ਹਲਵਾਰਾ (ਜਗਰਾਓਾ), 12 ਜੂਨ (ਮਨਦੀਪ ਸਿੰਘ ਉੱਭੀ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਅੱਜ ਪੰਜਾਬ ਦੇ ਮਹੱਤਵਪੂਰਨ ਪ੍ਰਾਜੈਕਟਾਂ ਵਿਚ ਸ਼ਾਮਿਲ ਹਲਵਾਰਾ ਹਵਾਈ ਅੱਡੇ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਿਦਰ ਸ਼ਰਮਾ, ਮਨਪ੍ਰੀਤ ਤਲਵੰਡੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਹਲਵਾਰਾ ਹਵਾਈ ਅੱਡੇ ਦੇ ਸੀ.ਈ.ਓ. ਜੰਗੀਰ ਸਿੰਘ, ਦੀਪਕ ਪਰਾਸ਼ਰ, ਅਮਰਜੀਤ ਸਿੰਘ, ਆਪਰੇਸ਼ਨ ਹੈੱਡ ਪੁਨੀਤ ਕੁਮਾਰ, ਯੁੱਧਵੀਰ ਸਿੰਘ, ਏਅਰ ਇੰਡੀਆ ਦੇ ਸੂਰੀਆ ਨਰਾਇਣ ਮੂਰਤੀ ਨੇ ਵੀ ਪ੍ਰੋਟੋਕਾਲ ਅਨੁਸਾਰ ਸਵਾਗਤ ਕੀਤਾ | ਕੇਂਦਰੀ ਮੰਤਰੀ ਨੇ ਹਵਾਈ ਅੱਡੇ ਵਿਚ ਇਕ ਬੂਟਾ ਲਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ, ਇਸ ਤੋਂ ਬਾਅਦ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀਆਂ ਅਤੇ ਸਟਾਫ਼ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ | ਇਸ ਮੌਕੇ ਭਾਜਪਾ ਆਗੂ ਰਾਜਿੰਦਰ ਸ਼ਰਮਾ ਨੇ ਕੇਂਦਰੀ ਮੰਤਰੀ ਨਾਲ ਖ਼ਾਸ ਮੁਲਾਕਾਤ ਕਰਦਿਆਂ ਮੰਗ ਰੱਖੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿਚ ਲਿਆ ਕਿ ਹਲਵਾਰਾ ਹਵਾਈ ਅੱਡੇ ਨੂੰ ਜਲਦ ਤੋਂ ਜਲਦ ਕੌਮਾਂਤਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਉਦਯੋਗ, ਵਪਾਰ, ਵਿਦੇਸ਼ੀ ਆਵਾਜਾਈ ਅਤੇ ਖੇਤਰੀ ਵਿਕਾਸ ਨੂੰ ਨਵੀਂ ਰਫ਼ਤਾਰ ਮਿਲ ਸਕੇ | ਇਸ ਮੌਕੇ ਭਾਜਪਾ ਆਗੂ ਮਨਪ੍ਰੀਤ ਸਿੰਘ ਤਲਵੰਡੀ, ਪਰਮਜੀਤ ਸਿੰਘ ਟੂਸਾ, ਮਨੋਜ ਗੋਇਲ, ਬਾਲ ਕਿ੍ਸ਼ਨ ਗਰਗ, ਵਿਸ਼ਾਲ ਰਾਏਕੋਟ, ਪ੍ਰਭਜੋਤ ਸਿੰਘ ਦਿਉਲ, ਦੇਵਿੰਦਰ ਸਿੰਘ ਰਾਏਕੋਟ, ਜਗਤਾਰ ਸਿੰਘ ਬੰਗੜ ਆਦਿ ਹਾਜ਼ਰ ਸਨ |