29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨੀਟ ਪੇਪਰ ਲੀਕ ਹੋਣ ਦੇ ਰੋਸ ਵਜੋਂ ਕੱਢੀ ਰੈਲੀ

Ad Position 21
No active advertisement
ਅਜੀਤ ਡੈਸਕ 14-06-2026
ਮੁਕੰਦਪੁਰ, 13 ਜੂਨ (ਅਮਰੀਕ ਸਿੰਘ ਢੀਡਸਾ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਕੀਤੇ ਫੈਸਲੇ ਮੁਤਾਬਕ, ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਵਿਖੇ ਬਲਿਹਾਰ ਸਿੰਘ ਬਾਰ੍ਹਾ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਰੋਸ ਮੁਜਾਹਰਾ ਕੀਤਾ ਗਿਆ।ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਬਲਿਹਾਰ ਸਿੰਘ ਬਾਰ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਡਾਕਟਰੀ ਦੀ ਪੜ੍ਹਾਈ ਲਈ ਕੌਮੀ ਪੱਧਰ ਦਾ ਟੈਸਟ ਲਿਆ ਜਾਂਦਾ ਹੈ, ਪਰ ਕੇਂਦਰ ਸਰਕਾਰ ਦੀਆਂ ਉੱਚ ਪੱਧਰ ਦੇ ਜ਼ਿੰਮੇਵਾਰ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਦੀ ਮਿਲੀਭੁਗਤ ਨਾਲ, ਹਰ ਸਾਲ ਹੀ ਅਜਿਹੇ ਉੱਚ ਮਿਆਰੀ ਟੈਸਟ ਰਿਸ਼ਵਤ ਦੇ ਲੈਣ ਦੇਣ ਰਾਹੀਂ, ਲੀਕ ਹੋ ਰਹੇ ਹਨ। ਅਫਸੋਸ ਕਿ ਕਿਸੇ ਵੀ ਉਚ ਪੱਧਰ ਦੇ ਅਧਿਕਾਰੀਆਂ ਤੇ ਰਾਜਨੀਤਕ ਆਗੂਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਦੂਸਰੇ ਪਾਸੇ ਟੈਸਟ ਦੇ ਰਹੇ ਨੌਜਵਾਨ ਬੱਚੇ ਅਤੇ ਮਾਪੇ ਮਾਨਸਿਕ ਤੌਰ ‘ਤੇ ਪੀੜਤ ਹਨ। ਟੈਸਟ ਲੀਕ ਹੋਣ ਕਰਕੇ ਅਨੇਕਾਂ ਹੀ ਨੌਜਵਾਨ ਬੱਚੇ ਖੁਦਕਸ਼ੀਆਂ ਕਰ ਗਏ ਹਨ, ਜਿਸ ਦੀ ਭਰਪਾਈ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਹੋ ਸਕਦੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਵੱਡੇ-ਵੱਡੇ ਮਗਰਮੱਛਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ‘ਤੇ ਪੰਜਾਬ ਦੀ ਮਾਨ ਸਰਕਾਰ ਵਲੋਂ ਪਟਿਆਲਾ ਵਿਖੇ ਕੱਚੇ ਤੇ ਸਿੱਖਿਅਤ ਬੇਰੁਜ਼ਗਾਰਾਂ ਉੱਤੇ ਵਹਿਸ਼ੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਤੇ ਅਪੀਲ ਕੀਤੀ ਗਈ ਕਿ ਮਜ਼ਦੂਰਾਂ, ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਨੌਜਵਾਨਾਂ ਵਿਰੋਧੀ ਮਾਨ ਸਰਕਾਰ ਨੂੰ ਵੋਟਾਂ ਵਿਚ ਲੋਕ ਆਪਣੀ ਤਾਕਤ ਦਿਖਾਉਣ ਲਈ ਤਿਆਰ ਹੋ ਜਾਣ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਹਰ ਕਿਰਤੀ, ਛੋਟਾ ਦੁਕਾਨਦਾਰ ਤੇ ਛੋਟਾ ਮੁਲਾਜ਼ਮ, ਇਹਨਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੈ। ਰੋਸ ਮੁਜ਼ਾਹਰੇ ਵਿਚ ਜੱਸੀ ਜਗਤਪੁਰ, ਰਮਨ ਸੰਧੂ, ਬੌਬੀ ਚੰਦਰ, ਬੱਲੀ ਸ਼ੇਰਗਿੱਲ, ਲਖਵੀਰ, ਜੱਗੀ ਬਘੌਰਾ, ਹਰਬਿੰਦਰ, ਰੋਹਿਤ, ਅਮਿਤ, ਹਰਮਨ, ਰਣਦੀਪ ਰਟੈਂਡਾ, ਹਰਜੀਤ, ਸਿਮੋਨ ਮੁਕੰਦਪੁਰ, ਗੋਬਿੰਦ, ਚਰਨ ਸਿੰਘ, ਕਲਵਿੰਦਰ ਬੀਕਾ ਆਦਿ ਸਾਮਲ ਸਨ। ਅੰਤ ਵਿੱਚ ਬਲਿਹਾਰ ਸਿੰਘ ਬਾਰ੍ਹਾ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਮੂਹ ਨੌਜਵਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੇ ਵਫ਼ਦ ਵਲੋਂ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਨਾਲ ਗੱਲਬਾਤ ਅਗਲੀ ਖ਼ਬਰ ਭਾਰਤ ਵਲੋਂ ਬੈਲਿਸਟਿਕ ਮਿਜ਼ਾਈਲਾਂ ਵਿਰੁੱਧ ਹਵਾਈ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ <br/>
Ad Position 24