12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ 'ਚ ਦਾਖ਼ਲ ਹੋਣ ਤੋਂ ਰੋਕਿਆ ਟੋਰਾਂਟੋ ਹਵਾਈ ਅੱਡੇ ਤੋਂ ਹੀ ਵਾਪਸ ਭਾਰਤ ਭੇਜਿਆ <br/>

Ad Position 21
No active advertisement
ਅਜੀਤ ਡੈਸਕ 13-06-2026
ਫ਼ਰੀਦਕੋਟ, 12 ਜੂਨ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਫ਼ਰੀਦਕੋਟ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਵਾਪਸ ਭਾਰਤ ਮੁੜ ਆਏ ਹਨ | ਬੰਟੀ ਰੋਮਾਣਾ ਨੇ ਟੋਰਾਂਟੋ ਹਵਾਈ ਅੱਡੇ 'ਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਰੋਕੇ ਜਾਣ 'ਤੇ ਘਟਨਾਕ੍ਰਮ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰਾਲੇ ਤੇ ਹਵਾਈ ਅੱਡਾ ਅਥਾਰਟੀ ਕੋਲ ਉਨ੍ਹਾਂ ਦੇ ਖ਼ਿਲਾਫ਼ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ | ਸ਼ਿਕਾਇਤ 'ਚ ਉਨ੍ਹਾਂ ਦੇ ਸਾਰੇ ਕੇਸਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਸੀ, ਜਿਵੇਂ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਤੇ ਨਗਰ ਕੌਂਸਲ ਚੋਣਾਂ ਦਾ ਕੇਸ | ਇਸ ਦੇ ਨਾਲ ਹੀ ਇਨ੍ਹਾਂ ਕੇਸਾਂ ਦੀਆਂ ਅਦਾਲਤੀ ਸੁਣਵਾਈਆਂ ਦਾ ਵੇਰਵਾ ਵੀ ਸ਼ਿਕਾਇਤ ਵਿਚ ਸ਼ਾਮਿਲ ਸੀ | ਬੰਟੀ ਰੋਮਾਣਾ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਇਥੇ ਇਕ ਸਿਆਸੀ ਦੌਰੇ 'ਤੇ ਆਏ ਹਨ, ਜਿਸ ਦੀ ਕੈਨੇਡੀਅਨ ਨਿਯਮਾਂ ਮੁਤਾਬਕ ਆਗਿਆ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸੇ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਨੇ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ | ਬੰਟੀ ਰੋਮਾਣਾ ਨੇ ਖੁਲਾਸਾ ਕੀਤਾ ਕਿ ਮੇਰੇ ਖਿਲਾਫ਼ ਇਹ ਸ਼ਿਕਾਇਤ ਦਰਜ ਕਰਵਾਉਣ ਵਾਲਾ ਕੋਈ ਮਨੀਲਾ ਵਿਚ ਬੈਠਾ ਵਿਅਕਤੀ ਹੈ |
ਰੋਮਾਣਾ ਨੇ ਅਦਾਲਤ ਤੋਂ ਪ੍ਰਵਾਨਗੀ ਲੈਣ ਉਪਰੰਤ ਪਾਰਟੀ ਵਫ਼ਦ ਵਜੋਂ ਕੈਨੇਡਾ ਦਾ ਦੌਰਾ ਕਰਨਾ ਸੀ-ਕਲੇਰ
ਚੰਡੀਗੜ੍ਹ, (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬ) ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਲੋਂ ਕੈਨੇਡਾ ਦੇ ਅਧਿਕਾਰੀਆਂ ਨੂੰ ਕੀਤੀ ਝੂਠੀ ਸ਼ਿਕਾਇਤ ਦੇ ਕਾਰਨ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ 'ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ | ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਾਲ ਹੀ 'ਚ ਹੋਈਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦÏਰਾਨ ਫਰੀਦਕੋਟ ਵਿਖੇ ਪਰਮਬੰਸ ਸਿੰਘ ਰੋਮਾਣਾ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੇਸ ਵਿਚ ਰੋਮਾਣਾ ਨੂੰ ਅਗਾਊਾ ਜ਼ਮਾਨਤ ਮਿਲ ਗਈ ਸੀ ਤੇ ਵਿਦੇਸ਼ ਜਾਣ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਸੀ ¢ ਕਲੇਰ ਨੇ ਦੱਸਿਆ ਕਿ ਸਰਕਾਰ ਨੂੰ ਜਦੋਂ ਪਤਾ ਲੱਗਾ ਕਿ ਅਕਾਲੀ ਦਲ ਦਾ ਵਫਦ ਐਨ. ਆਰ. ਆਈ. ਭਾਈਚਾਰੇ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਜਾ ਰਿਹਾ ਹੈ ਤਾਂ ਉਹ ਸਹਿਣ ਨਹੀਂ ਕਰ ਸਕੀ | ਸਰਕਾਰ ਨੇ ਐਨ.ਆਰ.ਆਈਜ਼ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਇਸ ਕਰਕੇ ਅਕਾਲੀ ਦਲ ਦੇ ਵਫਦ ਦਾ ਦੌਰਾ ਰੋਕਣ ਵਾਸਤੇ ਪੂਰੀ ਵਾਹ ਲਗਾਈ | ਕਲੇਰ ਨੇ ਰੋਮਾਣਾ ਖਿਲਾਫ ਦੁਰ-ਪ੍ਰਚਾਰ ਦਾ ਵੀ ਗੰਭੀਰ ਨੋਟਿਸ ਲਿਆ | ਉਨ੍ਹਾਂ ਕਿਹਾ ਕਿ ਸੂਬੇ 'ਚ ਇਕ ਪ੍ਰਮੁੱਖ ਟੀ ਵੀ ਚੈਨਲ ਨੇ ਉਨ੍ਹਾਂ (ਬੰਟੀ ਰੋਮਾਣਾ) ਖਿਲਾਫ ਝੂਠ ਬੋਲਿਆ ਤੇ ਜੇਕਰ ਇਹ ਝੂਠ ਵਾਪਸ ਲੈ ਕੇ ਮੁਆਫੀ ਨਾ ਮੰਗੀ ਗਈ ਤਾਂ ਅਸੀਂ ਮੀਡੀਆ ਘਰਾਣੇ ਦੇ ਖਿਲਾਫ ਹੱਤਕ ਇੱਜ਼ਤ/ਮਾਣਹਾਨੀ ਦਾ ਕੇਸ ਦਾਇਰ ਕਰਾਂਗੇ¢

Ad Position 22
No active advertisement
ਪਿਛਲੀ ਖ਼ਬਰ ਰੇਲਵੇ ਨੇ 11 ਕਰੋੜ ਤੋਂ ਵੱਧ ਭੋਜਨ ਦੀਆਂ ਥਾਲੀਆਂ ਦੀ ਬਰਬਾਦੀ ਰੋਕੀ, ਸਾਲਾਨਾ 400 ਕਰੋੜ ਰੁਪਏ ਦੀ ਬੱਚਤ 'ਜ਼ੀਰੋ ਵੇਸਟ... ਅਗਲੀ ਖ਼ਬਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਲੋਂ ਹਲਵਾਰਾ ਹਵਾਈ ਅੱਡੇ ਦਾ ਦੌਰਾ ਸ਼ੁੱਧ ਵਾਤਾਵਰਨ ਲਈ ਬੂਟਾ ਲਗਾਇਆ <br/>
Ad Position 24