10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਾਲਵੀਆ ਨਗਰ ਅੱਗ ਹਾਦਸਾ ਮਾਮਲੇ 'ਚ ਸਹਾਇਕ ਜਨ ਸਿਹਤ ਇੰਸਪੈਕਟਰ ਬਰਖ਼ਾਸਤ

Ad Position 21
No active advertisement
ਅਜੀਤ ਡੈਸਕ 13-06-2026
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)- ਮਾਲਵੀਆ ਨਗਰ ਅੱਗ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਡਿਊਟੀ ਵਿਚ ਲਾਪਰਵਾਹੀ ਅਤੇ ਸਰਕਾਰੀ ਪ੍ਰਕਿਰਿਆਵਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਇੱਕ ਸਹਾਇਕ ਜਨ ਸਿਹਤ ਇੰਸਪੈਕਟਰ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਹੈ¢ਦੱਸਣਯੋਗ ਹੈ ਕਿ ਬੀਤੇ ਦਿਨੀਂ ਮਾਲਵੀਆ ਨਗਰ ਹੋਟਲ ਵਿਚ ਲੱਗੀ ਅੱਗ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ ¢ ਇਸ ਤੋਂ ਬਾਅਦ ਨਿਗਮ ਵੱਲੋਂ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ ¢ ਨਿਗਮ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਦੇ ਅਨੁਸਾਰ, ਅਧਿਕਾਰੀ 'ਤੇ ਲਾਇਸੈਂਸ ਅਰਜ਼ੀ ਦੀ ਜਾਂਚ ਵਿਚ ਜਾਣਬੁੱਝ ਕੇ ਦੇਰੀ ਕਰਨ ਅਤੇ ਬਾਅਦ ਵਿਚ ਇੱਕ ਮਨਘੜਤ ਅਤੇ ਗੁਮਰਾਹਕੰੁਨ ਰਿਪੋਰਟ ਦੇ ਅਧਾਰ 'ਤੇ ਲਾਇਸੈਂਸ ਦੀ ਸਿਫ਼ਾਰਸ਼ ਕਰਨ ਦਾ ਦੋਸ਼ ਹੈ, ਜਿਸ ਨਾਲ ਖੇਤਰ ਵਿਚ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ¢


Ad Position 22
No active advertisement
ਪਿਛਲੀ ਖ਼ਬਰ ਅਭਿਸ਼ੇਕ ਬੈਨਰਜੀ ਦੇ ਘਰ ਪੁੱਜੀ ਸੀ.ਆਈ.ਡੀ. ਅਗਲੀ ਖ਼ਬਰ ਤਹਿਸੀਲ ਰੋਡ ਫਾਟਕਾਂ ਨੇੜੇ ਅਧੂਰੇ ਪਏ ਸੜਕ ਦੇ ਟੋਟੇ ਨੂੰ ਕਦੋਂ ਵਿਕਾਸ ਦਾ ਰਾਹ ਦਿਖਾਵੇਗੀ ਨਗਰ ਕੌਂਸਲ ਜਗਰਾਉਂ
Ad Position 24