20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੱਜਣ ਨੂੰ ਮਿਲਣੀ ਚਾਹੀਦੀ ਸੀ ਹੋਰ ਸਖ਼ਤ ਸਜ਼ਾ - ਸਰਨਾ

ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ’ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਲੋਕਤੰਤਰ ਤੇ ਅਦਾਲਤਾਂ ਲਈ ਇਹ ਵੱਡਾ ਸਵਾਲ ਹੈ ਕਿ ਉਸ ਨੂੰ ਬਣਦੀ ਸਜ਼ਾ ਨਹੀਂ ਮਿਲ ਸਕੀ। ਸਰਨਾ ਨੇ ਕਿਹਾ ਕਿ ਬੇਸ਼ੱਕ ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਹੋਈ ਪਰ ਸਿੱਖ ਕੌਮ ਚਾਹੁੰਦੀ ਸੀ ਕਿ ਸੱਜਣ ਨੂੰ ਇਸ ਤੋਂ ਵੱਧ ਅਜਿਹੀ ਮਿਸਾਲੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਸੀ।

Ad Position 21
No active advertisement
ਅਜੀਤ ਡੈਸਕ 21-08-2026
ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ ’ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਲੋਕਤੰਤਰ ਤੇ ਅਦਾਲਤਾਂ ਲਈ ਇਹ ਵੱਡਾ ਸਵਾਲ ਹੈ ਕਿ ਉਸ ਨੂੰ ਬਣਦੀ ਸਜ਼ਾ ਨਹੀਂ ਮਿਲ ਸਕੀ। ਸਰਨਾ ਨੇ ਕਿਹਾ ਕਿ ਬੇਸ਼ੱਕ ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਹੋਈ ਪਰ ਸਿੱਖ ਕੌਮ ਚਾਹੁੰਦੀ ਸੀ ਕਿ ਸੱਜਣ ਨੂੰ ਇਸ ਤੋਂ ਵੱਧ ਅਜਿਹੀ ਮਿਸਾਲੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਸੀ। ਦਿੱਲੀ ਹਾਈ ਕੋਰਟ ਵਲੋਂ ਇੱਕ ਮਾਮਲੇ ਵਿਚ ਸੱਜਣ ਕੁਮਾਰ ਨੂੰ 2018 ਵਿਚ ਸੁਣਾਈ ਸਜ਼ਾ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਉਸ ਵੇਲੇ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਕਿ ਭਾਰਤ ਸਰਕਾਰ ਨੂੰ ਨਸਲਕੁਸ਼ੀ ਐਕਟ ਬਣਾਉਣਾ ਚਾਹੀਦਾ ਹੈ,ਉਸ ਦੇ ਬਾਰੇ ਸਰਕਾਰ ਨੇ ਅੱਜ ਤਕ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਦੀ ਰੌਸ਼ਨੀ ’ਚ ਸਰਕਾਰ ਨੂੰ ਨਸਲਕੁਸ਼ੀ ਐਕਟ ਬਣਾਉਣ ਲਈ ਗੰਭੀਰ ਹੋਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਰਮਦਾਸ ਨੇੜਲੇ ਪਿੰਡ ਜੱਟਾ ਵਿਖੇ ਦੇਰ ਰਾਤ ਘਰ ’ਚ ਬੰਬਨੁਮਾ ਵਸਤੂ ਸੁੱਟੀ 3 ਪਰਿਵਾਰਕ ਮੈਂਬਰ ਜ਼ਖ਼ਮੀ, ਘਰ ਵਿਚ ਖੜ੍ਹੀ ਕਾਰ... ਅਗਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੋਈ ਗੋਨਿਆਣਾ ਨਗਰ ਕੌਂਸਲ ਦੀ ਚੋਣ, ਰਾਕੇਸ਼ ਕੁਮਾਰ ਰੋਮਾਂ ਬਣੇ ਪ੍ਰਧਾਨ
Ad Position 24