22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਜੀਠੀਆ ਦੇ ਸਾਥੀ ਵਕੀਲ ਬਾਠ ਨੂੰ ਮਿਲੀ ਗਿ੍ਫ਼ਤਾਰੀ ਤੋਂ ਰਾਹਤ <br/>

Ad Position 21
No active advertisement
ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਰੇਸ਼ਮ ਸਿੰਘ)-ਸੀਨੀ: ਅਕਾਲੀ ਆਗੂ ਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਕੀਤੇ ਮਾਮਲੇ 'ਚ ਉਨ੍ਹਾਂ ਨਾਲ ਨਾਮਜਦ ਕੀਤੇ ਉਨ੍ਹਾਂ ਦੇ ਵਕੀਲ ਸਾਥੀ ਬਿਕਰਮਜੀਤ ਸਿੰਘ ਬਾਠ ਨੂੰ ਗਿ੍ਫਤਾਰੀ ਤੋਂ ਰਾਹਤ ਮਿਲ ਗਈ ਹੈ ਜਦੋਂਕਿ ਪੁਲਿਸ ਨੇ ਖੁਦ ਅਦਾਲਤ 'ਚ ਕਬੂਲਨਾਮਾ ਦਾਇਰ ਕੀਤਾ ਕਿ ਉਹ ਬਤੌਰ ਵਕੀਲ ਘਟਨਾ ਸਥਾਨ 'ਤੇ ਪੁੱਜੇ ਸਨ ਤੇ ਉਹ ਇਸ ਮਾਮਲੇ 'ਚ ਬੇਕਸੂਰ ਹਨ ਅਤੇ ਉਨ੍ਹਾਂ ਦੀ ਪੁਲਿਸ ਜਾਂਚ ਜਾਂ ਗਿ੍ਫਤਾਰੀ ਦੀ ਲੋੜ ਨਹੀਂ ਹੈ | ਦੂਜੇ ਪਾਸੇ ਸ: ਮਜੀਠੀਆ ਵਲੋਂ ਲਾਈ ਅਗਾਊਾ ਜ਼ਮਾਨਤ ਦੀ ਅਰਜ਼ੀ 'ਤੇ ਭਲਕੇ ਸੁਣਵਾਈ ਹੋ ਰਹੀ ਹੈ | ਅਕਾਲੀ ਦਲ ਦੇ ਵਕੀਲ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਅੱਜ ਇਥੇ ਮਾਣਯੋਗ ਮੋਨਿਕਾ ਸ਼ਰਮਾ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ 'ਚ ਪੁਲਿਸ ਵਲੋਂ ਬਣਾਈ ਵਿਸ਼ੇਸ਼ ਜਾਂਚ ਕਮੇਟੀ ਨੇ ਰਿਪੋਰਟ ਦਾਇਰ ਕੀਤੀ | ਇਸ ਮਾਮਲੇ 'ਚ ਬਾਰ ਐਸੋਸੀਏਸ਼ਨ ਵਲੋਂ ਵਕੀਲ ਬਾਠ ਨੂੰ ਨਾਮਜਦ ਕੀਤੇ ਜਾਣ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਵਕੀਲਾਂ ਦੇ ਦਬਾਅ ਅੱਗੇ ਝੁਕ ਕੇ ਪੁਲਿਸ ਨੂੰ ਉਨ੍ਹਾਂ ਖਿਲਾਫ ਕਾਰਵਾਈ ਵਾਪਸ ਲੈਣੀ ਪਈ |

Ad Position 22
No active advertisement
ਪਿਛਲੀ ਖ਼ਬਰ ਡਾ. ਰਬਿੰਦਰਾ ਨਾਰਾਇਣ ਵਲੋਂ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਖੋਲ੍ਹਣ ਲਈ ਸ਼੍ਰੋਮਣੀ ਕਮੇਟੀ ਨੂੰ ਪੇਸ਼ਕਸ਼ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਤੋਂ ਬਾਅਦ ਸੇਵਾ ਕੇਂਦਰ ਮੁਲਾਜ਼ਮਾਂ ਦੀ ਹੜਤਾਲ ਸਮਾਪਤ
Ad Position 24