07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੂਬੇ ਅੰਦਰ ਪ੍ਰਿੰਸੀਪਲਾਂ ਤੋਂ ਸੱਖਣੇ ਅਨੇਕਾਂ ਸਕੂਲਾਂ ਕਾਰਨ ਸਿੱਖਿਆ ਹੋ ਰਹੀ ਪ੍ਰਭਾਵਿਤ ਕਈ-ਕਈ ਸਾਲ ਤੋਂ ਤਰੱਕੀਆਂ ਦੀ ਉਡੀਕ ਵਿਚ ਹਨ ਯੋਗ ਲੈਕਚਰਾਰ

Ad Position 21
No active advertisement
ਅਜੀਤ ਡੈਸਕ 19-07-2026
ਗੁਰਦਾਸਪੁਰ, 18 ਜੁਲਾਈ (ਚੱਕਰਾਜਾ)-ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਅਤੇ 23 ਜ਼ਿਲ੍ਹਿਆਂ ਦੇ 46 ਡਿਪਟੀ ਡੀ.ਈ.ਓਜ਼ ਦੀਆਂ ਅਸਾਮੀਆਂ ਵਿਚੋਂ 1945 ਅਸਾਮੀਆਂ ਮਨਜੂਰ ਹਨ, ਜਿਨ੍ਹਾਂ ਵਿਚੋਂ ਇਸ ਸਮੇਂ ਕਰੀਬ 1200 ਅਸਾਮੀਆਂ ਖਾਲੀ ਹਨ, ਜੋ ਕੁੱਲ ਅਸਾਮੀਆਂ ਦਾ ਤਕਰੀਬਨ 62 ਫ਼ੀਸਦੀ ਬਣਦਾ ਹੈ, ਜਿਸ ਨਾਲ ਸਿੱਖਿਆ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ ਅਤੇ ਲੈਕਚਰਾਰ ਲੰਮੇਂ ਸਮੇਂ ਤੋਂ ਤਰੱਕੀਆਂ ਦੀ ਉਡੀਕ ਵਿਚ ਹਨ। ਇਸ ਸੰਬੰਧੀ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਦੇ ਸੂਬਾ ਆਗੂ ਡਾ. ਪਰਮਜੀਤ ਸਿੰਘ ਕਲਸੀ, ਅਰੁਣ ਕੁਮਾਰ ਤੇ ਰਣਬੀਰ ਸਿੰਘ ਸੋਹਲ ਨੇ ਕੁਝ ਜ਼ਿਲ੍ਹਿਆਂ ਦੇ ਡਾਟੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਨਸਾ ‘ਚ ਕਰੀਬ 65, ਫਰੀਦਕੋਟ 28, ਫ਼ਤਿਹਗੜ੍ਹ ਸਾਹਿਬ 24, ਫਿਰੋਜ਼ਪੁਰ 39, ਕਪੂਰਥਲਾ 40, ਮੋਗਾ 64, ਬਠਿੰਡਾ 90, ਲੁਧਿਆਣਾ 100, ਸ੍ਰੀ ਮੁਕਤਸਰ ਸਾਹਿਬ 42, ਐੱਸ.ਬੀ.ਐੱਸ. ਨਗਰ 46, ਹੁਸ਼ਿਆਰਪੁਰ 66, ਪਟਿਆਲਾ 40, ਸੰਗਰੂਰ 66, ਬਰਨਾਲਾ 39, ਰੋਪੜ 31,ਅੰਮ੍ਰਿਤਸਰ 50, ਤਰਨ ਤਾਰਨ 61, ਗੁਰਦਾਸਪੁਰ 70, ਪਠਾਨਕੋਟ 27, ਜਲੰਧਰ 110, ਮੁਹਾਲੀ 7, ਫਾਜਿਲਕਾ 24, ਮਲੇਰਕੋਟਲਾ 15 ਸਕੂਲ ਪ੍ਰਿੰਸੀਪਲ ਤੋਂ ਸੱਖਣੇ ਹਨ। ਤੇਜਿੰਦਰ ਸਿੰਘ ਤੇ ਗੁਰਮੀਤ ਸਿੰਘ ਨਾਗੀ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੀ ਵਾਰ 2022 ਵਿਚ 194 ਪ੍ਰਿੰਸੀਪਲ ਦੀਆਂ ਤਰੱਕੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਤਕਰੀਬਨ 149 ਪ੍ਰਿੰਸੀਪਲ ਹੀ ਜੁਆਇਨ ਹੋਏ ਸਨ, ਜਿਸ ਤੋਂ ਬਾਅਦ ਵਿਭਾਗ ਲੰਮੀ ਕਾਨੂੰਨੀ ਪ੍ਰਕਿਰਿਆ ਵਿਚ ਉਲਝ ਗਿਆ ਅਤੇ ਵਿਭਾਗ ਦੇ ਕੁਝ ਅਧਿਕਾਰੀਆਂ ਦੀਆਂ ਗ਼ਲਤੀਆਂ ਕਾਰਨ ਪ੍ਰਮੋਸ਼ਨਾਂ ਕੋਰਟ ਕੇਸਾਂ ਵਿਚ ਉਲਝ ਗਈਆਂ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਲੰਬਿਤ ਕੇਸਾਂ ਵਿਚ ਚੱਲ ਰਹੀ ਸਟੇਅ ਵੀ ਖ਼ਤਮ ਹੋ ਗਈ ਹੈ ਅਤੇ ਤਰੱਕੀਆਂ ਕਰਨ ਲਈ ਢੁੱਕਵਾਂ ਸਮਾਂ ਹੈ। ਗੁਰਵਿੰਦਰ ਸਿੰਘ ਤੇ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਬਣਨ ਲਈ ਸਿੱਧੀ ਭਰਤੀ ਦਾ ਕੋਟਾ 25 ਫ਼ੀਸਦੀ (486 ਅਸਾਮੀਆਂ) ਅਤੇ ਤਰੱਕੀਆਂ ਦਾ ਕੋਟਾ 75 ਫ਼ੀਸਦੀ (1459) ਅਸਾਮੀਆਂ ਹੈ। ਤਰੱਕੀਆਂ ਦੇ ਕੋਟੇ ਵਿਚੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਲਈ ਤਿੰਨ ਧਿਰਾਂ ਯੋਗ ਹਨ, ਇਨ੍ਹਾਂ ਵਿਚੋਂ ਗਿਣਤੀ ਦੇ ਮਾਪਦੰਡ ਉੱਤੇ ਲੈਕਚਰਾਰ ਦਾ ਕੋਟਾ 70 ਫ਼ੀਸਦੀ (1021 ਅਸਾਮੀਆਂ), ਹੈੱਡ ਮਾਸਟਰਜ਼ ਦਾ ਕੋਟਾ 20 ਫ਼ੀਸਦੀ (292 ਅਸਾਮੀਆਂ) ਅਤੇ ਵੋਕੇਸ਼ਨਲ ਲੈਕਚਰਾਰ ਦਾ ਕੋਟਾ 10 ਫ਼ੀਸਦੀ (146) ਬਣਦਾ ਹੈ। ਇਸ ਸਮੇਂ ਤਿੰਨਾਂ ਕਾਡਰਾਂ ਦੀ ਸੀਨੀਅਰਤਾ ਵਿਭਾਗ ਵਲੋਂ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਵੀ ਸੀਨੀਅਰਤਾ ਉਤੇ ਕੋਈ ਸਟੇਅ ਆਰਡਰ ਨਹੀਂ ਹਨ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰੀ ਤੋਂ ਮੰਗ ਕੀਤੀ ਕਿ ਪੰਜਾਬ ਵਿਚ ਪ੍ਰਿੰਸੀਪਲਾਂ ਦੀ ਅਣਹੋਂਦ ਕਾਰਨ ਹੋ ਰਹੇ ਸਿੱਖਿਆ ਦੇ ਨੁਕਸਾਨ ਅਤੇ ਸਕੂਲ ਸਿੱਖਿਆ ਦੇ ਵਿਕਾਸ ਦੇ ਹੋ ਰਹੇ ਹਰਜਾਨੇ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਦੇ ਹਿੱਤ ਵਿਚ ਜਲਦੀ ਤਰੱਕੀਆਂ ਕੀਤੀਆਂ ਜਾਣ। ਇਨਾਂ ਤਰੱਕੀਆਂ ਨਾਲ ਜਿਥੇ 25 ਤੋਂ 30 ਸਾਲਾਂ ਦੇ ਉੱਚ ਵਿਦਿਆ ਪ੍ਰਾਪਤ (ਕਈ ਪੀ.ਐਚ.ਡੀ., ਐਮ.ਫਿਲ.) ਤਜਰਬੇਕਾਰ (ਕਈ 20 ਤੋਂ 26 ਸਾਲ), ਸੁਹਿਰਦ, ਪ੍ਰਿੰਸੀਪਲ ਸਿੱਖਿਆ ਵਿਭਾਗ ਪੰਜਾਬ ਨੂੰ ਪ੍ਰਾਪਤ ਹੋਣਗੇ ਉਥੇ ਪੰਜਾਬ ਦੇ ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ ਹੋਰ ਪੁਖਤਾ ਢੰਗ ਨਾਲ ਅੱਗੇ ਵਧਣਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਹੁਤ ਸਾਰੇ ਅਜਿਹੇ ਯੋਗ ਲੈਕਚਰਾਰ ਵੀ ਹਨ, ਜਿਨ੍ਹਾਂ ਨੇ 24-25 ਸਾਲ ਦੇ ਕਰੀਬ ਸੇਵਾ ਦੌਰਾਨ ਇਕ ਵੀ ਤਰੱਕੀ ਪ੍ਰਾਪਤੀ ਨਹੀਂ ਕੀਤੀ ਅਤੇ ਉਹ ਸਟੇਟ ਤੇ ਨੈਸ਼ਨਲ ਐਵਾਰਡੀ ਹੋਣ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਗਰੁੱਪ-ਏ ਕੇਡਰ ਦੇ ਰੁਤਬਿਆ ਵਿਚ ਕੰਮ ਕਰ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਨੇ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਖ਼ਿਲਾਫ਼ ਛਾਪੇਮਾਰੀ ਅਗਲੀ ਖ਼ਬਰ ਪੰਜਾਬ ’ਚ ਹਾਲਾਤ ਬਿਹਾਰ ਨਾਲੋਂ ਵੀ ਮਾੜੇ ਹੋ ਰਹੇ ਹਨ-ਗਿਆਨੀ ਹਰਪ੍ਰੀਤ ਸਿੰਘ ਮਾਨ ਸਰਕਾਰ ਨੇ ਸੂਬੇ ਨੂੰ ਪੂਰੀ ਤਰ੍ਹਾਂ ਕ...
Ad Position 24
No active advertisement