ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਹਿਲਾਂ ਅਧਿਕਾਰੀ ਬਦਲੇ, ਫਿਰ ਬਦਲੀਆਂ ਰੱਦ ਤੇ ਮੁੜ ਬਦਲਣ ਨਾਲ ਖੇਤੀਬਾੜੀ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

Ad Position 21
No active advertisement
ਅਜੀਤ ਡੈਸਕ 06-07-2026

ਖੇਤੀਬਾੜੀ ਵਿਭਾਗ ਦੇ ਮਾੜੇ ਪ੍ਰਬੰਧਾਂ ਕਾਰਨ ਅਧਿਕਾਰੀਆਂ ’ਚ ਛਾਈ ਨਿਰਾਸ਼ਾ, ਵਿਭਾਗੀ ਕੰਮ ਵੀ ਹੋਏ ਪ੍ਰਭਾਵਤ
ਜਲੰਧਰ, 5 ਜੁਲਾਈ (ਜਤਿੰਦਰ ਪੰਮੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਿਛਲੇ 20 ਦਿਨ ਤੋਂ ਆਪਣੇ ਕੀਤੇ ਹੋਏ ਬਦਲੀਆਂ ਦੇ ਨਿਰਦੇਸ਼ਾਂ ’ਤੇ ਸਥਿਰ ਨਾ ਰਹਿਣ ਅਤੇ ਵਾਰ-ਵਾਰ ਬਦਲਣ ਨਾਲ ਜਿਥੇ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੁੱਲ੍ਹੀ ਹੈ, ਉਥੇ ਹੀ ਵਿਭਾਗ ਦੇ ਅਧਿਕਾਰੀਆਂ ’ਚ ਵਾਰ-ਵਾਰ ਸਟੇਸ਼ਨ ਬਦਲਣ ਕਾਰਨ ਨਿਰਾਸ਼ਾ ਛਾਈ ਹੋਈ ਹੈ। ਇਸ ਨਾਲ ਖੇਤੀਬਾੜੀ ਵਿਭਾਗ ਦੇ ਆਪਣੇ ਕਈ ਕੰਮ ਤਾਂ ਪ੍ਰਭਾਵਿਤ ਹੋਏ ਹੀ ਹਨ, ਸਗੋਂ ਵਿਭਾਗੀ ਅਧਿਕਾਰੀਆਂ ਦੀਆਂ ਹੋਰ ਪ੍ਰਸ਼ਾਸਨਿਕ ਕੰਮਾਂ ਲਈ ਲੱਗੀਆਂ ਵਾਧੂ ਡਿਊਟੀਆਂ ’ਚ ਵੀ ਵਿਘਨ ਪਿਆ ਹੈ। ਦੱਸਣਯੋਗ ਹੈ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ 12 ਜੂਨ ਨੂੰ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਅਤੇ ਹੋਰ ਖੇਤੀਬਾੜੀ ਅਧਿਕਾਰੀਆਂ ਦੀਆਂ ਵਿਭਾਗੀ ਬਦਲੀਆਂ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਸਾਰੇ ਅਧਿਕਾਰੀਆਂ ਨੇ ਆਪਣੇ ਨਵੇਂ ਸਟੇਸ਼ਨਾਂ ’ਤੇ ਆਦੇਸ਼ਾਂ ਮੁਤਾਬਕ ਚਾਰਜ ਸੰਭਾਲ ਲਏ। ਇਨ੍ਹਾਂ ਬਦਲੀਆਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ, ਜਿਨ੍ਹਾਂ ਦੀ ਸੇਵਾ ਮੁਕਤੀ 30 ਜੂਨ ਨੂੰ ਸੀ, ਨੂੰ ਉਥੋਂ ਬਦਲ ਦਿੱਤਾ ਗਿਆ ਤੇ ਉਨ੍ਹਾਂ ਦੀ ਥਾਂ ’ਤੇ ਦੂਜੇ ਅਧਿਕਾਰੀ ਦੀ ਤਾਇਨਾਤੀ ਕਰ ਦਿੱਤੀ ਗਈ ਪਰ 18 ਦਿਨਾਂ ਬਾਅਦ ਸੇਵਾਮੁਕਤ ਹੋਣ ਵਾਲੇ ਉਕਤ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਦੀ ਕਿਤੇ ਵੀ ਤਾਇਨਾਤੀ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਹਵਾ ’ਚ ਰੱਖਿਆ ਗਿਆ। ਵਿਭਾਗ ਦੀ ਇਸ ਬੇਰੁਖ਼ੀ ਤੋਂ ਨਾਰਾਜ਼ ਹੋ ਕੇ ਅਧਿਕਾਰੀਆਂ ਨੇ ਆਪਣਾ ਬਣਦਾ ਹੱਕ ਲੈਣ ਲਈ ਹਾਈ ਕੋਰਟ ’ਚ ਕੇਸ ਦਾਇਰ ਕਰ ਦਿੱਤਾ। ਅਦਾਲਤ ਨੇ ਸੁਣਵਾਈ ਤੋਂ ਬਾਅਦ 22 ਜੂਨ ਨੂੰ ਦਿੱਤੇ ਗਏ ਆਪਣੇ ਫੈਸਲੇ ’ਚ ਖੇਤੀਬਾੜੀ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ’ਤੇ ਰੋਕ ਲਾ ਦਿੱਤੀ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਆਪਣੀ ਸੇਵਾਮੁਕਤੀ ਯਾਨੀ 30 ਜੂਨ ਤਕ ਉਥੇ ਹੀ ਸੇਵਾਵਾਂ ਦੇਣ ਲਈ ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ। ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਜਿਨ੍ਹਾਂ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਤੇ ਜਿਹੜੇ ਨਵੇਂ ਸਟੇਸ਼ਨ ਦਾ ਚਾਰਜ ਸੰਭਾਲ ਚੁੱਕੇ ਸਨ, ਨੂੰ ਜ਼ੁਬਾਨੀ ਆਦੇਸ਼ ਜਾਰੀ ਕਰ ਦਿੱਤਾ ਕਿ ਅਦਾਲਤੀ ਸਟੇਅ ਕਾਰਨ ਬਦਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਅਗਲੇ ਆਦੇਸ਼ਾਂ ਤੱਕ ਉਹ ਆਪਣੇ ਪਹਿਲਾਂ ਵਾਲੇ ਸਟੇਸ਼ਨਾਂ ’ਤੇ ਜਾ ਕੇ ਸੇਵਾਵਾਂ ਦੇਣ। ਸਾਰੇ ਅਧਿਕਾਰੀਆਂ ਨੂੰ ਸਭ ਤੋਂ ਵਧੇਰੇ ਹੈਰਾਨੀ ਤੇ ਪ੍ਰੇਸ਼ਾਨੀ ਉਸ ਵੇਲੇ ਹੋਈ, ਜਦੋਂ 30 ਜੂਨ ਨੂੰ ਮੁੜ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮੁੜ ਬਦਲੀਆਂ ਦੀ ਨਵੀਂ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਵਿਚ ਕੁਝ ਅਧਿਕਾਰੀਆਂ ਨੂੰ ਮੁੜ ਉਸੇ ਸਟੇਸ਼ਨ ’ਤੇ ਤਾਇਨਾਤ ਕਰ ਦਿੱਤਾ, ਜਿਥੋਂ ਕੁਝ ਦਿਨ ਪਹਿਲਾਂ ਹੀ ਵਾਪਸ ਬੁਲਾ ਲਿਆ ਗਿਆ ਸੀ। ਇਸ ਕਾਰਨ ਜਿਥੇ ਅਧਿਕਾਰੀਆਂ ਨੂੰ ਵਿਭਾਗ ਦੇ ਪ੍ਰਬੰਧਾਂ ’ਤੇ ਨਿਰਾਸ਼ਾ ਹੋਈ, ਉਥੇ ਹੀ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਵਿਭਾਗੀ ਕੰਮ ਵੀ ਅੱਧ ਵਿਚਾਲੇ ਹੀ ਲਟਕੇ ਰਹਿ ਗਏ। ਇਸ ਸੰਬੰਧੀ ਗੱਲਬਾਤ ਕਰਦਿਆਂ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਤਵਿੰਦਰ ਸਿੰਘ ਨੇ ਕਿਹਾ ਕਿ ਵਿਭਾਗੀ ਉੱਚ ਅਧਿਕਾਰੀਆਂ ਦੇ ਇਨ੍ਹਾਂ ਮਾੜੇ ਪ੍ਰਬੰਧਕੀ ਫੈਸਲਿਆਂ ਕਾਰਨ ਵਿਭਾਗ ਦੀ ਸਥਿਤੀ ਹਾਸੋ-ਹੀਣੀ ਬਣੀ ਹੋਈ ਹੈ। ਇਸ ਨਾਲ ਜਿੱਥੇ ਅਧਿਕਾਰੀਆਂ ’ਚ ਨਿਰਾਸ਼ਾ ਪੈਦਾ ਹੋਈ ਹੈ, ਉਸ ਨਾਲ ਵਿਭਾਗੀ ਕੰਮ ਵੀ ਕਾਫੀ ਪ੍ਰਭਾਵਿਤ ਹੋਏ ਹਨ।

Ad Position 22
No active advertisement
ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਰਿਸ਼ਤੇਦਾਰ ਵਲੋਂ ਦੋ ਵਿਦੇਸ਼ੀ ਔਰਤਾਂ ਨਾਲ ਜਬਰ ਜਨਾਹ ਦਾ ਮਾਮਲਾ-ਮੈਜਿਸਟ੍ਰੇਟ ਦੇ ਸਾਹਮਣੇ ਵ...
Ad Position 24
No active advertisement