ਸ਼ਾਹਬਾਜ਼ਪੁਰ , 19 ਜੂਨ (ਪਰਦੀਪ ਬੇਗੇਪੁਰ)� �ਲਖਾਂ ਦੇ ਵਡੇਰੇ ਧੰਨ ਧੰਨ ਬਾਬਾ ਸੁਰਜਨ ਦੀ ਯਾਦ ਵਿਚ ਸਕਲਾਨਾ ਜੋੜ ਮੇਲਾ 19 ਜੂਨ (ਪੰਜ ਹਾੜ) ਨੂੰ ਪਿੰਡ ਸ਼ਾਹਬਾਜ਼ਪੁਰ ਜ਼ਿਲ੍ਹਾ ਤਰਨ ਤਾਰਨ ਵਿਖੇ ਸੰਤ ਬਾਬਾ ਤਾਰਾ ਸਿੰਘ, ਸੰਤ ਬਾਬਾ ਚਰਨ ਸਿੰਘ ਸਰਹਾਲੀ ਵਾਲਿਆਂ ਦੇ ਆਸ਼ੀਰਵਾਦ ਅਤੇ ਬਾਹਰੇ ਦੀ ਸੰਗਤ ਦੇ ਸਹਿਯੋਗ ਸਦਕਾ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿਚ 17 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 19 ਜੂਨ ਨੂੰ ਪੈਣ ਉਪਰੰਤ ਬਾਬਾ ਬਲਵਿੰਦਰ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਕਵੀਸ਼ਰ ਜਥੇ ਭਾਈ ਸੁਰਜੀਤ ਸਿੰਘ ਵਾਰਿਸ, ਭਾਈ ਮੱਸਾ ਸਿੰਘ ਸਭਰਾ, ਭਾਈ ਅਮਰਜੀਤ ਸਿੰਘ ਸਭਰਾ ਨੇ ਸੰਗਤ ਨੂੰ ਸਿੱਖ ਇਤਿਹਾਸ ਸੁਣਾਇਆ। ਇਸ ਮੌਕੇ ਗਿਆਨੀ ਭਾਈ ਜਸਵੰਤ ਸਿੰਘ ਮੰਜੀ ਸਾਹਿਬ, ਭਾਈ ਮਨਜੀਤ ਸਿੰੰਘ ਮੈਂਬਰ ਸ਼੍ਰੋ: ਗੁ: ਪ੍ਰਬੰ: ਕਮੇਟੀ ਤੇ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਸ਼ਬਦ ਵਿਚਾਰਾਂ ਕੀਤੀਆਂ। ਇਸ ਮੌਕੇ ਧਾਰਮਿਕ ਜਥੇਬੰਦੀਆਂ ਵਿਚ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਇੰਦਰ ਸਿੰਘ ਸਭਰਾ, ਬਾਬਾ ਅਵਤਾਰ ਸਿੰਘ ਘਰਿਆਲਾ, ਬਾਬਾ ਚਰਨ ਸਿੰਘ ਦਿਆਲਪੁਰ ਵਾਲੇ, ਬਾਬਾ ਸੂਬਾ ਸਿੰਘ ਕੁਹਾੜਕੇ ਵਾਲੇ, ਭੈਣ ਜੀ ਝਾੜ ਸਾਹਿਬ ਵਾਲੇ, ਬਾਬਾ ਸੁਰਜੀਤ ਸਿੰਘ ਕੈਰੋਂ, ਬਾਬਾ ਸ਼ਿੰਦਾ ਸਿੰਘ ਗੋਪਾਲਾ, ਬਾਬਾ ਅਵਤਾਰ ਸਿੰਘ ਚੰਦ ਮਖੂ ਆਦਿ ਨੇ ਸੰਗਤ ਦੇ ਦਰਸ਼ਨ ਕੀਤੇ। ਇਸ ਮੌਕੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ, ਮਨਜਿੰਦਰ ਸਿੰਘ ਲਾਲਪੁਰ ਵਿਧਾਇਕ ਖਡੂਰ ਸਾਹਿਬ, ਅਵਤਾਰ ਸਿੰਘ ਬਿੱਲਾ ਸੇਰੋਂ ਅਤੇ ਬੀਬੀ ਰਮਨਦੀਪ ਕੌਰ ਖਹਿਰਾ ਸੇਰੋਂ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਵੀ ਹਾਜ਼ਰੀ ਭਰੀ। ਇਸ ਮੌਕੇ 18 ਜੂਨ ਰਾਤ ਨੂੰ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਹਜ਼ੂਰੀ ਰਾਗੀ ਜਥਾ ਬਾਬਾ ਸੁਰਜਨ ਜੀ ਤੋਂ ਇਲਾਵਾ ਹੋਰ ਰਾਗੀ ਜਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਬਾਬਾ ਗੁਰਮੇਜ ਸਿੰਘ ਢੋਟੀ ਨੇ ਜੋੜ ਮੇਲੇ ‘ਤੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸ਼ਾਮ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਚੋਹਲਾ ਸਾਹਿਬ ਅਤੇ ਮਾਝਾ ਕਬੱਡੀ ਕਲੱਬ ਖੁਜਾਲਾ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿਚ ਜੇਤੂ ਟੀਮ ਨੂੰ ਬਾਬਾ ਗੁਰਮੇਜ ਸਿੰਘ ਢੋਟੀ ਨੇ ਇਨਾਮ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਦਿਲਬਾਗ ਸਿੰਘ ਨੰਬਰਦਾਰ ਵਲੋਂ ਨਿਭਾਈ ਗਈ। ਜੋੜਿਆਂ ਦੀ ਸੇਵਾ ਸਿੰਘ ਸਭਾ ਕੁਹਾੜਕਾ, ਛਬੀਲ ਦੀ ਸੇਵਾ ਪਿੰਡ ਗੁਲਾਲੀਪੁਰ, ਵਾਂ ਤੇ ਗੋਪਾਲਾ, ਚਾਹ ਪਕੌੜਿਆਂ ਦੀ ਸੇਵਾ ਪਿੰਡ ਡਿਆਲ ਰਾਜਪੂਤਾਂ ਅਤੇ ਲੰਗਰ ਦੀ ਸੇਵਾ ਬਾਰ੍ਹੇ ਦੀ ਸੰਗਤ ਵਲੋਂ ਸ਼ਰਧਾ ਨਾਲ ਕੀਤੀ ਗਈ। ਇਸ ਜੋੜ ਮੇਲੇ ਦੇ ਸਬੰਧ ਵਿਚ ਅੱਜ (20 ਜੂਨ ਨੂੰ) ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪ੍ਰਾਣੀਆਂ ਨੂੰ ਕੱਕਾਰ ਸੇਵਾ ਵਿਚ ਦਿੱਤੇ ਜਾਣਗੇ। ਬਾਬਾ ਗੁਰਮੇਜ ਸਿੰਘ ਢੋਟੀ ਵਲੋਂ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪ੍ਰਾਣੀ ਇਸ ਅੰਮ੍ਰਿਤ ਸੰਚਾਰ ਦਾ ਲਾਹਾ ਪ੍ਰਾਪਤ ਕਰਕੇ ਗੁਰੂ ਵਾਲੇ ਬਨਣ।