ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪੰਜਾਬ ਸਰਕਾਰ ਨੇ ਵਿਸ਼ਾਲ ਲਵ-ਕੁਸ਼ ਮੰਦਰ ਦੇ ਨਿਰਮਾਣ ਦਾ ਲਿਆ ਸਿਧਾਂਤਕ ਫ਼ੈਸਲਾ-ਕੇਜਰੀਵਾਲ

Ad Position 21
No active advertisement
ਅਜੀਤ ਡੈਸਕ 29-06-2026

ਅੰਮ੍ਰਿਤਸਰ ਵਿਚ ਵਾਲਮੀਕਿ ਤੀਰਥ ਸਥਾਨ ਦੇ ਕੋਲ ਬਣੇਗਾ ਵਿਸ਼ਾਲ ਲਵ-ਕੁਸ਼ ਤੇ ਜਾਨਕੀ ਮੰਦਿਰ-ਕੇਜਰੀਵਾਲ
ਨਵੀਂ ਦਿੱਲੀ, 28 ਜੂਨ (ਅਜੀਤ ਬਿਊਰੋ)-ਪੰਜਾਬ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਵਿਚ ਭਗਵਾਨ ਵਾਲਮੀਕਿ ਮੰਦਿਰ ਦੇ ਨੇੜੇ ਲਵ-ਕੁਸ਼ ਤੇ ਮਾਤਾ ਜਾਨਕੀ ਦੇ ਇੱਕ ਵਿਸ਼ਾਲ ਤੇ ਸ਼ਾਨਦਾਰ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਿਸ਼ਾਲ ਲਵ-ਕੁਸ਼ ਮੰਦਿਰ ਦੇ ਨਿਰਮਾਣ ਦਾ ਸਿਧਾਂਤਕ ਫੈਸਲਾ ਲਿਆ ਹੈ। ਜਲਦੀ ਹੀ ਇਸ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਲਵ-ਕੁਸ਼ ਦਾ ਜਨਮ ਇੱਥੇ ਹੀ ਹੋਇਆ ਸੀ ਤੇ ਉਨ੍ਹਾਂ ਨੇ ਭਗਵਾਨ ਰਾਮ ਦੇ ਅਸ਼ਵਮੇਧ ਘੋੜੇ ਨੂੰ ਇੱਥੇ ਹੀ ਰੋਕਿਆ ਸੀ । ਇਸ ਮੰਦਿਰ ਦੇ ਬਣਨ ਨਾਲ ਨਾ ਸਿਰਫ਼ ਪੰਜਾਬ ਤੇ ਦੇਸ਼, ਸਗੋਂ ਪੂਰੀ ਦੁਨੀਆ ਦੇ ਲੋਕਾਂ ਵਿਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ । ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਅੰਮ੍ਰਿਤਸਰ ਵਿਚ ਲਵ-ਕੁਸ਼ ਅਤੇ ਮਾਤਾ ਜਾਨਕੀ ਦੇ ਨਾਮ ’ਤੇ ਉਨ੍ਹਾਂ ਲਈ ਇੱਕ ਬਹੁਤ ਹੀ ਵਿਸ਼ਾਲ ਅਤੇ ਸ਼ਾਨਦਾਰ ਮੰਦਿਰ ਬਣਾਇਆ ਜਾਵੇਗਾ। ਮੈਂ ਸਮਝਦਾ ਹਾਂ ਕਿ ਅੰਮ੍ਰਿਤਸਰ ਪੂਰੀ ਦੁਨੀਆ ਵਿਚ ਸਭ ਤੋਂ ਪਵਿੱਤਰ ਧਰਤੀ ਹੈ । ਇੱਥੇ ਹਰ ਧਰਮ ਦੇ ਲੋਕ ਹਨ ਤੇ ਹਰ ਧਰਮ ਦੇ ਅਸਥਾਨ ਹਨ । ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਇੱਥੇ ਹੀ ਭਗਵਾਨ ਵਾਲਮੀਕਿ ਤੀਰਥ ਸਥਾਨ ਹੈ, ਜਿੱਥੇ ਭਗਵਾਨ ਵਾਲਮੀਕਿ ਨੇ ਰਾਮਾਇਣ ਲਿਖੀ ਸੀ। ਮਾਤਾ ਸੀਤਾ ਇੱਥੇ ਹੀ ਵਾਲਮੀਕਿ ਆਸ਼ਰਮ ਵਿਚ ਰਹੇ ਸਨ, ਲਵ-ਕੁਸ਼ ਨੇ ਇੱਥੇ ਹੀ ਜਨਮ ਲਿਆ ਸੀ ਅਤੇ ਉਨ੍ਹਾਂ ਦੀ ਪੜ੍ਹਾਈ ਵੀ ਇੱਥੇ ਹੀ ਹੋਈ ਸੀ । ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਉੱਥੇ ਇਸ ਵੇਲੇ ਭਗਵਾਨ ਵਾਲਮੀਕਿ ਦਾ ਤੀਰਥ ਅਸਥਾਨ ਹੈ, ਉਸ ਦੇ ਬਿਲਕੁਲ ਨਾਲ ਹੀ ਲਵ-ਕੁਸ਼ ਅਤੇ ਮਾਤਾ ਜਾਨਕੀ ਲਈ ਇੱਕ ਵਿਸ਼ਾਲ ਮੰਦਿਰ ਬਣਾਇਆ ਜਾਵੇਗਾ । ਅਜੇ ਸਿਧਾਂਤਕ ਤੌਰ ’ਤੇ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਕੀ ਵੇਰਵੇ ਹੋਣਗੇ ਅਤੇ ਇਹ ਕਿਵੇਂ ਹੋਵੇਗਾ, ਇਸ ‘ਤੇ ਕੰਮ ਚੱਲ ਰਿਹਾ ਹੈ ਅਤੇ ਜਿਵੇਂ-ਜਿਵੇਂ ਕੰਮ ਅੱਗੇ ਵਧੇਗਾ, ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਫ਼ਰੀਦਕੋਟ ਦੇ ਤਿੰਨ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਸੀ. ਅਕਾਲੀ ਨੇਤਾ ਬੱਬਲੂ ਲੋਪੋਂ ਤੇ ਇੰਦਰਜੀਤ ਲੋਪੋਂ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ...
Ad Position 24
No active advertisement