14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਨਪ੍ਰੀਤ ਸਿੰਘ ਮੰਨਾ ਤਲਵੰਡੀ ਸਾਬੋ ਅਦਾਲਤ ’ਚ ਪੇਸ਼, ਦੋ ਦਿਨਾ ਪੁਲਿਸ ਰਿਮਾਂਡ ਮਿਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਤਲਵੰਡੀ ਸਾਬੋ (ਬਠਿੰਡਾ), 20 ਜੂਨ (ਰਣਜੀਤ ਸਿੰਘ ਰਾਜੂ)- ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇ ਵਾਲਾ ਕਤਲ ਕਾਂਡ ਦੇ ਮਾਮਲੇ ਚ ਸਹਿ ਦੋਸ਼ੀ ਵਜੋਂ ਨਾਮਜ਼ਦ ਅਤੇ ਗੈਂਗਸਟਰ ਕੁਲਬੀਰ ਨਰੂਆਣਾ ਕਤਲ ਕੇਸ ‘ਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਅੱਜ ਰਾਮਾਂ ਮੰਡੀ ਪੁਲਿਸ ਨੇ ਕਰੀਬ ਤਿੰਨ ਸਾਲ ਪੁਰਾਣੇ ਫ਼ਿਰੌਤੀਆਂ ਦੇ ਇੱਕ ਮਾਮਲੇ ‘ਚ ਸ਼ਾਮ ਸਮੇਂ ਅਚਾਨਕ ਚੁੱਪ ਚੁਪੀਤੇ ਹੁਸ਼ਿਆਰਪੁਰ ਜੇਲ੍ਹ ‘ਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤਲਵੰਡੀ ਸਾਬੋ ‘ਚ ਜੱਜ ਰਮਨਦੀਪ ਕੌਰ ਦੀ ਅਦਾਲਤ ਚ ਪੇਸ਼ ਕੀਤਾ। ਸੂਤਰਾਂ ਮੁਤਾਬਿਕ ਪੁਲੀਸ ਨੇ ਅਦਾਲਤ ਤੋਂ ਮੰਨਾ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।ਰਿਮਾਂਡ ਮਿਲਣ ਤੋਂ ਬਾਅਦ ਮੰਨਾ ਨੂੰ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਸਿਹਤ ਜਾਂਚ ਲਈ ਲਿਆਂਦਾ ਗਿਆ। ਪਤਾ ਲੱਗਦਿਆਂ ਹੀ ਜਦੋਂ ਕੁਝ ਪੱਤਰਕਾਰ ਉੱਥੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਵਰੇਜ ਕਰਨ ਤੋਂ ਜਬਰੀ ਰੋਕਿਆ। ਉੱਧਰ ਮੀਡੀਆ ਨੂੰ ਦੇਖਦਿਆਂ ਹੀ ਮੰਨਾ ਨੇ ਉੱਚੀ ਆਵਾਜ਼ ’ਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਉਸ ਦਾ ਫਿਰੌਤੀ ਕੇਸ ਨਾਲ ਕੋਈ ਸਬੰਧ ਨਹੀਂ ਸਗੋਂ ਉਸ ਨੂੰ ਪੰਜਾਬ ਦੇ ਦੋ ਵੱਡੇ ਸਿਆਸੀ ਆਗੂਆਂ ਦਾ ਇਸ ਕੇਸ ’ਚ ਨਾਂਅ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਦੋਂ ਇੱਕ ਪੱਤਰਕਾਰ ਨੇ ਉਕਤ ਗੱਲਬਾਤ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪੱਤਰਕਾਰ ਦਾ ਮੋਬਾਇਲ ਖੋਹ ਕੇ ਰਿਕਾਰਡਿੰਗ ਦੀ ਕੋਸ਼ਿਸ਼ ਅਸਫਲ ਬਣਾ ਦਿੱਤੀ ਤੇ ਮੰਨਾ ਨੂੰ ਗੱਡੀ ਚ ਬੈਠਾ ਕੇ ਚਲੇ ਗਏ। ਉੱਧਰ ਬਾਅਦ ’ਚ ਪੁਲੀਸ ਨੇ ਇਹ ਕਹਿ ਕੇ ਪੱਤਰਕਾਰ ਦਾ ਫੋਨ ਵਾਪਸ ਕਰ ਦਿੱਤਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸਬੰਧਿਤ ਵਿਅਕਤੀ ਪੱਤਰਕਾਰ ਹੈ।

Ad Position 22
No active advertisement
ਪਿਛਲੀ ਖ਼ਬਰ ਈਰਾਨ-ਅਮਰੀਕਾ ਗੱਲਬਾਤ ’ਤੇ ਚਰਚਾ ਕਰਨ ਲਈ ਤਹਿਰਾਨ ਪਹੁੰਚੇ ਪਾਕਿ ਗ੍ਰਹਿ ਮੰਤਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਪ੍ਰਮੁੱਖ ਨੁਮਾਇੰਦਿਆਂ ਨਾਲ ਕੀਤੀ ਪਹਿਲੀ ਮੀਟਿੰਗ
Ad Position 24