22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੀ.ਬੀ.ਐਮ.ਬੀ. ਵਲੋਂ ਰਾਜਾਂ ਨੂੰ ਨਿਰਧਾਰਿਤ ਪਾਣੀ ਦਾ ਕੋਟਾ ਵਰਤਣ ਦੀ ਸਲਾਹ <br/>

Ad Position 21
No active advertisement
ਅਜੀਤ ਡੈਸਕ 11-06-2026
ਪਟਿਆਲਾ, 10 ਜੂਨ (ਧਰਮਿੰਦਰ ਸਿੰਘ ਸਿੱਧੂ)-ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਵਲੋਂ ਆਉਣ ਵਾਲੇ ਮਾਨਸੂਨ ਦੇ ਸੀਜ਼ਨ ਦੇ ਦੇਖਦੇ ਹੋਏ ਪੰਜਾਬ, ਹਰਿਆਣਾ ਅਤੇ ਹੋਰ ਭਾਈਵਾਲ ਸੂਬਿਆਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ | ਜਿਸ ਵਿਚ ਬੀ.ਬੀ.ਐਮ.ਬੀ. ਵਲੋਂ ਸੂਬਿਆਂ ਨੂੰ ਮਾਨਸੂਨ ਦੀ ਆਮਦ ਤੋਂ ਪਹਿਲਾਂ ਭਾਖੜਾ ਡੈਮ ਵਿਚੋਂ ਆਪੋ ਆਪਣੇ ਹਿੱਸਾ ਪਾਣੀ ਵਰਤਣ ਦੀ ਸਲਾਹ ਦਿੱਤੀ ਹੈ | ਐਡਵਾਈਜ਼ਰੀ ਅਨੁਸਾਰ ਇਸ ਦਾ ਉਦੇਸ਼ ਮਾਨਸੂਨ ਤੋਂ ਪਹਿਲਾਂ ਭਾਖੜਾ ਡੈਮ ਵਿਚੋਂ ਪਾਣੀ ਦਾ ਪੱਧਰ ਘਟਾਉਣਾ ਹੈ ਤਾਂ ਜੋ ਮਾਨਸੂਨ ਕਾਰਨ ਭਾਰੀ ਵਰਖਾ ਅਤੇ ਬਰਫ਼ ਦੇ ਪਿਘਲਣ ਨਾਲ ਆਉਣ ਵਾਲੇ ਵਾਧੂ ਪਾਣੀ ਨੂੰ ਸੰਭਾਲਣ ਲਈ ਸਮਰਥਾ ਬਣਾਈ ਜਾ ਸਕੇ | ਅਜਿਹੀ ਸਥਿਤੀ ਵਿਚ ਆਉਣ ਵਾਲੇ ਪਾਣੀ ਨੂੰ ਸੰਭਾਲਣ ਲਈ ਡੈਮ ਨੂੰ ਖਾਲੀ ਕਰਨਾ ਬੇਹੱਦ ਜ਼ਰੂਰੀ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ ਦਿਨੀਂ ਚੰਡੀਗੜ੍ਹ ਸਥਿਤ ਬੀ. ਬੀ. ਐਮ. ਬੀ. ਦੇ ਮੁੱਖ ਦਫਤਰ ਵਿਖੇ ਟੈਕਨੀਕਲ ਕਮੇਟੀ ਦੀ ਅਹਿਮ ਮੀਟਿੰਗ ਵੀ ਹੋਈ ਹੈ ਜਿਸ ਵਿਚ ਜਲ ਪ੍ਰਬੰਧਨ, ਡੈਮ ਦੀ ਮੌਜੂਦਾ ਤਕਨੀਕੀ ਸਥਿਤੀ ਤੇ ਰਾਜਾਂ ਲਈ ਸਿੰਚਾਈ ਦੀ ਲੋੜ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ | ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ 1578.07 ਤੱਕ ਦਰਜ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਦੇ ਇਸ ਸਮੇਂ ਪੱਧਰ ਨਾਲੋਂ 21 ਫੁੱਟ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਰੁਕੇ ਵਿਕਾਸ ਕਾਰਜਾਂ ਪ੍ਰਤੀ ਪੰਚਾਇਤ ਵਿਭਾਗ ਨੇ ਸਖ਼ਤੀ ਦਿਖਾਈ
Ad Position 24