ਸ਼ਾਹਪੁਰ ਕੰਢੀ , 2 ਜੁਲਾਈ (ਰਣਜੀਤ ਸਿੰਘ)-ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਅਤੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦੇ ਪਾਣੀ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੇਂ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 402.20 ਮੀਟਰ ਪਹੁੰਚ ਗਿਆ ਹੈ, ਜਦੋਂਕਿ ਇਸ ਝੀਲ ਦੀ ਸਮਰੱਥਾ 404.50 ਮੀਟਰ ਹੈ। ਪਹਾੜਾਂ ’ਚ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 503.23 ਮੀਟਰ ਪਹੁੰਚ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 24 ਮੀਟਰ ਘੱਟ ਹੈ। ਰਣਜੀਤ ਸਾਗਰ ਡੈਮ ਦੀ ਝੀਲ ਦੀ ਸਮਰੱਥਾ 527.90 ਮੀਟਰ ਹੈ। ਰਣਜੀਤ ਸਾਗਰ ਡੈਮ ਤੋਂ 3 ਯੂਨਿਟ ਚਲਾ ਕੇ 405 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ 16277 ਕਿਊਸਿਕ ਪਾਣੀ ਦਾ ਵਹਾਅ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਤੋਂ 15 ਹਜ਼ਾਰ ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ। ਜਿਥੋਂ 7823 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ, 6500 ਕਿਊਸਿਕ ਪਾਣੀ ਐਮ.ਬੀ. ਲਿੰਕ ਨਹਿਰ ਨੂੰ, 669 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਨੂੰ ਅਤੇ 300 ਕਿਊਸਿਕ ਪਾਣੀ ਇਸਲਾਮਪੁਰ ਫੀਡਰ ਨੂੰ ਛੱਡਿਆ ਜਾ ਰਿਹਾ ਹੈ। ਜਿਸ ਨਾਲ ਸਿੰਚਾਈ ਕੀਤੀ ਜਾ ਰਹੀ ਹੈ। ਬੀਤੀ ਰਾਤ ਆਰ.ਐਸ.ਡੀ. ਇਲਾਕੇ ’ਚ 9.8 ਐਮ.ਐਮ., ਸ਼ਾਹਪੁਰ ਕੰਢੀ 25 ਐਮ.ਐਮ., ਸਾਰਟੀ 34 ਐਮ.ਐਮ., ਭੂਨ 34.5 ਐਮ.ਐਮ., ਪੱਟੀ 31.6 ਐਮ.ਐਮ ਅਤੇ ਬਸੋਲੀ ’ਚ 9 ਐਮ.ਐਮ. ਮੀਂਹ ਰਿਕਾਰਡ ਕੀਤਾ ਗਿਆ।
ਰਣਜੀਤ ਸਾਗਰ ਤੇ ਸ਼ਾਹੁਪਰ ਕੰਢੀ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 503.23 ਮੀਟਰ ਤੇ 402.20 ਮੀਟਰ ਤੱਕ ਪਹੁੰਚਿਆ
ਅਜੀਤ ਡੈਸਕ
03-07-2026