29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਭਾਰਤ ਵਲੋਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਹਵਾਈ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ <br/>

Ad Position 21
No active advertisement
ਅਜੀਤ ਡੈਸਕ 14-06-2026
ਨਵੀਂ ਦਿੱਲੀ, 13 ਜੂਨ (ਪੀ. ਟੀ. ਆਈ.)-ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਨੂੰ ਅਗਲੇ ਪੱਧਰ 'ਤੇ ਲਿਜਾਂਦੇ ਹੋਏ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਬਹੁ-ਪੱਧਰੀ ਰੱਖਿਆ ਦਾ ਪ੍ਰਦਰਸ਼ਨ ਕਰਨ ਲਈ ਲਗਾਤਾਰ ਤਿੰਨ ਸਫਲ ਉਡਾਣ ਪ੍ਰੀਖਣ ਕੀਤੇ ਹਨ | ਇਸ ਨੇ ਸਮੁੰਦਰ ਵਿਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਨੇਵੀ ਮਿਜ਼ਾਈਲ ਦਾ ਵੀ ਪ੍ਰੀਖਣ ਕੀਤਾ ਹੈ | ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ 10 ਅਤੇ 11 ਜੂਨ ਨੂੰ ਕੀਤੇ ਗਏ ਪ੍ਰੀਖਣਾਂ ਦੀ ਲੜੀ ਵਿਚ ਬਹੁ-ਪੱਧਰੀ ਬੈਲਿਸਟਿਕ ਮਿਜ਼ਾਈਲ ਰੱਖਿਆ (ਬੀ.ਐਮ.ਡੀ.) ਸਮਰੱਥਾ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ | ਮੰਤਰਾਲੇ ਨੇ ਕਿਹਾ ਕਿ ਇੰਟਰਸੈਪਟਰਾਂ (ਆਉਣ ਵਾਲੇ ਖਤਰਿਆਂ ਨੂੰ ਡੇਗਣ ਲਈ ਚਲਾਈਆਂ ਗਈਆਂ ਮਿਜ਼ਾਈਲਾਂ) ਨੇ ਆਪਣੇ ਨਿਸ਼ਾਨਿਆਂ ਨੂੰ ਸਫਲਤਾਪੂਰਵਕ ਰੋਕਿਆ¢ ਇਹ ਪ੍ਰਣਾਲੀਆਂ ਉੱਭਰਦੇ ਮਿਜ਼ਾਈਲ ਖਤਰਿਆਂ ਨਾਲ ਨਜਿੱਠਣ ਲਈ ਨਵੀਨਤਮ ਤਕਨਾਲੋਜੀਆਂ ਨਾਲ ਡਿਜ਼ਾਈਨ ਅਤੇ ਵਿਕਸਤ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਹੋਣ ਦੇ ਰੋਸ ਵਜੋਂ ਕੱਢੀ ਰੈਲੀ ਅਗਲੀ ਖ਼ਬਰ ਮੁਹਾਲੀ ਐਰੋਸਿਟੀ ਵਿਸਥਾਰ ਲਈ ਜ਼ਮੀਨ ਐਕਵਾਇਰ ਕਰਨ 'ਤੇ ਹਾਈ ਕੋਰਟ ਦੀ ਅੰਤਰਿਮ ਰੋਕ ਬਰਕਰਾਰ <br/>
Ad Position 24