ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੀ. ਅਕਾਲੀ ਨੇਤਾ ਬੱਬਲੂ ਲੋਪੋਂ ਤੇ ਇੰਦਰਜੀਤ ਲੋਪੋਂ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 29-06-2026

ਪੰਜਾਬ ’ਚ ਅਗਲੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਬਣਨੀ ਯਕੀਨੀ-ਬਾਪੂ ਤਰਸੇਮ ਸਿੰਘ/ਇਯਾਲੀ
ਬੀਜਾ, 28 ਜੂਨ (ਅਵਤਾਰ ਸਿੰਘ ਜੰਟੀ ਮਾਨ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਵਿਧਾਨ ਸਭਾ ਹਲਕਾ ਸਮਰਾਲਾ ਦੀ ਸਿਆਸਤ ਦੇ ਸਿਰਕੱਢ ਆਗੂ ਬਰਜਿੰਦਰ ਸਿੰਘ ਬੱਬਲੂ ਲੋਪੋਂ ਆਪਣੇ ਪਿਤਾ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਇੰਦਰਜੀਤ ਸਿੰਘ ਲੋਪੋਂ ਸਮੇਤ ਸੈਂਕੜੇ ਸਾਥੀਆਂ ਨਾਲ ‘ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ ਹੋਏ। ਇਸ ਮੌਕੇ ਹੋਏ ਵੱਡੇ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਪ੍ਰਮੁੱਖ ਆਗੂ ਬਾਪੂ ਤਰਸੇਮ ਸਿੰਘ ਖ਼ਾਲਸਾ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਉਚੇਚੇ ਤੌਰ ’ਤੇ ਪੁੱਜੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਪੰਥਕ ਪਰੰਪਰਾਵਾਂ ਤੇ ਪੰਥਕ ਪਿਛੋਕੜ ਵਾਲੇ ਰਾਜਭਾਗ ਤੋਂ ਬਿਨਾਂ ਪੰਜਾਬੀਆਂ ਅਤੇ ਪੰਜਾਬ ਦਾ ਭਲਾ ਨਹੀਂ ਹੋ ਸਕਦਾ । ਉਨ੍ਹਾਂ ਕਿਹਾ ਕਿ ਸਾਬਕਾ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਇੰਦਰਜੀਤ ਸਿੰਘ ਲੋਪੋਂ, ਉਨ੍ਹਾਂ ਦੇ ਸਪੁੱਤਰ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਮੂਲੀਅਤ ਕਾਰਨ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਗਲੀ ਸਰਕਾਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਬਣਨੀ ਯਕੀਨੀ ਹੈ । ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਸਾਥ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਲੋਪੋਂ ਪਰਿਵਾਰ ਦਾ ਆਉਣਾ ਪਾਰਟੀ ਹਲਕਾ ਸਮਰਾਲਾ ਅਤੇ ਪੰਜਾਬ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ । ਇਸ ਮੌਕੇ ਵਾਰ-ਵਾਰ ਬਰਜਿੰਦਰ ਸਿੰਘ ਬੱਬਲੂ ਲੋਪੋਂ ਦੀ ਸ਼ਮੂਲੀਅਤ ਨੂੰ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ । ਇਸ ਮੌਕੇ ਮਨਦੀਪ ਸਿੰਘ ਸਿੱਧੂ ਸਕੱਤਰ ਜਨਰਲ, ਸੰਦੀਪ ਸਿੰਘ ਰੁਪਾਲੋਂ ਹਲਕਾ ਇੰਚਾਰਜ ਪਾਇਲ, ਅਮਰਜੀਤ ਸਿੰਘ ਬਨਚਿੜੀ ਅਤੇ ਟਕਸਾਲੀ ਆਗੂ ਮਨਮੋਹਨ ਸਿੰਘ ਖੇੜਾ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਮਨਮੋਹਨ ਸਿੰਘ ਖੇੜਾ, ਬਲਵੀਰ ਸਿੰਘ ਮਾਨ ਸਾਬਕਾ ਚੇਅਰਮੈਨ ਲੈਂਡ ਮਾਰਗੇਜ ਬੈਂਕ ਮਾਛੀਵਾੜਾ ਸਾਹਿਬ, ਮਨਰਾਜ ਸਿੰਘ ਬੈਨੀਪਾਲ, ਹਰਜੰਟ ਸਿੰਘ ਬਲਾਲਾ ਤੋ ਇਲਾਵਾ ਸੈਂਕੜੇ ਆਗੂਆਂ ਦੇ ਨਾਂਅ ਸ਼ਾਮਿਲ ਹਨ । ਇਸ ਮੌਕੇ ਅੰਮ੍ਰਿਤਪਾਲ ਸਿੰਘ ਟਮਕੌਦੀ, ਨੰਬਰਦਾਰ ਪ੍ਰਭਜੋਤ ਸਿੰਘ ਬਲਾਲਾ, ਅਮਰਜੀਤ ਸਿੰਘ ਲੋਪੋਂ, ਸਰਬਜੀਤ ਸਿੰਘ ਸੁਲਤਾਨਪੁਰ, ਅਵਨੀਤ ਬੈਨੀਪਾਲ, ਪ੍ਰਧਾਨ ਹਰਜੰਟ ਬਲਾਲਾ, ਮਨਜੀਤ ਸਿੰਘ ਦਿਆਲਪੁਰ, ਸੁਰਿੰਦਰ ਸਿੰਘ ਐਸ. ਜੀ. ਪੀ. ਸੀ., ਦਿਲਬਾਗ ਸਿੰਘ ਕੁੱਬੇ, ਬਲਦੇਵ ਸਿੰਘ ਬੇਗੋਵਾਲ, ਸਤਬੀਰ ਸਿੰਘ ਬੈਨੀਪਾਲ, ਜਿੰਦਰ ਸਿੰਘ, ਸੁੱਖਾ ਮਾਛੀਵਾੜਾ, ਸੁੱਖ ਮੰਜਾਲੀ ਕਲਾਂ, ਸਰਪੰਚ ਸਰਬਜੀਤ ਸਿੰਘ ਸ਼ੇਰਾ, ਬੇਅੰਤ ਸਿੰਘ ਕੁੱਬੇ, ਦੀਪਾ ਕੁਲੇਵਾਲ, ਸਰਬਜੀਤ ਸਿੰਘ ਪੱਟੀ, ਜਸਜੀਤ ਸਿੰਘ ਸਰਪੰਚ ਰੋਹਲੇ, ਗਗਨਦੀਪ ਸਿੰਘ ਪਾਇਲ, ਮੋਹਨ ਸਿੰਘ ਪਾਇਲ, ਡਾ. ਅਮਰੀਕ ਸਿੰਘ ਚੱਕ, ਪਰਮਜੀਤ ਸਿੰਘ ਕੌੜੀ, ਬਸੰਤ ਸਿੰਘ ਦਿਆਲਪੁਰ, ਮਨਜੀਤ ਸਿੰਘ ਦਿਆਲਪੁਰ, ਕਮਲਦੀਪ ਸਿੰਘ ਲੋਪੋਂ, ਅਮਰਜੀਤ ਸਿੰਘ, ਜਰਨੈਲ ਸਿੰਘ, ਨਾਜਰ ਸਿੰਘ ਢਿਲੋਂ, ਵਰਿੰਦਰਜੀਤ ਸਿੰਘ ਬੇਰ ਕਲਾਂ, ਮਨਦੀਪ ਸਿੰਘ ਬਲਾਲਾ, ਕਮਲਜੀਤ ਸਿੰਘ ਬਬਲਾ, ਸੁਰਿੰਦਰ ਸਿੰਘ ਲੋਪੋਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਵਿਸ਼ਾਲ ਲਵ-ਕੁਸ਼ ਮੰਦਰ ਦੇ ਨਿਰਮਾਣ ਦਾ ਲਿਆ ਸਿਧਾਂਤਕ ਫ਼ੈਸਲਾ-ਕੇਜਰੀਵਾਲ ਅਗਲੀ ਖ਼ਬਰ ਬੇਅਦਬੀਆਂ ਵਿਰੋਧੀ ਕਾਨੂੰਨ ਮਾਮਲਾ-ਮੁੱਖ ਮੰਤਰੀ ਨੂੰ ਛੱਡ ਕੇ ਪੰਜਾਬ ਵਜ਼ਾਰਤ ਦੇ ‘ਸਿੱਖ ਵਜ਼ੀਰ ਤੇ ਵਿਧਾਇਕ’ ਅੱਜ ਅਕਾਲ ਤਖ...
Ad Position 24
No active advertisement