05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਸਰਕਾਰ ਵਲੋਂ 4 ਆਈ.ਏ.ਐਸ. ਤੇ 30 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਚੰਡੀਗੜ੍ਹ, 11 ਜੂਨ (ਪੋ੍ਰ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 4 ਆਈ.ਏ.ਐਸ. ਤੇ 30 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਵੱਖ-ਵੱਖ ਹੁਕਮਾਂ ਮੁਤਾਬਿਕ ਬਦਲੇ ਗਏ ਆਈ.ਏ.ਐਸ. ਅਧਿਕਾਰੀਆਂ 'ਚ ਸ਼ਡੈਵੀ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀ ਮੁਕਤਸਰ ਸਾਹਿਬ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ ਲਗਾਇਆ ਗਿਆ | ਇਸੇ ਤਰ੍ਹਾਂ ਸ਼੍ਰੀਮਤੀ ਕ੍ਰਿਤਿਕਾ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮਾਨਸ, ਸ਼੍ਰੀ ਅਦਿੱਤਿਆ ਸ਼ਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਰਨ ਤਾਰਨ ਅਤੇ ਸ਼੍ਰੀਮਤੀ ਪੱਲਵੀ ਮਿਸ਼ਰਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅੰਮਿ੍ਤਸਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਬਦਲੇ ਗਏ ਪੀ.ਸੀ.ਐਸ. ਅਧਿਕਾਰੀਆਂ 'ਚ ਸ਼੍ਰੀਮਤੀ ਸ਼ਿਖਾ ਭਗਤ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਲੁਧਿਆਣਾ, ਸੁਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅੰਮਿ੍ਤਸਰ, ਗੁਰਮੀਤ ਕੁਮਾਰ ਨੂੰ ਐਸ.ਡੀ.ਐਮ. ਬੁਡਲਾਢਾ, ਸ਼੍ਰੀਮਤੀ ਸਿਮਰਪ੍ਰੀਤ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਪਟਿਆਲਾ, ਸ਼੍ਰੀਮਤੀ ਪੂਨਮ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮਾਨਸਾ, ਵੀਰਪਾਲ ਕੌਰ ਨੂੰ ਐਸ.ਡੀ.ਐਮ. ਤਲਵੰਡੀ ਸਾਬੋ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਅਮਰਗੜ੍ਹ ਅਤੇ ਵਾਧੂ ਚਾਰਜ ਐਸ.ਡੀ.ਐਮ. ਅਹਿਮਦਗੜ੍ਹ, ਰਵਿੰਦਰ ਸਿੰਘ ਅਰੋੜਾ ਨੂੰ ਸਹਾਇਕ ਕਮਿਸ਼ਨਰ (ਜਨਰਲ) ਕਪੂਰਥਲਾ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫ਼ਸਰ ਕਪੂਰਥਲਾ, ਹਰਬੰਸ ਸਿੰਘ -¨ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ ਫਾਜ਼ਿਲਕਾ, ਕੇਸ਼ਵ ਗੋਇਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਰੀਦਕੋਟ, ਰਣਦੀਪ ਸਿੰਘ ਹੀਰ ਨੂੰ ਕਮਿਸ਼ਨਰ ਨਗਰ ਨਿਗਮ ਫਗਵਾੜਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਅਰਸ਼ਦੀਪ ਸਿੰਘ ਲੋਬਾਣਾ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਠਾਨਕੋਟ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਠਾਨਕੋਟ, ਕਿਰਪਾਲ ਵੀਰ ਸਿੰਘ ਨੂੰ ਐਸ.ਡੀ.ਐਮ. ਅਬੋਹਰ, ਰਵਿੰਦਰ ਸਿੰਘ ਨੂੰ ਐਸ.ਡੀ.ਐਮ. ਰਾਜਪੁਰਾ, ਗਗਨਦੀਪ ਸਿੰਘ ਨੂੰ ਐਸ.ਡੀ.ਐਮ. ਦੀਨਾ ਨਗਰ, ਚਰਨਜੋਤ ਸਿੰਘ ਵਾਲੀਆ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ ਬਰਨਾਲਾ, ਮਿਸ ਉਪਿੰਦਰਜੀਤ ਕੌਰ ਬਰਾੜ ਨੂੰ ਮਿਲਖ ਅਫ਼ਸਰ ਗਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਲੁਧਿਆਣਾ, ਸੂਰਜ ਨੂੰ ਐਸ.ਡੀ.ਐਮ. ਜੀਰਾ, ਵਰੁਨ ਕੁਮਾਰ ਨੂੰ ਸਹਾਇਕ ਕਮਿਸ਼ਨਰ (ਜਨਰਲ) ਜਲੰਧਰ, ਹਰਵੀਰ ਕੌਰ ਨੂੰ ਐਸ.ਡੀ.ਐਮ. ਅਮਲੋਹ, ਬੇਅੰਤ ਸਿੰਘ ਸਿੱਧੂ ਨੂੰ ਐਸ.ਡੀ.ਐਮ. ਮਹਿਲ ਕਲਾਂ, ਰਾਜਪਾਲ ਸਿੰਘ ਸੇਖੋਂ ਨੂੰ ਰੀਜਨਲ ਟਰਾਂਸਪੋਰਟ ਅਫ਼ਸਰ ਰੂਪਨਗਰ, ਸ਼੍ਰੀਮਤ ਨਵਜੋਤ ਸ਼ਰਮਾ ਨੂੰ ਐਸ.ਡੀ.ਐਮ. ਫਗਵਾੜਾ, ਅਮਨ ਗੁਪਤਾ ਨੂੰ ਮਿਲਖ ਅਫ਼ਸਰ (ਹਾਊਸਿੰਗ) ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਐਸ.ਏ.ਐਸ. ਨਗਰ ਅਤੇ ਵਾਧੂ ਚਾਰਜ ਮਿਲਖ ਅਫਸਰ (ਪਲਾਂਟਸ), ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਐਸ.ਏ.ਐਸ. ਨਗਰ, ਸ਼ੰਕਰ ਸ਼ਰਮਾ ਨੂੰ ਐਸ.ਡੀ.ਐਮ. ਧਾਰ ਕਲਾਂ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਪਠਾਨਕੋਟ, ਸੁਖਜਿੰਦਰ ਸਿੰਘ ਟਿਵਾਣਾ ਨੂੰ ਐਸ.ਡੀ.ਐਮ. ਫਤਿਹਗੜ੍ਹ ਚੂੜੀਆਂ, ਬਾਦਲ ਦੀਨ ਨੂੰ ਐਸ.ਡੀ.ਐਮ. ਜਗਰਾਓਾ, ਲਛਮਣ ਸਿੰਘ ਨੂੰ ਐਸ.ਡੀ.ਐਮ. ਡੇਰਾ ਬਾਬਾ ਨਾਨਕ ਅਤੇ ਵਾਧੂ ਚਾਰਜ ਐਸ.ਡੀ.ਐਮ. ਕਲਾਨੌਰ, ਰਜਿੰਦਰ ਸਿੰਘ ਨੂੰ ਐਸ.ਡੀ.ਐਮ. ਕੋਟਕਪੂਰਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਫਰੀਦਕੋਟ ਅਤੇ ਸਤਵਿੰਦਰ ਪਾਲ ਰਣੀਕੇ ਨੂੰ ਐਸ.ਡੀ.ਐਮ. ਮੋਗਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫ਼ਸਰ ਮੋਗਾ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਦੀ ਕੋਸ਼ਿਸ਼ ਪਿੱਛੇ ਤਾਕਤਾਂ ਹੋਣ ਨਸ਼ਰ-ਜਥੇਦਾਰ ਗੜਗੱਜ <br/> ਅਗਲੀ ਖ਼ਬਰ ਬਠਿੰਡਾ ਵਿਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ, ਮਹਾਰਾਸ਼ਟਰ ਦੀ ਫਰਮ ਖ਼ਿਲਾਫ਼ ਐਫ.ਆਈ.ਆਰ. ਦਰਜ-ਖੁੱਡੀਆਂ <br/>
Ad Position 24