03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਆਸਟ੍ਰੇਲੀਆ ਵਲੋਂ ਸਟੂਡੈਂਟ ਵੀਜ਼ੇ ਦੀਆਂ ਫੀਸਾਂ ਵਿਚ 25 ਫ਼ੀਸਦੀ ਤੱਕ ਵਾਧਾ

Ad Position 21
No active advertisement
ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਹਰਮਿੰਦਰ ਸਿੰਘ)-ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲਿਆਂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਸਰਕਾਰ ਵਲੋਂ ਇਕ ਝੱਟਕਾ ਦਿੰਦੇ ਹੋਏ ਵਿਦਿਆਰਥੀ ਵੀਜ਼ਾ ਫੀਸ ਵਿਚ 25 ਫ਼ਸਦੀ ਤੱਕ ਵਾਧਾ ਕੀਤਾ ਹੈ। ਪਹਿਲਾਂ ਜੋ ਸਟੂਡੈਂਟ ਵੀਜ਼ਾ ਫੀਸ 2000 ਆਸਟ੍ਰੇਲੀਅਨ ਡਾਲਰ ਸੀ, ਉਸ ਨੂੰ ਵਧਾ ਕੇ 2500 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਹੈ। ਇਸੇ ਤਰ੍ਹਾਂ ਟੈਮਪਰੇਰੀ ਗ੍ਰੈਜੂਏਟ ਵੀਜ਼ਾ ਦੀ ਫੀਸ ‘ਚ ਵਾਧਾ ਕਰਕੇ ਉਸ ਨੂੰ 5750 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਹੈ। ਇਸ ਤਰ੍ਹਾਂ ਪੰਜ ਸਾਲ ‘ਚ ਆਸਟ੍ਰੇਲੀਆ ਵਲੋਂ ਸਟੂਡੈਂਟ ਵੀਜ਼ਾ 300 ਫੀਸਦੀ ਵਧਾ ਦਿੱਤਾ ਹੈ ਜੋ ਆਸਟ੍ਰੇਲੀਆ ‘ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ‘ਤੇ ਵੱਡਾ ਆਰਥਿਕ ਬੋਝ ਹੈ।ਜਾਣਕਾਰੀ ਅਨੁਸਾਰ 2021 ਵਿਚ ਆਸਟ੍ਰੇਲੀਆ ਵਲੋਂ ਸਟੂਡੈਂਟ ਵੀਜ਼ਾ ਫੀਸ 620 ਆਸਟ੍ਰੇਲੀਅਨ ਡਾਲਰ ਵਸੂਲੇ ਜਾਂਦੇ ਸਨ। ਜਿਸ 2022 ‘ਚ ਵਧਾ ਕੇ 650 ਆਸਟ੍ਰੇਲੀਅਨ ਡਾਲਰ ਕੀਤੇ ਗਏ ਅਤੇ 2023 ‘ਚ 710 ਡਾਲਰ, 2024 ‘ਚ 1600 ਡਾਲਰ , ਜੁਲਾਈ 2025 ‘ਚ 2000 ਆਸਟ੍ਰੇਲੀਅਨ ਡਾਲਰ ਅਤੇ ਹੁਣ ਆਸਟ੍ਰੇਲੀਆ ਵਲੋਂ ਸਟੂਡੈਂਟ ਵੀਜ਼ਾ ਫੀਸ ‘ਚ 25 ਫੀਸਦੀ ਤੱਕ ਇਕ ਦਮ ਵਾਧਾ ਕਰਕੇ ਉਸ ਨੂੰ 2500 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਹੈ। ਐਸੋਸੀਏਸ਼ਨ ਆਫ਼ ਵੀਜ਼ਾ ਐਂਡ ਆਈਲਟ ਸੈਂਟਰ (ਐਵਿਕ) ਦੇ ਪ੍ਰਧਾਨ ਬਿਕਰਮ ਝਬਾਲ ਅਤੇ ਚੇਅਰਮੈਨ ਸੁਮਿਤ ਸ਼ਰਮਾ ਨੇ ਆਸਟ੍ਰੇਲੀਆ ਸਰਕਾਰ ਦੇ ਇਸ ਫ਼ੈਸਲੇ ਨੂੰ ਵਿਦਿਆਰਥੀ ਵਿਰੋਧੀ ਦੱਸਿਆ ਹੈ।ਉਨ੍ਹਾਂ ਮੰਗ ਕੀਤੀ ਕਿ ਆਸਟ੍ਰੇਲੀਅਨ ਸਰਕਾਰ ਨੂੰ ਵਧਾਈਆਂ ਗਈਆਂ ਫੀਸਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ 5 ਜੁਲਾਈ ਦੇ ਪੰਥਕ ਇਕੱਠ ਨੂੰ ਲੈ ਕੇ ਧਾਮੀ ਤੇ ਬਾਬਾ ਟੇਕ ਸਿੰਘ ਨੇ ਸੰਤ ਸਮਾਜ ਦੇ ਆਗੂਆਂ ਨਾਲ ਕੀਤੀ ਮੀਟਿੰਗ ਪੰਥਕ ਇਕਜੁ... ਅਗਲੀ ਖ਼ਬਰ ਸਰਬਜੋਤ ਸਿੰਘ ਸਾਬੀ ਸਮੇਤ ਕਈ ਸੀਨੀਅਰ ਆਗੂ ‘ਆਪ’ ਵਿਚ ਸ਼ਾਮਿਲ
Ad Position 24
No active advertisement