09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕੰਗਣਾ ਰਣੌਤ ਖ਼ਿਲਾਫ਼ ਦਰਜ ਮਾਣਹਾਨੀ ਮਾਮਲੇ ’ਚ ਅਗਲੀ ਸੁਣਵਾਈ 3 ਅਗਸਤ ਨੂੰ

Ad Position 21
No active advertisement
ਅਜੀਤ ਡੈਸਕ 19-07-2026

ਬਠਿੰਡਾ, 18 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਬਾਲੀਵੁੱਡ ਫ਼ਿਲਮ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਖ਼ਿਲਾਫ਼ ਦਰਜ ਮਾਣਹਾਨੀ ਮਾਮਲੇ ਦੀ ਅਗਲੀ ਸੁਣਵਾਈ ਬਠਿੰਡਾ ਅਦਾਲਤ ਨੇ 3 ਅਗਸਤ ਨੂੰ ਤੈਅ ਕੀਤੀ ਹੈ, ਜਦਕਿ ਵਕੀਲਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਅੱਜ ਦੀ ਅਦਾਲਤੀ ਸੁਣਵਾਈ ਨਹੀਂ ਹੋ ਸਕੀ। ਕੰਗਣਾ ਰਣੌਤ ਖ਼ਿਲਾਫ਼ ਮਾਣਹਾਨੀ ਕੇਸ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੀ 3 ਅਗਸਤ ਦੀ ਸੁਣਵਾਈ ਬਹੁਤ ਹੀ ਅਹਿਮ ਹੋਵੇਗੀ, ਕਿਉਂਕਿ ਉਸ ਦਿਨ ਸ਼ਿਕਾਇਤਕਰਤਾ ਮਾਤਾ ਮਹਿੰਦਰ ਕੌਰ ਦੀ ਅਦਾਲਤ ਵਲੋਂ ਗਵਾਹੀ ਦਰਜ ਕੀਤੀ ਜਾਣੀ ਹੈ, ਜਿਸ ਦੀ ਅਦਾਲਤ ਤੋਂ ਮਨਜ਼ੂਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਾਤਾ ਮਹਿੰਦਰ ਕੌਰ ਦੀ ਗਵਾਹੀ ਇਸ ਕੇਸ ਦਾ ਅਗਲਾ ਭਵਿੱਖ ਤੈਅ ਕਰੇਗੀ ਅਤੇ ਉਸ ਦਿਨ ਇਸ ਗਵਾਹੀ ਦੌਰਾਨ ਉਨ੍ਹਾਂ ਅਤੇ ਕੰਗਣਾ ਦੇ ਵਕੀਲਾਂ ਦਰਮਿਆਨ ‘ਕਰਾਸ ਐਗਜ਼ਾਮੀਨੇਸ਼ਨ’ ਹੋਣੀ ਹੈ। ਵਕੀਲ ਬਹਿਣੀਵਾਲ ਨੇ ਦੱਸਿਆ ਕਿ ਉਸੇ ਦਿਨ ਮਾਤਾ ਮਹਿੰਦਰ ਕੌਰ ਦੇ ਪੋਤਰੇ ਗੁਰਪ੍ਰੀਤ ਸਿੰਘ ਦੀ ਅਦਾਲਤ ਵਲੋਂ ਗਵਾਹੀ ਦਰਜ ਕੀਤੀ ਜਾਵੇਗੀ ਅਤੇ ਉਸੇ ਦਿਨ ਕੰਗਣਾ ਦਾ ਪਾਸਪੋਰਟ ਜ਼ਬਤ ਕਰਨ ਸੰਬੰਧੀ ਸਾਡੇ ਵਲੋਂ ਦਰਜ ਕੀਤੀ ਅਰਜ਼ੀ ’ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਇਨਸਾਫ਼ ਦੀ ਉਡੀਕ ’ਚ ਰੁਲਦੀਆਂ ਪੀੜ੍ਹੀਆਂ ਦੇਸ਼ ਦੀਆਂ ਜ਼ਿਲ੍ਹਾ ਤੇ ਅਧੀਨ ਅਦਾਲਤਾਂ ’ਚ ਲਟਕ ਰਹੇ ਹਨ 52 ਲੱਖ ਤੋਂ ਵੱਧ ਮਾਮਲ... ਅਗਲੀ ਖ਼ਬਰ ਮਜੀਠੀਆ ਮਾਮਲੇ ਦੀ ਸੁਣਵਾਈ 29 ਜੁਲਾਈ ਤੱਕ ਮੁਲਤਵੀ
Ad Position 24