹੋ ਗਏ ਸਨ | ਇਸ ਸੰਬੰਧੀ ਇਕ ਅਜਨਾਲਾ ਦੇ ਵਸਨੀਕ ਯਾਤਰੀ ਡਾ. ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਬੀਤੇ ਰਾਤ ਕਰੀਬ 10 ਕੁ ਵਜੇ ਨਾਲ ਮਲੇਸ਼ੀਆ ਤੋਂ ਅੰਮਿ੍ਤਸਰ ਪਹੁੰਚੇ ਸਨ ਤੇ ਉਹ ਟਰਮੀਨਲ ਹਾਲ ਦੇ ਅੰਦਰ ਪਹੁੰਚੇ ਤਾਂ ਯਾਤਰੀਆਂ ਦਾ ਇਕੱਠ ਸੀ | ਉਨ੍ਹਾਂ ਦੱਸਿਆ ਕਿ ਕਰੀਬ ਦੋ ਤਿੰਨ ਘੰਟੇ ਤੱਕ ਸਾਰੇ ਯਾਤਰੀਆਂ ਨੂੰ ਗਰਮੀ ਵਿਚ ਖੱਜਲ ਖੁਆਰ ਹੋਣਾ ਪਿਆ | ਉਸ ਸਮੇਂ ਦੌਰਾਨ ਕਈ ਯਾਤਰੀਆਂ ਦੀਆਂ ਹੋਟਲਾਂ ਦੀਆਂ ਬੁਕਿੰਗਾਂ ਰੱਦ ਹੋ ਗਈਆਂ ਤੇ ਸਾਰੀ ਰਾਤ ਯਾਤਰੀ ਸੜਕਾਂ 'ਤੇ ਘੁੰਮਦੇ ਰਹੇ | ਇਸ ਸੰਬੰਧੀ ਜਦ ਹਵਾਈ ਅੱਡੇ ਦੇ ਡਾਇਰੈਕਟਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੰਮੀਗ੍ਰੇਸ਼ਨ ਦੀ ਤਕਨੀਕੀ ਖ਼ਰਾਬੀ ਹੋਈ ਸੀ ਬਾਅਦ ਵਿਚ ਉਨ੍ਹਾਂ ਵਲੋਂ ਤੁਰੰਤ ਕਾਰਵਾਈ ਕਰਕੇ ਇੰਮੀਗ੍ਰੇਸ਼ਨ ਦੀ ਲਾਈਨ ਨੂੰ ਬਾਈਪਾਸ ਕਰਵਾ ਕੇ ਯਾਤਰੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਉੱਚ ਪੱਧਰੀ ਵਫ਼ਦ ਦਾ ਅਮਰੀਕਾ ਪੁੱਜਣ 'ਤੇ ਭਰਵਾਂ ਸਵਾਗਤ ਅਗਲੀ ਖ਼ਬਰ ਪੰਜਾਬ ਦੇ ਸਟੀਲ ਮਿੱਲਾਂ ਦਾ ਪ੍ਰਤੀਨਿਧ ਮੰਡਲ ਸੌਂਦ ਦੀ ਅਗਵਾਈ ਵਿਚ ਉਦਯੋਗ ਮੰਤਰੀ ਅਰੋੜਾ ਨੂੰ ਮਿਲਿਆ <br/>
Ad Position 24