ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਹਾਈ ਕੋਰਟ ਵਲੋਂ ਵਧੀਕ ਸੈਸ਼ਨ ਜੱਜਾਂ ਦੀਆਂ ਤਾਇਨਾਤੀਆਂ ਤੇ ਨਿਯੁਕਤੀਆਂ

Ad Position 21
No active advertisement
ਅਜੀਤ ਡੈਸਕ 26-06-2026

ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਵਧੀਕ ਸੈਸ਼ਨ ਜੱਜਾਂ ਦੀਆਂ ਨਵੀਆਂ ਤਾਇਨਾਤੀਆਂ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਹਾਈ ਕੋਰਟ ਵਲੋਂ ਵੀਰਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਪ੍ਰਭਜੋਤ ਸਿੰਘ ਸਚਦੇਵਾ ਨੂੰ ਫ਼ਰੀਦਕੋਟ, ਹਰਨੂਰ ਸਿੰਘ ਛਾਬੜਾ ਨੂੰ ਫ਼ਿਰੋਜ਼ਪੁਰ, ਪਰਵਿੰਦਰ ਸਿੰਘ ਨੂੰ ਕਪੂਰਥਲਾ, ਰਵਿੰਦਰ ਸਿੰਘ ਨੂੰ ਸੰਗਰੂਰ ਵਿਖੇ ਜਦੋਂ ਕਿ ਜਗਜੀਤ ਸਿੰਘ ਨੂੰ ਬਠਿੰਡਾ ਵਿਖੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਨੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਨੂੰ ਨਵੇਂ ਨਿਯੁਕਤ ਜੁਡੀਸ਼ੀਅਲ ਅਧਿਕਾਰੀਆਂ ਲਈ ਇਕ ਸਿਖਲਾਈ ਸ਼ਡਿਊਲ ਤਿਆਰ ਕਰਨ ਲਈ ਵੀ ਕਿਹਾ ਹੈ। ਸਬੰਧਿਤ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਨੂੰ ਸੇਵਾ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨਵੀਆਂ ਨਿਯੁਕਤੀਆਂ ਤੋਂ ਇਲਾਵਾ ਹਾਈ ਕੋਰਟ ਵਲੋਂ ਕੁੱਝ ਤਬਾਦਲੇ ਵੀ ਕੀਤੇ ਗਏ ਹਨ, ਜਿਨ੍ਹਾਂ ਵਿਚ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਨੂੰ ਮੋਗਾ ਤੋਂ ਸੰਗਰੂਰ ਵਿਚ ਪ੍ਰਿੰਸੀਪਲ ਜੱਜ ਫੈਮਲੀ ਕੋਰਟ, ਰਣਧੀਰ ਵਰਮਾ ਨੂੰ ਸੰਗਰੂਰ ਤੋਂ ਐਸ.ਏ.ਐਸ. ਨਗਰ ਵਿਚ ਪ੍ਰਿੰਸੀਪਲ ਜੱਜ ਫੈਮਲੀ ਕੋਰਟ, ਲਖਵਿੰਦਰ ਕੌਰ ਦੁੱਗਲ ਨੂੰ ਫ਼ਿਰੋਜ਼ਪੁਰ ਤੋਂ ਰੂਪਨਗਰ, ਕ੍ਰਿਸ਼ਨ ਕਾਂਤ ਜੈਨ ਨੂੰ ਫ਼ਰੀਦਕੋਟ ਤੋਂ ਫ਼ਿਰੋਜ਼ਪੁਰ, ਕੁਲਭੂਸ਼ਣ ਕੁਮਾਰ ਨੂੰ ਬਠਿੰਡਾ ਤੋਂ ਪਠਾਨਕੋਟ, ਅਮਰਿੰਦਰ ਪਾਲ ਸਿੰਘ ਨੂੰ ਸੰਗਰੂਰ ਤੋਂ ਬਠਿੰਡਾ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਇੰਡਸਟਰੀਅਲ ਟ੍ਰਿਬਿਊਨਲ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਰਾਮ ਮੰਦਰ ਦਾਨ ਘੁਟਾਲੇ ਦੀ ਜਾਂਚ ਲਈ ਬਣਾਈ ਗਈ ਸਿਟ ਸਿਰਫ਼ ਇੱਕ ਧੋਖਾ ਤੇ ਸ਼ਕਤੀਸ਼ਾਲੀ ਲੋਕਾਂ ਨੂੰ ਬਚਾਉਣ ਲਈ ਬਣਾਈ ਗਈ:... ਅਗਲੀ ਖ਼ਬਰ ਐਸ.ਆਈ.ਆਰ.-2026 ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ
Ad Position 24
No active advertisement