ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਰਿਸ਼ਤੇਦਾਰ ਵਲੋਂ ਦੋ ਵਿਦੇਸ਼ੀ ਔਰਤਾਂ ਨਾਲ ਜਬਰ ਜਨਾਹ ਦਾ ਮਾਮਲਾ-ਮੈਜਿਸਟ੍ਰੇਟ ਦੇ ਸਾਹਮਣੇ ਵਿਦੇਸ਼ੀ ਔਰਤਾਂ ਨੇ ਦਰਜ ਕਰਵਾਏ ਬਿਆਨ

Ad Position 21
No active advertisement
ਅਜੀਤ ਡੈਸਕ 06-07-2026

ਰਜ਼ਾ ਡਾਰ ਨੇ ਸਾਡੇ ਕੋਲੋਂ ਇਕ ਲੱਖ ਡਾਲਰ ਲੈ ਕੇ ਕੀਤਾ ਰਿਹਾਅ-ਪੀੜਤਾਂ
ਅੰਮ੍ਰਿਤਸਰ, 5 ਜੁਲਾਈ (ਸੁਰਿੰਦਰ ਕੋਛੜ)-ਫਰਾਂਸ ਅਤੇ ਵੈਨੇਜ਼ੁਏਲਾ ਦੀਆਂ ਰਹਿਣ ਵਾਲੀਆਂ ਦੋ ਵਿਦੇਸ਼ੀ ਔਰਤਾਂ ਐਸਟ੍ਰਿਡ ਗੈਬਰੀਏਲਾ ਰੌਬਿਨਸਨ ਬ੍ਰਾਚੋ ਅਤੇ ਸਟੀਫਨੀ ਐਡਰੀਆਨਾ ਨੇ ਸਮੂਹਿਕ ਜਬਰ ਜਨਾਹ, ਅਗਵਾ ਅਤੇ ਜਬਰੀ ਵਸੂਲੀ ਦੇ ਦੋਸ਼ਾਂ ‘ਚ ਗ੍ਰਿਫ਼ਤਾਰ ਕੀਤੇ ਗਏ ਮੁਹੰਮਦ ਰਜ਼ਾ ਡਾਰ ਅਤੇ ਹੋਰਨਾ ਮੁਲਜ਼ਮਾਂ ਬਾਰੇ ਲਾਹੌਰ ‘ਚ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਉਨ੍ਹਾਂ ਦੇ ਬਿਆਨਾਂ ਅਨੁਸਾਰ ਉਹ ਸਿੰਗਾਪੁਰ ‘ਚ ਇਕ ਕ੍ਰਿਪਟੋਕਰੰਸੀ ਸਮਾਗਮ ਦੌਰਾਨ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਮੁਹੰਮਦ ਇਸਹਾਕ ਡਾਰ ਦੇ ਰਿਸ਼ਤੇਦਾਰ ਰਜ਼ਾ ਡਾਰ ਨੂੰ ਮਿਲੀਆਂ ਸਨ। ਫਿਰ ਪਾਕਿ ਪਹੁੰਚਣ ਤੋਂ ਬਾਅਦ ਉਸ ਵਲੋਂ ਉਨ੍ਹਾਂ ਨੂੰ ਲਾਹੌਰ ਦੇ ਇਕ ਘਰ ‘ਚ ਲਿਜਾਇਆ ਗਿਆ। ਉਨ੍ਹਾਂ ਨੇ ਮੈਜਿਸਟ੍ਰੇਟ ਨੂੰ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਦੇ ਲੈਪਟੋਪ ‘ਚ ਪਾਸਵਰਡ ਦੀ ਵਰਤੋਂ ਕਰਕੇ ਉਨ੍ਹਾਂ ਦੀ ਰਿਹਾਈ ਬਦਲੇ ਇਕ ਲੱਖ ਡਾਲਰ ਕਢਵਾਏ। ਇਸ ਦੌਰਾਨ ਉਨ੍ਹਾਂ ਨਾਲ ਦੋਸ਼ੀਆਂ ਵਲੋਂ ਸਮੂਹਿਕ ਜਬਰ ਜਨਾਹ ਵੀ ਕੀਤਾ ਗਿਆ।ਉਨ੍ਹਾਂ ਨੂੰ ਦੱਸਿਆ ਕਿ ਰਕਮ ਮਿਲ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹਵਾਈ ਅੱਡੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ‘ਚ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਦੋਵਾਂ ਔਰਤਾਂ ਨੇ ਤੁਰੰਤ ਵਾਹਨ ਤੋਂ ਛਾਲ ਮਾਰ ਦਿੱਤੀ ਅਤੇ ਸੜਕ ‘ਤੇ ਮਦਦ ਮੰਗੀ। ਉਨ੍ਹਾਂ ਨੇ ਫਿਰ ਇਕ ਮਕੈਨਿਕ ਦੀ ਵਰਕਸ਼ਾਪ ‘ਚ ਸ਼ਰਨ ਲਈ, ਜਿਥੇ ਪੁਲਿਸ ਨੇ ਪਹੁੰਚ ਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਪੁਲਿਸ ਅਨੁਸਾਰ ਫੋਰੈਂਸਿਕ ਅਤੇ ਡੀ. ਐੱਨ. ਏ. ਵਿਸ਼ਲੇਸ਼ਣ ਅਜੇ ਨਹੀਂ ਆਏ ਹਨ ਅਤੇ ਉਸ ਤੋਂ ਬਾਅਦ ਵਿਦੇਸ਼ੀ ਔਰਤਾਂ ਦੇ ਬਿਆਨਾਂ ਦੀ ਪੁਸ਼ਟੀ ਹੋ ਸਕੇਗੀ। ਜਾਂਚਕਰਤਾਵਾਂ ਨੇ ਅੱਗੇ ਕਿਹਾ ਕਿ ਸ਼ੱਕੀਆਂ ਅਤੇ ਪੀੜਤਾਂ ਨੇ ਪਹਿਲਾਂ 4 ਤੋਂ 5 ਲੱਖ ਡਾਲਰ ਦੇ ਵਿਚਕਾਰ ਕ੍ਰਿਪਟੋਕਰੰਸੀ ‘ਚ ਨਿਵੇਸ਼ ਕੀਤਾ ਸੀ ਅਤੇ ਡਾਰ ਉਨ੍ਹਾਂ ਤੋਂ ਪੈਸੇ ਦੀ ਵਾਪਸੀ ਦੀ ਮੰਗ ਕਰ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਪਹਿਲਾਂ ਅਧਿਕਾਰੀ ਬਦਲੇ, ਫਿਰ ਬਦਲੀਆਂ ਰੱਦ ਤੇ ਮੁੜ ਬਦਲਣ ਨਾਲ ਖੇਤੀਬਾੜੀ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ... ਅਗਲੀ ਖ਼ਬਰ ਐਬਟਾਬਾਦ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਕਬਜ਼ਾ-ਮੁਕਤ ਕਰਵਾਉਣ ਦੀ ਮੰਗ
Ad Position 24
No active advertisement