ਕੋਟਾ, 17 ਜੁਲਾਈ (ਅਜੀਤ ਬਿਓਰੋ)-ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਯੂ.ਜੀ. 2026 ਦੇ ਨਤੀਜੇ ਐਲਾਨੇ ਗਏ ਹਨ। ਐਲਨ ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਪਣੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ। ਐਲਨ ਦੇ ਪੰਜ ਵਿਦਿਆਰਥੀ ਪਹਿਲੇ 10 ’ਚ ਸ਼ਾਮਲ ਹਨ ਅਤੇ ਪਹਿਲੇ 100 ਵਿਦਿਆਰਥੀਆਂ ਵਿਚੋਂ 46 ਐਲਨ ਤੋਂ ਹਨ। ਜਾਰੀ ਕੀਤੇ ਗਏ ਨਤੀਜਿਆਂ ਵਿਚ, ਆਰੀਅਨ ਗੁਪਤਾ ਤੇ ਪੰਸ਼ੁਲ ਬਾਂਸਲ ਨੇ ਸਾਂਝੇ ਤੌਰ ’ਤੇ 720 ਵਿੱਚੋਂ 715 ਅੰਕ ਪ੍ਰਾਪਤ ਕੀਤੇ। ਟਾਈਬ੍ਰੇਕਰ ਨਿਯਮ ਦੀ ਤਰਜੀਹ ਦੇ ਆਧਾਰ ’ਤੇ ਆਰੀਅਨ ਗੁਪਤਾ ਨੂੰ ਆਲ ਇੰਡੀਆ ਰੈਂਕ 1 ਤੇ ਪੰਸ਼ੁਲ ਬਾਂਸਲ ਨੂੰ ਆਲ ਇੰਡੀਆ ਰੈਂਕ 2 ਘੋਸ਼ਿਤ ਕੀਤਾ ਗਿਆ ਹੈ। ਪੰਸ਼ੁਲ ਬਾਂਸਲ 2 ਸਾਲਾਂ ਤੋਂ ਐਲਨ ਵਿਖੇ ਇਕ ਨਿਯਮਤ ਕਲਾਸਰੂਮ ਵਿਦਿਆਰਥੀ ਰਿਹਾ ਹੈ ਤੇ ਆਰੀਅਨ ਗੁਪਤਾ ਐਲਨ ਕਰੀਅਰ ਇੰਸਟੀਚਿਊਟ ਵਿੱਚ ਇਕ ਡਿਸਟੈਂਸ ਦਾ ਵਿਦਿਆਰਥੀ ਹੈ। ਇਸ ਤੋਂ ਇਲਾਵਾ, ਐਲਨ ਕਲਾਸਰੂਮ ਦੇ ਵਿਦਿਆਰਥੀ ਆਯੁਸ਼ ਭਲੋਟੀਆ ਨੇ 710 ਅੰਕਾਂ ਨਾਲ ਆਲ ਇੰਡੀਆ ਰੈਂਕ 4 ਪ੍ਰਾਪਤ ਕੀਤਾ। ਐਲਨ ਔਨਲਾਈਨ ਟੈਸਟ ਸੀਰੀਜ਼ ਦੇ ਵਿਦਿਆਰਥੀ ਆਰੀਅਨ ਦੂਬੇ ਨੇ ਏ.ਆਈ.ਆਰ. 7 ਪ੍ਰਾਪਤ ਕੀਤਾ, ਜਦੋਂ ਕਿ ਐਲਨ ਕਲਾਸਰੂਮ ਦੇ ਵਿਦਿਆਰਥੀ ਗੌਰਵ ਸਿੰਘ ਨੇ ਆਲ ਇੰਡੀਆ ਰੈਂਕ 9 ਪ੍ਰਾਪਤ ਕੀਤਾ। ਐਲਨ ਦੇ ਸੀ.ਈ.ਓ. ਨਿਤਿਨ ਕੁਕਰੇਜਾ ਨੇ ਸ਼ਾਨਦਾਰ ਨਤੀਜਿਆਂ ’ਤੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਐਲਨ ਨੇ ਨਤੀਜਿਆਂ ਵਿੱਚ ਆਪਣੀ ਉੱਤਮਤਾ ਸਾਬਤ ਕੀਤੀ ਹੈ। ਹੁਣ ਤੱਕ ਦੇਖੇ ਗਏ ਨਤੀਜਿਆਂ ਵਿਚ, ਚੋਟੀ ਦੇ 10 ਵਿਚ 5 ਵਿਦਿਆਰਥੀ, ਚੋਟੀ ਦੇ 20 ਵਿਚ 10, ਚੋਟੀ ਦੇ 50 ’ਚ 23, ਤੇ ਚੋਟੀ ਦੇ 100 ’ਚ 46 ਵਿਦਿਆਰਥੀ ਐਲਨ ਦੇ ਹਨ। 36 ਕਲਾਸਰੂਮ ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ ਇਕ ਔਨਲਾਈਨ ਲਾਈਵ ਕਲਾਸਾਂ ਤੋਂ ਹੈ ਤੇ 10 ਡਿਸਟੈਂਸ ਲਰਨਿੰਗ ਤੇ ਔਨਲਾਈਨ ਟੈਸਟ ਸੀਰੀਜ਼ ਤੋਂ ਹਨ। ਐਨ.ਟੀ.ਏ. ਨੇ ਇਕ ਪ੍ਰੈਸ ਰਿਲੀਜ਼ ਵਿਚ 690 ਅਤੇ ਇਸ ਤੋਂ ਵੱਧ ਸਕੋਰ ਵਾਲੇ ਚੋਟੀ ਦੇ 138 ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਵਿੱਚੋਂ 63 ਐਲਨ ਤੋਂ ਹਨ। ਇਸ ਵਿੱਚ 50 ਕਲਾਸਰੂਮ ਪ੍ਰੋਗਰਾਮ, ਇੱਕ ਔਨਲਾਈਨ ਲਾਈਵ ਕਲਾਸਰੂਮ ਤੋਂ ਹੈ, ਅਤੇ 13 ਡਿਸਟੈਂਸ ਲਰਨਿੰਗ ਅਤੇ ਔਨਲਾਈਨ ਟੈਸਟ ਸੀਰੀਜ਼ ਤੋਂ ਹਨ।