21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੰਜਾਬ ਵਿਚ ਝੋਨੇ ਦੀ ਲੁਆਈ ਦਾ ਜ਼ੋਰ, ਘੱਟ ਸਮਾਂ ਅਤੇ ਘੱਟ ਪਾਣੀ ਵਾਲੀਆਂ ਕਿਸਮਾਂ ਵੱਲ ਕਿਸਾਨਾਂ ਦਾ ਰੁਝਾਨ

Ad Position 21
No active advertisement
ਅਜੀਤ ਡੈਸਕ 25-06-2026
ਮੂਨਕ, 24 ਜੂਨ (ਕੇਵਲ ਸਿੰਗਲਾ) -ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲੁਆਈ ਪੂਰੇ ਜ਼ੋਰਾਂ 'ਤੇ ਹੈ ਅਤੇ ਕਿਸਾਨਾਂ ਦਾ ਮੁੱਖ ਰੁਝਾਨ ਅਜੇ ਵੀ ਝੋਨੇ ਦੀ ਫ਼ਸਲ ਵੱਲ ਹੀ ਬਣਿਆ ਹੋਇਆ ਹੈ। ਹਾਲਾਂਕਿ ਸੂਬੇ ਵਿਚ ਕਪਾਹ ਅਤੇ ਨਰਮੇ ਹੇਠ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ । ਖੇਤੀ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਘੱਟ ਸਮੇਂ ਵਿਚ ਪੱਕਣ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਹਾਈਬ੍ਰਿਡ ਅਤੇ ਛੋਟੀ ਮਿਆਦ ਦੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਹੋ ਸਕਦੀ ਹੈ । ਦੂਜੇ ਪਾਸੇ ਦੇਸ਼ ਦੇ ਕਈ ਹਿੱਸਿਆਂ ਵਿਚ ਮਾਨਸੂਨ ਦੀ ਕਮਜ਼ੋਰ ਸ਼ੁਰੂਆਤ ਦੇ ਬਾਵਜੂਦ ਖਰੀਫ਼ ਫ਼ਸਲਾਂ ਦੀ ਬਿਜਾਈ ਵਿਚ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ 19 ਜੂਨ ਤੱਕ ਖਰੀਫ਼ ਫ਼ਸਲਾਂ ਹੇਠ ਕੁੱਲ ਰਕਬਾ 119.90 ਲੱਖ ਹੈਕਟੇਅਰ ਤੱਕ ਪਹੁੰਚ ਗਿਆ, ਜਦਕਿ ਪਿਛਲੇ ਸਾਲ ਇਸੇ ਸਮੇਂ ਇਹ 117.95 ਲੱਖ ਹੈਕਟੇਅਰ ਸੀ। ਭਾਵੇਂ 23 ਜੂਨ ਤੱਕ ਦੇਸ਼ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਬਾਰਸ਼ ਆਮ ਨਾਲੋਂ 42 ਫ਼ੀਸਦੀ ਘੱਟ ਦਰਜ ਕੀਤੀ ਗਈ ਹੈ, ਪਰ ਕਿਸਾਨਾਂ ਨੇ ਮੌਸਮੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਫ਼ਸਲੀ ਚੋਣ ਵਿਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਖ਼ਾਸ ਤੌਰ 'ਤੇ ਘੱਟ ਪਾਣੀ ਦੀ ਲੋੜ ਵਾਲੀਆਂ ਫ਼ਸਲਾਂ ਅਤੇ ਛੋਟੀ ਮਿਆਦ ਵਾਲੀਆਂ ਕਿਸਮਾਂ ਵੱਲ ਰੁਝਾਨ ਵਧਿਆ ਹੈ। ਪੰਜਾਬ ਵਿਚ ਭੂ-ਜਲ ਪੱਧਰ ਲਗਾਤਾਰ ਹੇਠਾਂ ਜਾਣ ਅਤੇ ਬਿਜਲੀ ਅਤੇ ਸਿੰਚਾਈ ਦੇ ਵਧਦੇ ਖਰਚਿਆਂ ਕਾਰਨ ਕਿਸਾਨ ਹੁਣ ਰਵਾਇਤੀ ਲੰਬੀ ਮਿਆਦ ਵਾਲੀਆਂ ਕਿਸਮਾਂ ਦੀ ਥਾਂ ਘੱਟ ਸਮੇਂ ਵਿਚ ਤਿਆਰ ਹੋਣ ਵਾਲੇ ਝੋਨੇ ਵੱਲ ਧਿਆਨ ਦੇ ਰਹੇ ਹਨ। ਦੂਜੇ ਪਾਸੇ ਕਪਾਹ ਅਤੇ ਨਰਮੇ ਦੀ ਖੇਤੀ ਪਿਛਲੇ ਕੁਝ ਸਾਲਾਂ ਤੋਂ ਗੁਲਾਬੀ ਸੁੰਡੀ, ਮੌਸਮੀ ਉਤਾਰ-ਚੜ੍ਹਾਅ ਅਤੇ ਵਧਦੀ ਲਾਗਤ ਕਾਰਨ ਕਿਸਾਨਾਂ ਲਈ ਘੱਟ ਆਕਰਸ਼ਕ ਬਣਦੀ ਜਾ ਰਹੀ ਹੈ। ਇਸ ਕਰਕੇ ਕਈ ਖੇਤਰਾਂ ਵਿਚ ਕਪਾਹ ਹੇਠ ਰਕਬਾ ਘਟਿਆ ਹੈ । ਦੇਸ਼ ਪੱਧਰ 'ਤੇ ਵੀ ਇਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸੋਇਆਬੀਨ, ਕਪਾਹ ਅਤੇ ਉੜਦ ਹੇਠ ਰਕਬਾ ਘਟਿਆ ਹੈ, ਜਦਕਿ ਬਾਜਰੇ ਦੀ ਇੱਕ ਹੋਰ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਤੋਂ ਅਨਾਜ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਪਸ਼ੂ ਚਾਰਾ ਵੀ ਮਿਲਦਾ ਹੈ। ਪਸ਼ੂ ਪਾਲਣ ਵਾਲੇ ਕਿਸਾਨਾਂ ਲਈ ਇਹ ਵਾਧੂ ਆਮਦਨ ਦਾ ਸਾਧਨ ਬਣਦਾ ਹੈ । ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾਲ ਹੁਣ ਬਾਜਰੇ ਦੀ ਪੈਦਾਵਾਰ 20 ਤੋਂ 21 ਕੁਇੰਟਲ ਪ੍ਰਤੀ ਏਕੜ ਤੱਕ ਪਹੁੰਚ ਰਹੀ ਹੈ । ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਰ ਮੋਟੇ ਅਨਾਜਾਂ ਹੇਠ ਰਕਬਾ ਇਸ ਸਾਲ 27.5 ਫ਼ੀਸਦੀ ਵਧਿਆ ਹੈ । ਇਹ ਦਰਸਾਉਂਦਾ ਹੈ ਕਿ ਕਿਸਾਨ ਮੌਸਮੀ ਤਬਦੀਲੀਆਂ ਅਤੇ ਪਾਣੀ ਦੀ ਘਾਟ ਦੇ ਮੱਦੇਨਜ਼ਰ ਫ਼ਸਲੀ ਵਿਭਿੰਨਤਾ ਵੱਲ ਵਧ ਰਹੇ ਹਨ । ਗੰਨੇ ਦੀ ਬਿਜਾਈ ਵੀ ਵਧ ਕੇ 57.31 ਲੱਖ ਹੈਕਟੇਅਰ ਤੱਕ ਪਹੁੰਚ ਗਈ ਹੈ, ਜਦਕਿ ਪਿਛਲੇ ਸਾਲ ਇਹ 56.64 ਲੱਖ ਹੈਕਟੇਅਰ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਹਫ਼ਤਿਆਂ ਵਿਚ ਮਾਨਸੂਨ ਦੀ ਸਥਿਤੀ ਸੁਧਰਦੀ ਹੈ ਤਾਂ ਖਰੀਫ਼ ਬਿਜਾਈ ਦਾ ਕੁੱਲ ਰਕਬਾ ਹੋਰ ਵਧ ਸਕਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ ’ਚ ਖਰਾਬੀ ਦਾ ਖਮਿਆਜ਼ਾ ਭੁਗਤ ਰਹੇ ਲੋਕ ਅਗਲੀ ਖ਼ਬਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ-ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
Ad Position 24