ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੰਜਾਬ ਵਿਚ ਮੌਨਸੂਨ ਦੀ ਦਸਤਕ ਕਈ ਜ਼ਿਲ੍ਹਿਆਂ ’ਚ ਪਿਆ ਮੀਂਹ-ਕਿਸਾਨਾਂ ਦੇ ਚਿਹਰੇ ਖਿੜੇ

Ad Position 21
No active advertisement
ਅਜੀਤ ਡੈਸਕ 03-07-2026

ਬਠਿੰਡਾ, 2 ਜੁਲਾਈ (ਵੀਰਪਾਲ ਸਿੰਘ)- ਜੁਲਾਈ ਮਹੀਨੇ ਦੇ ਪਹਿਲੇ ਦਿਨ ਹੀ ਪੰਜਾਬ ਵਿਚ ਮੌਨਸੂਨ ਪੌਣਾਂ ਨੇ ਦਸਤਕ ਦੇ ਦਿੱਤੀ ਹੈ। ਲੰਘੀ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਨਾਲ ਝੋਨਾ ਦੀ ਲੁਆਈ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ, ਜਦੋਂਕਿ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਨਸੂਨ ਦੀ ਦਸਤਕ ਨਾਲ ਪੰਜਾਬ ਪਾਵਰਕਾਮ ਨੂੰ ਵੱਡੀ ਰਾਹਤ ਮਿਲਣ ਦੇ ਅਸਾਰ ਵੀ ਬਣ ਗਏ ਹਨ, ਕਿਉਂਕਿ ਮੀਂਹ ਪੈਣ ਨਾਲ ਖੇਤੀ ਮੋਟਰਾਂ ਦੀ ਸਪਲਾਈ ਅਤੇ ਗਰਮੀ ਪੈਣ ਕਾਰਨ ਵੱਧ ਰਹੀ ਬਿਜਲੀ ਦੀ ਮੰਗ ਨੂੰ ਕੁਝ ਵਿਰਾਮ ਲੱਗੇਗਾ। 5 ਜੂਨ ਤੋਂ ਪੰਜਾਬ ਵਿਚ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਪੈ ਰਹੀ ਗਰਮੀ ਕਾਰਨ ਝੋਨੇ ਦੇ ਖੇਤਾਂ ਲਈ ਪਾਣੀ ਦੀ ਪੂਰਤੀ ਕਰਨ ਲਈ ਕਿਸਾਨ ਬੇਵੱਸ ਸਨ। ਪੰਜਾਬ ਪਾਵਰਕਾਮ ਝੋਨੇ ਦੀ ਲੁਆਈ ਦੇ ਸੀਜ਼ਨ ਲਈ ਖੇਤੀ ਮੋਟਰਾਂ ਦੀ ਸਪਲਾਈ ਦੇਣ ਲਈ ਬੇਵੱਸ ਹੋ ਚੁੱਕਾ ਸੀ, ਕਿਸਾਨਾਂ ਨੂੰ ਬਿਜਲੀ ਸਪਲਾਈ ਪੰਜ ਤੋਂ ਛੇ ਘੰਟੇ ਦਿੱਤੀ ਜਾ ਰਹੀ ਸੀ। ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨ ਪੰਜਾਬ ਸਰਕਾਰ ਤੋਂ ਨਿਰਾਸ਼ ਚੱਲ ਰਹੇ ਸਨ। ਪਹਿਲੀ ਜੁਲਾਈ ਦੀ ਰਾਤ ਨੂੰ ਪਏ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਜਿਸ ਨੇ ਪਾਵਰਕਮ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਵਿਚੋਂ ਕੱਢ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪਹਿਲੇ ਹਫ਼ਤੇ ਵਿਚ ਸੂਬੇ ਭਰ ਵਿਚ ਰੁਕ-ਰੁਕ ਕੇ ਮੀਂਹ ਪੈਣ ਤੇ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਹੈ, ਜਿਸ ਨਾਲ ਲੰਘੇ ਦੋ ਹਫ਼ਤਿਆਂ ਦੌਰਾਨ ਸੂਬੇ ਵਿਚ 40 ਡਿਗਰੀ ਤੋਂ ਵੱਧ ਚੱਲ ਰਿਹਾ ਪਾਰਾ 5 ਤੋਂ 6 ਡਿਗਰੀ ਨੀਵੇਂ ਪੱਧਰ ‘ਤੇ ਰਹਿਣ ਦੀ ਸੰਭਾਵਨਾ ਹੈ। ਸੂਬੇ ਭਰ ਵਿਚ ਝੋਨੇ ਦੀ ਫ਼ਸਲਾਂ ਨੂੰ ਪਾਣੀ ਦੇਣ ਲਈ ਸੂਬੇ ਭਰ ਵਿਚ ਚੱਲ ਰਹੇ 3 ਲੱਖ 50 ਟਿਊਬਵੈੱਲਾਂ ਨੂੰ ਕੁਝ ਠੱਲ੍ਹ ਪੈ ਸਕਦੀ ਹੈ, ਜਿਸ ਨਾਲ ਵੱਡੀ ਮਾਤਰਾ ਵਿਚ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਾਗਰ ਤੇ ਸ਼ਾਹੁਪਰ ਕੰਢੀ ਡੈਮ ਦੀ ਝੀਲ ਦੇ ਪਾਣੀ ਦਾ ਪੱਧਰ 503.23 ਮੀਟਰ ਤੇ 402.20 ਮੀਟਰ ਤੱਕ ਪਹੁੰਚਿਆ ਅਗਲੀ ਖ਼ਬਰ ਮੀਂਹ ਨਾਲ ਬਿਜਲੀ ਦੀ ਮੰਗ 2000 ਮੈਗਾਵਾਟ ਘਟੀ
Ad Position 24
No active advertisement