ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਐਬਟਾਬਾਦ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਕਬਜ਼ਾ-ਮੁਕਤ ਕਰਵਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 06-07-2026

ਇਕ ਕਰੋੜ ਦੀ ਰਿਸ਼ਵਤ ਲੈ ਕੇ ਵੇਚੇ ਗੁਰਦੁਆਰਾ ਸਾਹਿਬ ’ਚ ਸ਼ੁਰੂ ਕੀਤੀ ਗਈ ਕੱਪੜਿਆਂ ਦੀ ਬੁਟੀਕ
ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਜਿਥੇ ਇਕ ਪਾਸੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਫਾਰੂਕਾਬਾਦ ਵਿਚਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਕਬਜ਼ਾਧਾਰੀ ਪਰਿਵਾਰ ਵਲੋਂ ਢਾਹੇ ਜਾਣ ਦਾ ਮਾਮਲਾ ਚਰਚਾ ’ਚ ਹੈ, ਉਥੇ ਹੀ ਪਾਕਿ ਦੀ ਹਜ਼ਾਰਾ ਡਵੀਜ਼ਨ ਦੇ ਐਬਟਾਬਾਦ ਸ਼ਹਿਰ ਵਿਚਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਕਬਜ਼ਾ-ਮੁਕਤ ਕਰਵਾ ਕੇ ਉਸ ਦੀ ਨਵ-ਉਸਾਰੀ ਕਰਵਾਏ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸ਼ਹਿਰ ਦੀ ਗੁਰਦੁਆਰਾ ਗਲੀ ‘ਚ ਮੌਜੂਦ ਉਕਤ ਗੁਰਦੁਆਰੇ ਦੇ ਪ੍ਰਕਾਸ਼ ਅਸਥਾਨ ਨੂੰ ਛੱਡ ਕੇ ਬਾਕੀ ਹਿੱਸੇ ‘ਚ ਕਬਜ਼ਾਧਾਰੀ ਵਿਅਕਤੀ ਵਲੋਂ ਕੱਪੜਿਆਂ ਦੀ ਬੁਟੀਕ (ਦੁਕਾਨ) ਬਣਾਈ ਗਈ ਹੈ। ਅਸਥਾਨ ਦੇ ਬਾਹਰਲੇ ਹਿੱਸੇ ‘ਚ ਵੀ 12-13 ਦੁਕਾਨਾਂ ਖੋਲ੍ਹੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਾਕਿ ਸਥਿਤ ਘੱਟ-ਗਿਣਤੀ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਦੇ ਰੱਖ-ਰਖਾਅ ਲਈ ਕਾਇਮ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸਥਿਤ ਪ੍ਰਸ਼ਾਸਕ ਵਲੋਂ ਇਸ ਗੁਰਦੁਆਰੇ ਦਾ ਕਬਜ਼ਾ ਐਬਟਾਬਾਦ ਦੇ ਵਹੀਦ ਨਾਮੀ ਵਿਅਕਤੀ ਨੂੰ ਕਥਿਤ ਤੌਰ ‘ਤੇ ਇਕ ਕਰੋੜ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈ ਕੇ ਦੇਣ ਤੋਂ ਬਾਅਦ ਇਸ ਗੁਰਦੁਆਰੇ ਨੂੰ ਉਸ ਦੀਆਂ ਦੋ ਪਤਨੀਆਂ ਰੀਦਾ ਜਾਦੂਨ ਅਤੇ ਆਇਸ਼ਾ ਵਹੀਦ ਦੇ ਨਾਂਅ ‘ਤੇ ਤਬਦੀਲ ਕਰ ਦਿੱਤਾ ਗਿਆ। ਮੌਜੂਦਾ ਸਮੇਂ ਦੁਕਾਨਦਾਰ ਵਲੋਂ ਗੁਰਦੁਆਰਾ ਸਾਹਿਬ ਦੀਆਂ ਵਧੇਰੇਤਰ ਨਿਸ਼ਾਨੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ।ਲਾਹੌਰ ਤੋਂ ਵਿਰਾਸਤ ਪ੍ਰੇਮੀ ਇਮਰਾਨ ਵਿਲੀਅਮ ਨੇ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ‘ਤੇ ਸੀਮੈਂਟ ਦੇ ਪਲੱਸਤਰ ਨਾਲ ਲਿਖਿਆ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਅਤੇ ਇਸ ਦੇ ਅੰਦਰ ਦਾਨੀਆਂ ਦੇ ਨਾਵਾਂ ਦੀਆਂ ਗੁਰਮੁਖੀ ਅਤੇ ਉਰਦੂ ‘ਚ ਲਿਖੀਆਂ ਸਿਲਾਂ ਅੱਜ ਵੀ ਆਸਾਨੀ ਨਾਲ ਪੜ੍ਹੀਆਂ ਜਾ ਸਕਦੀਆਂ ਹਨ। ਸੰਨ 1931 ‘ਚ ਬਣਾਇਆ ਗਿਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਜ਼ਾਰਾ ਡਵੀਜ਼ਨ ਦੀ ਸਿੱਖ ਸੰਗਤ ਦਾ ਇਕ ਪ੍ਰਮੁੱਖ ਧਾਰਮਿਕ ਅਸਥਾਨ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਰਿਸ਼ਤੇਦਾਰ ਵਲੋਂ ਦੋ ਵਿਦੇਸ਼ੀ ਔਰਤਾਂ ਨਾਲ ਜਬਰ ਜਨਾਹ ਦਾ ਮਾਮਲਾ-ਮੈਜਿਸਟ੍ਰੇਟ ਦੇ ਸਾਹਮਣੇ ਵ... ਅਗਲੀ ਖ਼ਬਰ ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ 9 ਤੋਂ 12 ਜੁਲਾਈ ਤੱਕ ਕਰਨਗੇ ‘ਕਲਮਛੋੜ ਹੜਤਾਲ’
Ad Position 24
No active advertisement