ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਈਥਾਨੌਲ ਦੇ ਰੇੜਕੇ ਨੇ ਵਧਾਈ ਪੈਟਰੋਲ ਪੰਪਾਂ ’ਤੇ ਮਹਿੰਗੇ ਪ੍ਰੀਮੀਅਮ ਤੇਲ ਦੀ ਵਿਕਰੀ

Ad Position 21
No active advertisement
ਅਜੀਤ ਡੈਸਕ 08-07-2026

8ਮਹਿੰਗਾ ਹੋਣ ਦੇ ਬਾਵਜੂਦ ਕਈ ਲੋਕਾਂ ਲਈ ਪਸੰਦੀਦਾ ਬਣਿਆ ਪ੍ਰੀਮੀਅਮ ਪੈਟਰੋਲ
8ਪੱਛਮੀ ਏਸ਼ੀਆ ਦਾ ਸੰਕਟ ਸੁਲਝ ਜਾਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 40 ਫ਼ੀਸਦੀ ਘਟੀਆਂ
ਸ਼ਿਵ ਸ਼ਰਮਾ

ਜਲੰਧਰ, 7 ਜੁਲਾਈ-ਦੇਸ਼ ਦੇ ਕਈ ਹਿੱਸਿਆਂ ਵਿਚ ਕੁਝ ਸਮੇਂ ਤੋਂ ਈਥਾਨੌਲ ਮਿਲੇ ਪੈਟਰੋਲ ਦੀ ਵਰਤੋਂ ਨਾਲ ਗੱਡੀਆਂ ਦੇ ਖ਼ਰਾਬ ਹੋਣ ਦੀ ਸੋਸ਼ਲ ਮੀਡੀਆ ਤੋਂ ਇਲਾਵਾ ਹੋਰ ਵੀ ਮੀਡੀਆ ਹਲਕਿਆਂ ਵਿਚ ਕਾਫ਼ੀ ਚਰਚਾ ਹੋਣ ਤੋਂ ਬਾਅਦ ਜਿਥੇ ਪੈਟਰੋਲ ਦੀ ਗੁਣਵਤਾ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ, ਸਗੋਂ ਹੁਣ ਕਈ ਲੋਕ ਆਪਣੀਆਂ ਗੱਡੀਆਂ ਦੇ ਖ਼ਰਾਬ ਹੋਣ ਦੀ ਸ਼ੰਕਾ ਕਰਕੇ ਮਹਿੰਗੇ ਪ੍ਰੀਮੀਅਮ ਪੈਟਰੋਲ ਦੀ ਵੀ ਖ਼ਰੀਦ ਕਰ ਰਹੇ ਹਨ। ਕਈ ਲੋਕਾਂ ਵਲੋਂ ਤਾਂ ਪੈਟਰੋਲ ਪੰਪ ’ਤੇ ਇਹ ਵੀ ਪੁੱਛ ਕੇ ਤੇਲ ਪੁਆਇਆ ਜਾਂਦਾ ਹੈ ਕਿ ਉਹ ਤੇਲ ਹੀ ਗੱਡੀਆਂ ਵਿਚ ਪਾਇਆ ਜਾਵੇ, ਜਿਸ ਨਾਲ ਗੱਡੀ ਨਾ ਖ਼ਰਾਬ ਹੁੰਦੀ ਹੋਵੇ। ਇਸ ਵੇਲੇ ਆਮ ਪੈਟਰੋਲ ਹੁਣ 105 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੈ, ਜਦਕਿ ਮਹਿੰਗੇ ਪ੍ਰੀਮੀਅਮ ਪੈਟਰੋਲ ਐਕਸ. ਪੀ. 95 ਦੀ ਕੀਮਤ 114 ਰੁਪਏ ਲੀਟਰ ਦੇ ਕਰੀਬ ਹੈ, ਜਦਕਿ ਸਭ ਤੋਂ ਪ੍ਰੀਮੀਅਮ ਪੈਟਰੋਲ ਐਕਸ. ਪੀ. -100 ਦੀ ਕੀਮਤ 170 ਰੁਪਏ ਪ੍ਰਤੀ ਲੀਟਰ ਦੇ ਕਰੀਬ ਹੋ ਗਈ ਹੈ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਜਦੋਂ ਤੋਂ ਦੇਸ਼ ਦੇ ਕਈ ਹਿੱਸਿਆਂ ਵਿਚ ਈਥਾਨੌਲ ਮਿਲੇ ਹੋਣ ਦੀ ਚਰਚਾ ਹੋਣ ਕਰਕੇ ਪੈਟਰੋਲ ਪੰਪਾਂ ’ਤੇ ਮਹਿੰਗੇ ਪ੍ਰੀਮੀਅਮ ਪੈਟਰੋਲ ਦੀ 5 ਤੋਂ 7 ਫ਼ੀਸਦੀ ਦੇ ਕਰੀਬ ਵਿਕਰੀ ਵਧ ਗਈ ਹੈ। ਉੱਧਰ ਪੰਜਾਬ ਵਿਚ ਚਾਹੇ ਈਥਾਨੌਲ ਵਾਲੇ ਪੈਟਰੋਲ ਦੀ ਵਰਤੋਂ ਹੋਣ ਨਾਲ ਗੱਡੀਆਂ ਦੇ ਖ਼ਰਾਬ ਹੋਣ ਦੇ ਜ਼ਿਆਦਾ ਮਾਮਲੇ ਸਾਹਮਣੇ ਨਹੀਂ ਆਏ ਹਨ ਪਰ ਇਸ ਦੇ ਬਾਵਜੂਦ ਲੋਕਾਂ ਵਿਚ ਈਥਾਨੌਲ ਨੂੰ ਲੈ ਕਾਫ਼ੀ ਘਬਰਾਹਟ ਮਹਿਸੂਸ ਕਰ ਰਹੇ ਹਨ, ਜਿਸ ਕਰਕੇ ਹੁਣ ਮਹਿੰਗੇ ਪ੍ਰੀਮੀਅਮ ਪੈਟਰੋਲ ਦੀ ਖ਼ਰੀਦ ਵੀ ਵਧ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਈਥਾਨੌਲ ਮਿਲੇ ਪੈਟਰੋਲ ਦੀ ਵਰਤੋਂ ਨਾਲ ਗੱਡੀਆਂ ਖ਼ਰਾਬ ਨਹੀਂ ਹੋ ਰਹੀਆਂ ਹਨ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਈਥਾਨੌਲ ਮਿਲਾਉਣ ਨਾਲ ਕਿਸਾਨਾਂ ਨੂੰ ਇਸ ਦਾ ਵੱਡਾ ਫਾਇਦਾ ਮਿਲਿਆ ਹੈ, ਜਦਕਿ ਦੇਸ਼ ਦੀ ਅਰਬਾਂ ਰੁਪਏ ਦੀ ਵਿਦੇਸ਼ੀ ਕਰੰਸੀ ਖਰਚ ਹੋਣ ਤੋਂ ਬਚੀ ਹੈ। ਇਸ ਨੂੰ ਲੈ ਕੇ ਦੇਸ਼ ਵਿਚ ਕਾਫ਼ੀ ਵਿਵਾਦ ਵੀ ਖੜੇ ਹੋ ਰਹੇ ਹਨ। ਪੱਛਮੀ ਏਸ਼ੀਆ ਸੰਕਟ ਸੁਲਝ ਜਾਣ ਤੋਂ ਬਾਅਦ ਉਂਜ ਵੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਹੁਣ ਇਕ ਮਹੀਨੇ ਵਿਚ ਹੀ 118 ਤੋਂ 70 ਡਾਲਰ ਪ੍ਰਤੀ ਬੈਰਲ ਤੱਕ ਆ ਗਈ ਹੈ। ਅਜੇ ਤੇਲ ਦੀਆਂ ਕੀਮਤਾਂ ਵਿਚ ਕਮੀ ਨਹੀਂ ਕੀਤੀ ਗਈ ਹੈ, ਜਦਕਿ ਲੋਕਾਂ ਨੂੰ ਪੈਟਰੋਲ ਦੇ ਹੋਰ ਸਸਤਾ ਹੋਣ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਚੇਤੇ ਰਹੇ ਕਿ ਪੱਛਮੀ ਏਸ਼ੀਆ ਦੇ ਸੰਕਟ ਤੋਂ ਬਾਅਦ ਫਰਵਰੀ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਸੀ।

Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਟੀ. ਨੂੰ ਅਯੁੱਧਿਆ ਮੰਦਿਰ ਦੇ ਚੜ੍ਹਾਵੇ ਵਾਲੇ ਕਮਰੇ ’ਚ ਚੋਰੀ ਦੇ ਮੁੱਢਲੇ ਸਬੂਤ ਮਿਲੇ; ਸੀ. ਸੀ. ਟੀਵੀ ਨੇ ਕਥਿਤ... ਅਗਲੀ ਖ਼ਬਰ ਚੀਮਾ ਵਲੋਂ ਮੁਲਾਜ਼ਮ ਯੂਨੀਅਨਾਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ
Ad Position 24
No active advertisement