ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੰਜਾਬ ਵਿਚ ਐਸ.ਆਈ.ਆਰ. ਦਾ ਦਬਾਅ ਦੋ ਜ਼ਿੰਦਗੀਆਂ ’ਤੇ ਪਿਆ ਭਾਰੂ

Ad Position 21
No active advertisement
ਅਜੀਤ ਡੈਸਕ 08-07-2026

ਪਹਿਲਾਂ ਹੀ 6 ਰਾਜਾਂ ਵਿਚ 33 ਵਿਅਕਤੀ ਗੁਆ ਚੁੱਕੇ ਹਨ ਕੀਮਤੀ ਜਾਨਾਂ
ਚੰਡੀਗੜ੍ਹ, 7 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)-ਭਾਰਤੀ ਚੋਣ ਕਮਿਸ਼ਨ ਵਲੋਂ ਦੇਸ਼ ਵਿਚ ਕਰਵਾਏ ਜਾ ਰਹੇ ਵਿਸ਼ੇਸ਼ ਵਿਆਪਕ ਮੁੜ ਮੁਲਾਂਕਣ (ਐਸ.ਆਈ. ਆਰ.) ਸਰਵੇਖਣ ਦੌਰਾਨ ਬੂਥ ਪੱਧਰੀ ਅਧਿਕਾਰੀਆਂ (ਬੀ.ਐਲ.ਓਜ਼) ਦੀਆਂ ਮੰਦਭਾਗੀਆਂ ਮੌਤਾਂ ਹੋਣ ਦਾ ਰੁਝਾਨ ਪੰਜਾਬ ਵਿਚ ਵੀ ਸ਼ੁਰੂ ਹੋ ਗਿਆ ਹੈ। ਸੂਬੇ ਵਿਚ ਐਸ.ਆਈ.ਆਰ ਦਾ ਦਬਾਅ ਦੋ ਬੂਥ ਪੱਧਰੀ ਅਧਿਕਾਰੀਆਂ ਦੀਆਂ ਜ਼ਿੰਦਗੀਆਂ ’ਤੇ ਭਾਰੂ ਪੈ ਗਿਆ ਹੈ। ਐਸ.ਆਈ.ਆਰ. ਕਾਰਨ ਮਾਨਸਿਕ ਤਣਾਅ ਵਿਚ ਜੀਅ ਰਹੇ ਇਕ ਬੂਥ ਪੱਧਰੀ ਅਧਿਕਾਰੀ (ਬੀ.ਐਲ.ਓ) ਵਲੋਂ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਲੈਣ ਦੀ ਖ਼ਬਰ ਆਈ ਹੈ, ਜਦੋਂਕਿ ਇਕ ਹੋਰ ਬੀ.ਐਲ.ਓ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਿਸ਼ੇਸ਼ ਗੱਲ ਇਹ ਹੈ ਕਿ ਚੋਣ ਕਮਿਸ਼ਨ ਵਲੋਂ ਕਰਵਾਏ ਜਾਂਦੇ ਕੰਮਾਂ ਵਿਚ ਸਿੱਖਿਆ ਵਿਭਾਗ ਦੇ ਅਧਿਆਪਕ, ਕਲਰਕ ਅਤੇ ਕੰਪਿਊਟਰ ਅਧਿਆਪਕ ਵੱਡੀ ਗਿਣਤੀ ਵਿਚ ਬੂਥ ਪੱਧਰ ਅਧਿਕਾਰੀ ਨਿਯੁਕਤ ਕੀਤੇ ਹੋਏ ਹਨ।ਜ਼ਿਕਰਯੋਗ ਹੈ ਕਿ ਪੰਜਾਬ ਤੋਂ ਪਹਿਲਾਂ ਜਿਨ੍ਹਾਂ 6 ਸੂਬਿਆਂ ਗੁਜਰਾਤ, ਮੱਧ ਪ੍ਰਦੇਸ਼, ਕੇਰਲਾ, ਰਾਜਸਥਾਨ, ਪੱਛਮੀ ਬੰਗਾਲ ਅਤੇ ਉਤਰ ਪ੍ਰਦੇਸ਼ ਵਿਚ ਐਸ.ਆਈ.ਆਰ. ਸਰਵੇਖਣ ਕੀਤਾ ਗਿਆ, ਉਥੇ ਸਰਵੇਖਣ ਨਾਲ ਸੰਬੰਧਤ 33 ਮੁਲਾਜ਼ਮਾਂ ਦੀ ਮੌਤ ਹੋਈ ਸੀ ਅਤੇ ਇਨ੍ਹਾਂ ਵਿਚੋਂ ਕਰੀਬ 9 ਬੀ.ਐਲ.ਓਜ਼ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ ਸ਼ਾਮਲ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਬੀ.ਐਲ.ਓ ਵਲੋਂ ਆਤਮ ਹੱਤਿਆ ਕਰਨ ਦਾ ਵੱਡਾ ਕਾਰਨ ਮਾਨਸਿਕ ਤਣਾਅ ਹੈ। ਐਸ.ਆਈ.ਆਰ. ਸਰਵੇਖਣ ਨਾਲ ਸੰਬੰਧਿਤ ਉਚ ਅਧਿਕਾਰੀ ਬੀ.ਐਲ.ਓਜ਼ ’ਤੇ ਸਰਵੇਖਣ ਸੰਬੰਧੀ ਬੇਲੋੜਾ ਬੋਝ ਅਤੇ ਬੇਲੋੜੀ ਜਾਂਚ ਪੜਤਾਲ ਕਰਦੇ ਰਹਿੰਦੇ ਹਨ। ਉਨ੍ਹਾਂ ਨੂੰ ਜਿਥੇ ਆਮ ਲੋਕਾਂ ਨਾਲ ਸਿਝਣਾ ਪੈਂਦਾ ਹੈ, ਉਥੇ ਹੀ ਉਚ ਅਧਿਕਾਰੀਆਂ ਦੀ ਝਾੜਝੰਬ ਝੱਲਣੀ ਪੈਂਦੀ ਹੈ, ਜਿਸ ਕਾਰਨ ਬੀ.ਐਲ.ਓਜ਼ ਮਾਨਸਿਕ ਅਤੇ ਸਰੀਰਕ ਤੌਰ ’ਤੇ ਦਬਾਅ ਵਿਚ ਆ ਜਾਂਦੇ ਹਨ।ਪੰਜਾਬ ਵਿਚ ਹੋਈਆਂ ਦੋ ਮੌਤਾਂ ਦੇ ਪਹਿਲੇ ਮਾਮਲੇ ’ਚ ਬੀ.ਐਲ.ਓ ਵੱਲੋਂ ਵੀ ਮਾਨਸਿਕ ਤਣਾਓ ਦੇ ਚੱਲਦਿਆਂ ਅੱਜ ਆਤਮ ਹੱਤਿਆ ਕਰ ਲੈਣ ਦਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੱਲੋਪੁਰ ਵੱਲੋਂ ਭੱਟੀਆਂ ਪੁਲ ਦੇ ਨੇੜੇ ਆਪਣੀ ਕਾਰ ਖੜੀ ਕਰਕੇ ਨਹਿਰ ਦੇ ਵਿੱਚ ਛਾਲ ਮਾਰਨ ਕਾਰਨ ਮੌਤ ਹੋ ਗਈ। ਦੂਜੇ ਮਾਮਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਗ ਕਲਾਂ ਦੇ ਕੰਪਿਊਟਰ ਅਧਿਆਪਕ ਪ੍ਰਿਤਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਹੈ। ਮ੍ਰਿਤਕ ਪ੍ਰਿਤਪਾਲ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਦਾ ਵਾਸੀ ਸੀ ਅਤੇ ਉਹ ਵੀ ਬੀ.ਐਲ.ਓ ਦੀ ਡਿਊਟੀ ਨਿਭਾਅ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਦੋ ਸਾਬਕਾ ਜਥੇਦਾਰਾਂ ਦੀਆਂ ਵੱਖ-ਵੱਖ ਥਾਈਂ ਦੋ ਮਿਲਣੀਆਂ ਨੇ ਪੰਥਕ ਤੇ ਸਿਆਸੀ ਹਲਕਿਆਂ ’ਚ ਚਰਚਾ ਛੇੜੀ ਅਗਲੀ ਖ਼ਬਰ ਮਿਡਟਰਮ ਚੋਣਾਂ ਤੋਂ ਪਹਿਲਾਂ ਟਰੰਪ ਦੇ ਬਚਪਨ ਦੇ ਦੋਸਤ ਦੀ ਵੱਡੀ ਮੰਗ, ਕੌਮੀ ਐਮਰਜੈਂਸੀ ਲਗਾਉਣ ਦੀ ਅਪੀਲ
Ad Position 24
No active advertisement