ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

‘ਜੰਨਤ ਕਮਾਉਣ’ ਲਈ ਕੀਤੀ ਗੁਰਦੁਆਰੇ ਦੇ ਬਜ਼ੁਰਗ ਸੇਵਾਦਾਰਾਂ ਦੀ ਹੱਤਿਆ

Ad Position 21
No active advertisement
ਅਜੀਤ ਡੈਸਕ 20-06-2026
ਅੰਮ੍ਰਿਤਸਰ, 19 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿਚ ਹੋਏ ਦੋਹਰੇ ਕਤਲ ਮਾਮਲੇ ਦੇ ਦੋਸ਼ੀ ਸ਼ੇਰ ਸ਼ਾਹ ਪੁੱਤਰ ਨਾਦਰ ਸ਼ਾਹ, ਵਾਸੀ ਅਮਾਜ਼ੂ ਗੜ੍ਹੀ (ਇਰਾਨਾਬਾਦ) ਨੇ ਗ੍ਰਿਫ਼ਤਾਰੀ ਤੋਂ ਬਾਅਦ ਆਪਣੀ ਕੱਟੜਪੰਥੀ ਸੋਚ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਨੇ ਇਹ ਸਾਰੀ ਕਾਰਵਾਈ ਪੂਰੇ ਹੋਸ਼-ਹਵਾਸ ‘ਚ ‘ਜੰਨਤ ਕਮਾਉਣ’ ਲਈ ਕੀਤੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਜਲਦੀ ਰਿਹਾਅ ਹੋਣ ਤੋਂ ਬਾਅਦ ਹੋਰ ਵੀ ਕਾਫ਼ਰਾਂ ਦਾ ਖ਼ਾਤਮਾ ਕਰੇਗਾ। ਹਾਲਾਂਕਿ, ਡੀ. ਪੀ. �. (ਡਿਸਟ੍ਰਿਕਟ ਪੁਲਿਸ ਅਫ਼ਸਰ) ਮਰਦਾਨ ਮਸੂਦ ਅਹਿਮਦ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਹੱਤਿਆ ਦਾ ਸਪਸ਼ਟ ਕਾਰਨ ਦੱਸਣ ਤੋਂ ਟਾਲਾ ਵਟਦਿਆਂ ਇਸ ਨੂੰ ਨਿੱਜੀ ਰੰਜਸ਼ ਦਾ ਨਾਂਅ ਦਿੱਤਾ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਮਾਰੀਆ ਮੁਸਤਫ਼ਾ, ਐੱਸ. ਪੀ. ਸਿਟੀ ਹੁਕਮ ਖਾਨ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਮ੍ਰਿਤਕ ਸੇਵਾਦਾਰਾਂ ਜਗਨ ਨਾਥ (71) ਪੁੱਤਰ ਹਰੀ ਰਾਮ ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ (68), ਵਾਸੀ ਬਾਬੂ ਮੁਹੱਲਾ, ਮਰਦਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਕਿ ਦੇ ਬਹੁਤ ਸਾਰੇ ਕੱਟੜਪੰਥੀਆਂ ਦਾ ਮੰਨਣਾ ਹੈ ਕਿ ਕਾਫ਼ਰਾਂ (ਗੈਰ-ਮੁਸਲਮਾਨਾਂ) ਦੀ ਹੱਤਿਆ ਕਰਨਾ ਜਾਂ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਉਣਾ ਸਵਾਬ (ਪੁੰਨ) ਦਾ ਕੰਮ ਹੈ ਅਤੇ ਇਸ ਨਾਲ ਜੰਨਤ ਨਸੀਬ ਹੁੰਦੀ ਹੈ। ਖ਼ੈਬਰ ਪਖਤੂਨਖਵਾ ਦੇ ਐੱਮ. ਪੀ. ਏ. ਸੁਰੇਸ਼ ਕੁਮਾਰ ਨੇ ਵੀ ਇਕ ਵੱਖਰੀ ਪ੍ਰੈੱਸ ਕਾਨਫ਼ਰੰਸ ‘ਚ ਮੰਨਿਆ ਕਿ ਗੁਰਦੁਆਰਾ ਸਾਹਿਬ ‘ਚ ਗੋਲੀਬਾਰੀ ਨਾਲ ਨਿਰਦੋਸ਼ ਸੇਵਾਦਾਰਾਂ ਦੀਆਂ ਹੋਈਆਂ ਹੱਤਿਆਵਾਂ ਨਾਲ ਪੂਰੇ ਖੇਤਰ ਦੇ ਘੱਟ ਗਿਣਤੀ ਭਾਈਚਾਰੇ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤੇ ਗਏ ਸ਼ੇਰ ਸ਼ਾਹ ਬਾਰੇ ਡੀ. ਪੀ. �. ਅਹਿਮਦ ਨੇ ਦੱਸਿਆ ਕਿ ਉਹ ਪੁਲਿਸ ‘ਚ 15 ਸਾਲਾਂ ਤੋਂ ਮੁਲਾਜ਼ਮ ਹੈ ਅਤੇ ਤਿੰਨ ਸਾਲ ਪਹਿਲਾਂ ਉਹ 15 ਮਹੀਨੇ ਲਈ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਵੀ ਤਾਇਨਾਤ ਰਹਿ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਘਰੋਂ ਮੋਟਰਸਾਈਕਲ ‘ਤੇ ਡਿਊਟੀ ‘ਤੇ ਜਾਣ ਲਈ ਨਿਕਲਿਆ ਸੀ, ਪਰ ਰਸਤੇ ‘ਚ ਉਸ ਨੇ 30 ਬੋਰ ਦਾ ਰਿਵਾਲਵਰ ਖ਼ਰੀਦਿਆ ਅਤੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਉੱਥੇ ਉਸ ਨੇ ਤਿੰਨ ਗੋਲੀਆਂ ਜਗਨ ਨਾਥ ਅਤੇ 2 ਗੋਲੀਆਂ ਉਸ ਦੀ ਪਤਨੀ ਆਸ਼ਾਵੰਤੀ ਦੇ ਮਾਰੀਆਂ, ਦੋਵਾਂ ਦੀ ਮੌਕੇ ‘ਤੇ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਫ਼ਦ ਵਲੋਂ ਰਾਜਪਾਲ ਨਾਲ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਰਕਿੰਗ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਸੁਖਬੀਰ ਦੀ ਪ੍ਰਧਾਨਗੀ ਹੇਠ ਹੋਈਆਂ ਮੀਟਿੰਗ...
Ad Position 24
No active advertisement