22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡਾ. ਰਬਿੰਦਰਾ ਨਾਰਾਇਣ ਵਲੋਂ ਗੁਰਬਾਣੀ ਪ੍ਰਸਾਰਨ ਲਈ ਆਪਣਾ ਚੈਨਲ ਖੋਲ੍ਹਣ ਲਈ ਸ਼੍ਰੋਮਣੀ ਕਮੇਟੀ ਨੂੰ ਪੇਸ਼ਕਸ਼ <br/>

Ad Position 21
No active advertisement
ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਜਸਵੰਤ ਸਿੰਘ ਜੱਸ)-ਲੰਬੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦੀਆਂ ਸੇਵਾਵਾਂ ਨਾਲ ਜੁੜੇ ਰਹੇ ਤੇ ਜੀ.ਟੀ.ਸੀ. ਨੈੱਟਵਰਕ ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਡਾ: ਰਬਿੰਦਰਾ ਨਰਾਇਣ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਲਈ ਸਮਰਪਿਤ 24 ਘੰਟੇ ਦੇ ਵਿਸ਼ਵ ਵਿਆਪੀ ਸੈਟੇਲਾਈਟ ਤੇ ਡਿਜੀਟਲ ਚੈਨਲ ਦੀ ਸਥਾਪਨਾ ਲਈ ਪੇਸ਼ਕਸ਼ ਕੀਤੀ ਹੈ | ਐਡਵੋਕੇਟ ਧਾਮੀ ਨੂੰ ਲਿਖੇ ਤਿੰਨ ਸਫ਼ਿਆਂ ਦੇ ਪੱਤਰ ਵਿਚ ਡਾ: ਨਰਾਇਣ ਨੇ ਕਿਹਾ ਕਿ ਸਿੱਖ ਸੰਗਤ ਦੀ ਇੱਛਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ, ਵਿਸ਼ਵ ਵਿਆਪੀ ਤੇ 24 ਘੰਟੇ ਚੱਲਣ ਵਾਲਾ ਸੈਟੇਲਾਈਟ ਚੈਨਲ ਹੋਵੇ, ਜਿਸ ਰਾਹੀਂ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਤੇ ਸਮੁੱਚੇ ਪੰਥ ਦੀ ਆਵਾਜ਼ ਸਿੱਧੀ ਦੁਨੀਆ ਤੱਕ ਪਹੁੰਚ ਸਕੇ | ਉਨ੍ਹਾਂ ਕਿਹਾ ਕਿ ਅੱਜ ਤੱਕ ਸ਼੍ਰੋਮਣੀ ਕਮੇਟੀ ਆਪਣਾ 24 ਘੰਟੇ ਦਾ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਅੱਗੇ ਸੇਵਾ-ਭਾਵਨਾ ਨਾਲ ਭਰਪੂਰ ਪੇਸ਼ਕਸ਼ ਰੱਖਣਾ ਚਾਹੁੰਦਾ ਹਾਂ | ਉਨ੍ਹਾਂ ਪੇਸ਼ਕਸ਼ ਕੀਤੀ ਕਿ ਸ਼੍ਰੋਮਣੀ ਕਮੇਟੀ ਉਚਿਤ ਸਮਝੇ ਤਾਂ ਮੈਂ ਆਪਣੀ ਟੀਮ ਅਤੇ ਸਰੋਤਾਂ ਰਾਹੀਂ ਚੈਨਲ ਲਈ ਲੋੜੀਂਦਾ ਪ੍ਰਬੰਧ ਸਥਾਪਿਤ ਕਰਨ ਦੀ ਵਿਵਸਥਾ ਕਰਾਂਗਾ | ਜਦੋਂ ਪ੍ਰਧਾਨ ਦੇ ਨਿੱਜੀ ਸਕੱਤਰ ਸ਼ਾਹਬਾਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਉਕਤ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਦੇ ਵਿਦੇਸ਼ ਤੋਂ ਪਰਤਣ 'ਤੇ ਪੱਤਰ ਉਨ੍ਹਾਂ ਦੇ ਧਿਆਨ ਵਿਚ ਲਿਆ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਝੋਨੇ ਦੀ ਲੁਆਈ ਸੁਸਤ <br/> ਅਗਲੀ ਖ਼ਬਰ ਮਜੀਠੀਆ ਦੇ ਸਾਥੀ ਵਕੀਲ ਬਾਠ ਨੂੰ ਮਿਲੀ ਗਿ੍ਫ਼ਤਾਰੀ ਤੋਂ ਰਾਹਤ <br/>
Ad Position 24