ਮੋਦੀ ਨੇ ਚਿੱਠੀ ਲਿਖ ਕੇ ਅਮਰਨਾਥ ਯਾਤਰਾ ’ਤੇ ਜਾ ਰਹੇ ਸ਼ਰਧਾਲੂਆਂ ਨੂੰ 5 ਸੰਕਲਪ ਅਪਣਾਉਣ ਦੀ ਕੀਤੀ ਅਪੀਲ
ਅਜੀਤ ਡੈਸਕ
04-07-2026
‘ਵੋਕਲ ਫਾਰ ਲੋਕਲ’ ਦੀ ਭਾਵਨਾ ਨਾਲ ਯਾਤਰਾ ਦੇ ਖ਼ਰਚ ਦੀ ਘੱਟੋ-ਘੱਟ 10 ਫ਼ੀਸਦੀ ਸਥਾਨਕ ਉਤਪਾਦਨ ਦੀ ਖਰੀਦ ਲਈ ਵਰਤੋਂ ਕੀਤੀ ਜਾਵੇ। ਰੱਖੜੀ ’ਤੇ ਭੈਣ ਭਰਾ ਨੂੰ ਇਕ ਬੂਟਾ ਭੇਟ ਕਰਕੇ ‘ਇਕ ਪੇੜ ਮਾਂ ਦੇ ਨਾਂਅ’ ਮੁਹਿੰਮ ਨੂੰ ਅੱਗੇ ਵਧਾਓ ਅਤੇ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨਾਲ ਪੂਰਾ ਸਾਲ ਆਪਣੇ ਫਰਜ਼ਾਂ ਦਾ ਇਮਾਨਦਾਰੀ ਨਾਲ ਪਾਲਣ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ’ਚ ਆਪਣਾ ਯੋਗਦਾਨ ਦਿਓ।