20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਨੇ ਮੁਹਾਲੀ ਦੇ ਸਰਕਾਰੀ ਸੰਸਥਾਨ ’ਚ 3 ਹੋਰ ਸਫ਼ਲ ਲਿਵਰ ਟਰਾਂਸਪਲਾਂਟ ਨਾਲ ਕਾਇਮ ਕੀਤਾ ਨਵਾਂ ਮੀਲ-ਪੱਥਰ-ਡਾ. ਬਲਬੀਰ ਸਿੰਘ ਮੁਹਾਲੀ ਤੇ ਪਟਿਆਲਾ ਵਿਖੇ ਜਲਦ ਸ਼ੁਰੂ ਹੋਣਗੀਆਂ ਗੁਰਦਿਆਂ ਦੀਆਂ ਟਰਾਂਸਪਲਾਂਟ ਸੇਵਾਵਾਂ

ਐੱਸ. ਏ.

Ad Position 21
No active advertisement
ਅਜੀਤ ਡੈਸਕ 21-08-2026
ਐੱਸ. ਏ. ਐੱਸ. ਨਗਰ, 20 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਨੇ ਅਧੁਨਿਕ ਸਰਕਾਰੀ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। ਸਰਕਾਰ ਵਲੋਂ ਸਥਾਪਿਤ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਮੁਹਾਲੀ ਵਿਖੇ ਇਕ ਹਫ਼ਤੇ ਦੇ ਅੰਦਰ 3 ਸਫ਼ਲ ਲਿਵਰ (ਜਿਗਰ) ਟਰਾਂਸਪਲਾਂਟ ਸਰਜਰੀਆਂ ਕੀਤੀਆਂ ਗਈਆਂ ਹਨ। ਇਹ ਪ੍ਰਾਪਤੀ ਸੂਬੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਵਿਕਸਿਤ ਕਰਨ ਦੀ ਦਿਸ਼ਾ ਵੱਲ ਇਕ ਵੱਡਾ ਕਦਮ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀ. ਆਈ. ਐਲ. ਬੀ. ਐਸ. ਵਿਖੇ ਉਕਤ ਮਰੀਜ਼ਾਂ ਦੇ ਅੰਗਦਾਨੀ (ਡੋਨਰਜ਼) ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਉੱਚ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ। ਉਨ੍ਹਾਂ ਪੀ. ਆਈ. ਐਲ. ਬੀ. ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦੀ ਅਗਵਾਈ ਵਾਲੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਹਾ ਕਿ ਇਕ ਹਫ਼ਤੇ ਵਿਚ ਤਿੰਨ ਲਿਵਰ ਟਰਾਂਸਪਲਾਂਟ ਦਾ ਸਫ਼ਲਤਾਪੂਰਵਕ ਹੋਣਾ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ। ਇਨ੍ਹਾਂ ਤਿੰਨ ਟਰਾਂਸਪਲਾਂਟ ਕੇਸਾਂ ਵਿਚ ਇਕ ਮਾਮਲੇ ਵਿਚ ਪਤਨੀ ਨੇ ਆਪਣੇ ਪਤੀ ਨੂੰ, ਦੂਸਰੇ ਵਿਚ ਮਾਂ ਨੇ ਆਪਣੀ ਧੀ ਨੂੰ ਅਤੇ ਤੀਜੇ ਵਿਚ ਪੁੱਤਰ ਨੇ ਆਪਣੇ ਪਿਤਾ ਨੂੰ ਲਿਵਰ ਦਾ ਹਿੱਸਾ ਦਾਨ ਕੀਤਾ ਹੈ। ਇਨ੍ਹਾਂ 3 ਨਵੇਂ ਟ ਰਾਂਸਪਲਾਂਟਾਂ ਨਾਲ ਪੀ. ਆਈ. ਐਲ. ਬੀ. ਐਸ. ਵਿਖੇ ਹੁਣ ਤੱਕ ਕੁੱਲ 5 ਸਫ਼ਲ ਲਿਵਰ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ, ਜੋ ਕਿ ਪੰਜਾਬ ਦੀ ਸਰਕਾਰੀ ਅਤੇ ਜਨਤਕ ਸਿਹਤ ਪ੍ਰਣਾਲੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਮੁਹਾਲੀ ਅਤੇ ਪਟਿਆਲਾ ਵਿਖੇ ਗੁਰਦਾ ਟਰਾਂਸਪਲਾਂਟ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਪੰਜਾਬ ਦੀ ਸਰਕਾਰੀ ਸਿਹਤ ਪ੍ਰਣਾਲੀ ਵਿਚ ਉੱਚ ਪੱਧਰੀ ਟਰਾਂਸਪਲਾਂਟ ਸੇਵਾਵਾਂ ਦੀ ਉਪਲੱਬਧਤਾ ਵਿਚ ਹੋਰ ਵਾਧਾ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਰਮਾਣ ਅਧੀਨ ਹਸਪਤਾਲ ਦੀ ਬੇਸਮੈਂਟ ’ਚ ਮਿੱਟੀ ਖਿਸਕਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਅਗਲੀ ਖ਼ਬਰ ਪੰਜਾਬ ਨੇ ਮੁਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀ.ਸੀ.ਸੀ. ਹੱਬ ਵਜੋਂ ਕੀਤਾ ਪੇਸ਼ ਅਮਨ ਅਰੋੜਾ ਨੇ ਵਿਚ ਵਿਸ਼ਵ ਭਰ ਦੀਆਂ ਦਿ...
Ad Position 24