08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪੰਜਾਬ ਦੀ 22,057 ਏਕੜ ਪੰਚਾਇਤੀ ਜ਼ਮੀਨ ਦੀ ਅਜੇ ਤੱਕ ਨਹੀਂ ਹੋ ਸਕੀ ਸਾਲਾਨਾ ਬੋਲੀ

Ad Position 21
No active advertisement
ਅਜੀਤ ਡੈਸਕ 10-07-2026

ਐੱਸ. ਸੀ. ਭਾਈਚਾਰੇ ਲਈ ਰਾਖਵੀਂ ਅੱਧ ਤੋਂ ਵੱਧ ਪੰਚਾਇਤੀ ਜ਼ਮੀਨ ਠੇਕੇ ’ਤੇ ਨਹੀਂ ਚੜ੍ਹੀ
ਐੱਸ. ਏ. ਐੱਸ. ਨਗਰ, 9 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਦੇ 10 ਜ਼ਿਲ੍ਹਿਆਂ ਦੀ 22,057 ਏਕੜ ਪੰਚਾਇਤੀ ਜ਼ਮੀਨ ਸਾਲ 2026-27 ਲਈ ਸਾਲਾਨਾ ਬੋਲੀ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ ਹੈ। ਬੋਲੀਆਂ ਦਾ ਅਮਲ ਮੁਕੰਮਲ ਹੋਣ ਮਗਰੋਂ ਉਕਤ ਜ਼ਮੀਨ ਦੀ ਬੋਲੀ ਨਾ ਹੋਣ ਦੇ ਕਾਰਨਾਂ ਨੂੰ ਜਾਣਨ ਅਤੇ ਜ਼ਮੀਨ ਦੀ ਬੋਲੀ ਯਕੀਨੀ ਬਣਾਉਣ ਲਈ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੰਚਾਇਤ ਵਿਭਾਗ ਦੇ ਸੰਬੰਧਿਤ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ ਗਈ। ਜਾਣਕਾਰੀ ਅਨੁਸਾਰ ਬੋਲੀ ਤੋਂ ਰਹਿ ਗਈ ਪੰਚਾਇਤੀ ਜ਼ਮੀਨ ਵਿਚ 13,139 ਏਕੜ ਜ਼ਮੀਨ ਐੱਸ. ਸੀ. ਭਾਈਚਾਰੇ ਲਈ ਰਾਖਵੀਂ ਛੱਡੀ ਗਈ ਸੀ, ਜਿਨ੍ਹਾਂ ਜ਼ਿਲ੍ਹਿਆਂ ‘ਚ ਸਾਲਾਨਾ ਬੋਲੀ ਮੁਕੰਮਲ ਨਹੀਂ ਹੋ ਸਕੀ, ਉਨ੍ਹਾਂ ‘ਚ ਅੰਮ੍ਰਿਤਸਰ ਦੀ 2914 ਏਕੜ, ਸ੍ਰੀ ਫ਼ਤਹਿਗੜ੍ਹ ਸਾਹਿਬ ਦੀ 1531 ਏਕੜ, ਗੁਰਦਾਸਪੁਰ ਦੀ 2380 ਏਕੜ, ਹੁਸ਼ਿਆਰਪੁਰ ਦੀ 2412 ਏਕੜ, ਜਲੰਧਰ ਦੀ 1570 ਏਕੜ, ਕਪੂਰਥਲਾ ਦੀ 937 ਏਕੜ, ਲੁਧਿਆਣਾ ਦੀ 2977 ਏਕੜ, ਪਟਿਆਲਾ ਦੀ 2275 ਏਕੜ, ਸੰਗਰੂਰ ਦੀ 987 ਏਕੜ ਅਤੇ ਮੁਹਾਲੀ ਦੀ 715 ਏਕੜ ਪੰਚਾਇਤੀ ਜ਼ਮੀਨ ਸ਼ਾਮਿਲ ਹੈ। ਜ਼ਿਕਰਯੋਗ ਹੈ ਪੰਜਾਬ ‘ਚ 7,21,793 ਏਕੜ ਪੰਚਾਇਤੀ ਰਕਬਾ ਹੈ ਅਤੇ ਇਸ ਰਕਬੇ ‘ਚੋਂ 5,21,157 ਏਕੜ ਰਕਬਾ ਗ਼ੈਰ-ਵਾਹੀ ਯੋਗ ਹੈ, ਜਦਕਿ 1,99,196 ਏਕੜ ਦੇ ਕਰੀਬ ਪੰਚਾਇਤੀ ਰਕਬਾ ਪਿੰਡਾਂ ਦੇ ਸਾਂਝੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਪੰਜਾਬ ‘ਚ 31,041 ਏਕੜ ਸ਼ਾਮਲਾਤ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠ ਹੈ। ਸਾਰੇ ਜ਼ਿਲ੍ਹਿਆਂ ‘ਚ 1,13,776 ਏਕੜ ਰਕਬੇ ਦੀ ਸਾਲ 2026-27 ਲਈ ਕਰਵਾਈ ਬੋਲੀ ਤੋਂ ਪੰਚਾਇਤਾਂ ਨੇ 460.33 ਕਰੋੜ ਰੁਪਏਏ ਦੀ ਰਾਸ਼ੀ ਹਾਸਿਲ ਕੀਤੀ ਹੈ। ਚਕੌਤੇ ਜਾਂ ਠੇਕੇ ‘ਤੇ ਦਿੱਤੀਆਂ ਗਈਆਂ ਪੰਚਾਇਤੀ ਜ਼ਮੀਨਾਂ ਦੇ ਸਾਲਾਨਾ ਪ੍ਰਤੀ ਏਕੜ ਚਕੌਤੇ ਜਾਂ ਠੇਕੇ ‘ਤੇ ਦੇਣ ਦੇ ਮਾਮਲੇ ‘ਚ ਜ਼ਿਲ੍ਹਾ ਬਰਨਾਲਾ ਔਸਤਨ 55,198 ਰੁਪਏਏ ਨਾਲ ਸਭ ਤੋਂ ਵੱਧ ਭਾਅ ਵਾਲਾ ਜ਼ਿਲ੍ਹਾ ਬਣਿਆ ਹੋਇਆ ਹੈ, ਜਦਕਿ ਫ਼ਰੀਦਕੋਟ ਜ਼ਿਲ੍ਹੇ ‘ਚ 53,388 ਰੁਪਏ ਅਤੇ ਮਲੇਰਕੋਟਲਾ ਜ਼ਿਲ੍ਹੇ ਵਿਚ 53,344 ਰੁਪਏ ਪ੍ਰਤੀ ਏਕੜ ਤਹਿਤ ਸ਼ਾਮਲਾਤ ਜ਼ਮੀਨ ਨੂੰ ਸਾਲਾਨਾ ਚਕੌਤੇ ਜਾਂ ਠੇਕੇ ‘ਤੇ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਵਲੋਂ ਸ਼ਾਮਲਾਤ ਜ਼ਮੀਨਾਂ ਨੂੰ ਚਕੌਤੇ ਜਾਂ ਠੇਕੇ ‘ਤੇ ਦੇਣ ਦਾ ਅਮਲ ਹਾਲੇ ਵੀ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ’ਚ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਅਗਲੀ ਖ਼ਬਰ ਭਾਰੀ ਮੌਨਸੂਨ ਆਉਣ ’ਤੇ ਬਾਰਿਸ਼ ਨੇ ਤਬਾਹੀ ਮਚਾਈ, ਆਮ ਜਨ ਜੀਵਨ ਪ੍ਰਭਾਵਿਤ
Ad Position 24