ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੜਕ ਹਾਦਸੇ ’ਚ ਫ਼ਰੀਦਕੋਟ ਦੇ ਤਿੰਨ ਨੌਜਵਾਨਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 29-06-2026

ਸੜਕ ਕਿਨਾਰੇ ਖੜ੍ਹੇ ਖਰਾਬ ਟਰੱਕ ’ਚ ਵੱਜਿਆ ਮੋਟਰਸਾਈਕਲ
ਫ਼ਰੀਦਕੋਟ, 28 ਜੂਨ (ਜਸਵੰਤ ਸਿੰਘ ਪੁਰਬਾ)-ਬੀਤੀ ਦੇਰ ਰਾਤ ਕੋਟਕਪੂਰਾ ਰੋਡ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਰੋਡ ’ਤੇ ਖੜੇ ਇਕ ਖਰਾਬ ਟਰੱਕ ਦੇ ਪਿੱਛੇ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਚੋਂ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਦੀ ਹਸਪਤਾਲ ਜਾਂਦਿਆ ਰਸਤੇ ’ਚ ਹੀ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਨਵਜੋਤ ਦੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਨਵਜੋਤ ਅਤੇ ਉਸਦੇ ਦੋ ਦੋਸਤ ਜੱਸ ਅਤੇ ਰਵੀ ਤਿਨੋਂ ਰਾਤ ਕੋਟਕਪੂਰਾ ਤੋਂ ਇਕ ਵਿਆਹ ਪ੍ਰੋਗਰਾਮ ’ਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਸਨ ਕਿ ਰਸਤੇ ’ਚ ਸੜਕ ਦੇ ਵਿਚਕਾਰ ਖੜੇ ਖਰਾਬ ਟਰੱਕ ਦੇ ਪਿੱਛੇ ਉਨ੍ਹਾਂ ਦੀ ਮੋਟਰਸਾਈਕਲ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖਚੇ ਉਡ ਗਏ। ਇਸ ਮੌਕੇ ਸਾਬਕਾ ਐਮ.ਸੀ. ਬੱਬੀ ਭਾਉ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਪੁੱਤਰ ਵਿੱਛੜ ਗਏ ਉਨ੍ਹਾਂ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ।

Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਵਿਸ਼ਾਲ ਲਵ-ਕੁਸ਼ ਮੰਦਰ ਦੇ ਨਿਰਮਾਣ ਦਾ ਲਿਆ ਸਿਧਾਂਤਕ ਫ਼ੈਸਲਾ-ਕੇਜਰੀਵਾਲ
Ad Position 24
No active advertisement