ਭਾਦਸੋਂ, 5 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਉਘੇ ਸਮਾਜਸੇਵੀ ਤੇ ਨਾਮੀ ਕਾਰੋਬਾਰੀ ਸਵਰਗੀ ਬਘੇਲ ਸਿੰਘ ਖਹਿਰਾ ਦੇ ਵਿਸ਼ਵਕਰਮਾ ਭਵਨ ਭਾਦਸੋਂ ਰੋਡ, ਨਾਭਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ’ਚ ਰਾਜਨੀਤਿਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ੍ਰੀ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸ਼ਰਧਾਂਜਲੀ ਸਮਾਗਮ ’ਚ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਪੰਜਾਬ, ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਸੰਸਦ ਮੈਂਬਰ, ਨਾਭਾ ਦੇ ਵਿਧਾਇਕ ਦੇਵ ਮਾਨ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਸੰਸਦ ਮੈਂਬਰ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਹਰੀ ਸਿੰਘ ਐਮ.ਡੀ. ਪ੍ਰੀਤ ਕੰਬਾਈਨ, ਬੀਬੀ ਕੁਲਦੀਪ ਕੌਰ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਮਹੰਤ ਹਰਵਿੰਦਰ ਸਿੰਘ ਖਨੌੜਾ, ਤੇਜਿੰਦਰਪਾਲ ਸਿੰਘ ਸੰਧੂ, ਬਾਬੂ ਕਬੀਰ ਦਾਸ, ਕਰਨਵੀਰ ਸਿੰਘ ਟਿਵਾਣਾ, ਪਰਮਜੀਤ ਸਿੰਘ ਗਿੱਲ ਰਿਟਾਇਰਡ ਆਈ.ਜੀ., ਗੁਰਪ੍ਰੀਤ ਸਿੰਘ ਗਿੱਲ ਸਾਬਕਾ ਡੀ.ਆਈ.ਜੀ., ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ, ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ, ਮੇਜਰ ਏ.ਪੀ. ਸਿੰਘ ਵੰਸ਼ਜ਼ ਭਾਈ ਕਾਹਨ ਸਿੰਘ ਨਾਭਾ, ਗੁਰਪ੍ਰੀਤ ਸਿੰਘ ਪ੍ਰੀਤ ਕੰਬਾਈਨ, ਗੁਰਿੰਦਰ ਸਿੰਘ ਬੱਲ ਡੀ.ਐਸ.ਪੀ. ਨਾਭਾ, ਗੁਰਮੀਤ ਸਿੰਘ ਏ.ਆਈ.ਜੀ. ਐਸ.ਪੀ. ਸੰਗਰੂਰ ਰਾਜੇਸ਼ ਛਿੱਬੜ, ਹਰਦੀਪ ਸਿੰਘ ਬਡੂੰਗਰ ਡੀ.ਐਸ.ਪੀ., ਸ਼ਰਨਜੀਤ ਸਿੰਘ ਪੰਧੇਰ ਸੇਵਾ ਮੁਕਤ ਏ.ਈ.ਟੀ.ਸੀ., ਪਰਮਜੀਤ ਸਿੰਘ ਗੁਰਾਇਆ ਸੇਵਾ ਮੁਕਤ ਏ.ਆਈ.ਜੀ., ਮਨਜੀਤ ਸਿੰਘ ਬਰਾੜ ਸਾਬਕਾ ਐਸ.ਪੀ., ਸੁਰਿੰਦਰਪਾਲ ਸ਼ਰਮਾ ਸਾਬਕਾ ਚੇਅਰਮੈਨ, ਜੱਸਾ ਖੋਖ ਸੀਨੀਅਰ ਅਕਾਲੀ ਆਗੂ, ਜਸਪਾਲ ਸਿੰਘ ਕਲਿਆਣ, ਬਲਜੀਤ ਸਿੰਘ ਖਹਿਰਾ, ਸ਼ੈਂਕੀ ਸਿੰਗਲਾ, ਹਰਿੰਦਰਪਾਲ ਸਿੰਘ ਭਾਂਬਰੀ, ਬਲਵਿੰਦਰ ਸਿੰਘ ਜਾਤੀਵਾਲ ਸੇਵਾ ਮੁਕਤ ਜੀ.ਐਮ., ਰਣਧੀਰ ਸਿੰਘ ਰੱਖੜਾ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਜਸਵਿੰਦਰ ਸਿੰਘ ਟਿਵਾਣਾ ਡੀ.ਐਸ.ਪੀ., ਹਰਦੀਪ ਸਿੰਘ ਦੰਦੀਵਾਲ ਡੀ.ਐਸ.ਪੀ., ਮਨਵੀਰ ਸਿੰਘ ਟਿਵਾਣਾ ਪ੍ਰਧਾਨ ਬਾਰ ਕੌਂਸਲ ਪਟਿਆਲਾ, ਸਾਬਕਾ ਪ੍ਰਧਾਨ ਬਿਕਰਮ ਭੁੱਲਰ, ਸਾ. ਪ੍ਰਧਾਨ ਜੇ.ਪੀ. ਘੁੰਮਣ, ਗਿਆਨ ਸਿੰਘ ਮੂੰਗੋ, ਐਡਵੋਕੇਟ ਰੀਤ ਇਕਬਾਲ ਸਿੰਘ, ਐਡਵੋਕੇਟ ਮੱਖਣ ਸਿੰਘ, ਵਿਲੀਅਮ ਜੇਜੀ ਸੇਵਾ ਮੁਕਤ ਡੀ.ਐਸ.ਪੀ., ਸੁਰਜੀਤ ਸਿੰਘ ਅਬਲੋਵਾਲ, ਗੁਰਚਰਨ ਸਿੰਘ ਘਮਰੌਦਾ, ਸਾਬਕਾ ਇੰਸਪੈਕਟਰ ਕੁਲਵੰਤ ਸਿੰਘ, ਬੇਅੰਤ ਸਿੰਘ ਸਾਬਕਾ ਕਾਨੂੰਗੋ, ਇੰਸਪੈਕਟਰ ਅੰਮ੍ਰਿਤਵੀਰ ਸਿੰਘ ਚਾਹਲ, ਇੰਸਪੈਕਟਰ ਸ਼ਮਿੰਦਰ ਸਿੰਘ, ਇੰਦਰਜੀਤ ਸਿੰਘ ਪਟਿਆਲਾ, ਅਵਤਾਰ ਸਿੰਘ ਬੈਂਸ ਸਾਬਕਾ ਡੀ.ਐਮ. ਮਾਰਕਫੈੱਡ, ਰਣਧੀਰ ਸਿੰਘ ਢੀਂਡਸਾ, ਭਗਵੰਤ ਸਿੰਘ ਮਣਕੂ, ਜਸਵੀਰ ਸਿੰਘ ਜੱਸੀ, ਰਣਧੀਰ ਸਿੰਘ ਟਿਵਾਣਾ, ਮਹਿੰਦਰ ਸਿੰਘ ਝੰਬਾਲੀ, ਬਲਵਿੰਦਰ ਸਿੰਘ ਧਾਰਨੀ, ਅਬਜਿੰਦਰ ਸਿੰਘ ਜੋਗੀ ਗਰੇਵਾਲ, ਬੱਬੀ ਰੰਘੇੜੀ, ਸੰਜੀਵ ਸੂਦ, ਰਣਜੀਤ ਸਿੰਘ ਘੁੰਡਰ, ਬਲਜਿੰਦਰ ਸਿੰਘ ਬੱਬੂ ਰਾਮਗੜ੍ਹ, ਰਣਜੀਤ ਸਿੰਘ ਘੁੰਡਰ, ਗੁਰਭੇਜ ਸਿੰਘ ਗੇਜੀ, ਸਤਪਾਲ ਬੱਧਣ, ਮਾਸਟਰ ਦਲਜੀਤ ਸਿੰਘ, ਜਗਦੀਸ਼ ਲਾਲਕਾ, ਰਮੇਸ਼ ਗੁਪਤਾ, ਡਾ. ਪ੍ਰਦੀਪ ਕੰਦਰਾ, ਚੁੰਨੀ ਲਾਲ ਸਾਬਕਾ ਪ੍ਰਧਾਨ, ਦਰਸ਼ਨ ਕੌੜਾ ਸਾਬਕਾ ਪ੍ਰਧਾਨ, ਬਿੱਲੂ ਪਹਿਲਵਾਨ, ਗੁਰਪਿੰਦਰ ਸਿੰਘ ਕਾਕਾ ਸੈਕਟਰੀ, ਗੁਰਚਰਨ ਸਿੰਘ ਘਮਰੌਦਾ, ਦਰਸ਼ਨ ਸਿੰਘ ਬੱਬੀ ਧਾਰਨੀ, ਭਗਵੰਤ ਰਾਮਗੜ੍ਹੀਆ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕਰਕੇ ਬਘੇਲ ਸਿੰਘ ਦੇ ਪੁੱਤਰ ਰਿਪੁਦਮਨ ਸਿੰਘ, ਭਰਾ ਸ਼ੁਬੇਗ ਸਿੰਘ ਖਹਿਰਾ, ਭਤੀਜੇ ਨਵਪ੍ਰੀਤ ਸਿੰਘ, ਭਾਣਜੇ ਗੁਰਜੋਤ ਸਿੰਘ ਸੋਹੀ ਤੇ ਖਹਿਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
ਉਘੇ ਸਮਾਜਸੇਵੀ ਤੇ ਨਾਮੀ ਕਾਰੋਬਾਰੀ ਸਵਰਗੀ ਬਘੇਲ ਸਿੰਘ ਖਹਿਰਾ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾਂਜਲੀਆਂ
ਅਜੀਤ ਡੈਸਕ
06-07-2026