07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸੀ.ਬੀ.ਆਈ. ਨੇ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਖ਼ਿਲਾਫ਼ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 19-07-2026
ਨਵੀਂ ਦਿੱਲੀ, 18 ਜੁਲਾਈ (ਪੀਟੀਆਈ)- ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ.ਸੀ.ਐਫ.ਐਲ.) ਅਤੇ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ.ਐਚ.ਐਫ.ਐਲ.) ਵਿਰੁੱਧ ਦਰਜ ਮਾਮਲਿਆਂ ਦੇ ਸਬੰਧ ਵਿਚ ਦਿੱਲੀ ਅਤੇ ਮੁੰਬਈ ਵਿਚ 15 ਥਾਵਾਂ ਦੀ ਤਲਾਸ਼ੀ ਲਈ । ਏਜੰਸੀ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਅਨਿਲ ਅੰਬਾਨੀ ਦੀ ਅਗਵਾਈ ਵਿਚ ਰਿਲਾਇੰਸ ਏ.ਡੀ.ਏ. ਗਰੁੱਪ ਨਾਲ ਜੁੜੀਆਂ 23 ਇਕਾਈਆਂ ਨੂੰ ਇਸ ਤਲਾਸ਼ੀ ਵਿਚ ਸ਼ਾਮਿਲ ਕੀਤਾ ਗਿਆ ਸੀ। ਇਹ ਥਾਵਾਂ ਦੋ ਸ਼ਹਿਰਾਂ ਮੁੰਬਈ ਤੇ ਦਿੱਲੀ ਵਿਚ ਸਥਿਤ ਹਨ । ਇਕਾਈਆਂ ਨੂੰ ਕਥਿਤ ਤੌਰ ’ਤੇ ਆਰ.ਸੀ.ਐਫ.ਐਲ. ਅਤੇ ਆਰ.ਐਚ.ਐਫ.ਐਲ .ਦੁਆਰਾ ਉਧਾਰ ਲਏ ਗਏ ਬੈਂਕ ਫੰਡਾਂ ਨੂੰ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਹੋਰ ਕੰਪਨੀਆਂ ਵਿਚ ਭੇਜਣ ਲਈ ਵਰਤਿਆ ਗਿਆ ਸੀ, ਜਿਸ ਨਾਲ ਉਧਾਰ ਦੇਣ ਵਾਲੇ ਬੈਂਕਾਂ ਨੂੰ ਗਲਤ ਨੁਕਸਾਨ ਹੋਇਆ । ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਤੋਂ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਇਹ ਤਲਾਸ਼ੀ ਲਈ ਗਈ ।
Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਗਸਤ ਤੱਕ ਵਧਾਈ ਅਗਲੀ ਖ਼ਬਰ ਸੂਬੇ ਅੰਦਰ ਪ੍ਰਿੰਸੀਪਲਾਂ ਤੋਂ ਸੱਖਣੇ ਅਨੇਕਾਂ ਸਕੂਲਾਂ ਕਾਰਨ ਸਿੱਖਿਆ ਹੋ ਰਹੀ ਪ੍ਰਭਾਵਿਤ ਕਈ-ਕਈ ਸਾਲ ਤੋਂ ਤਰੱਕੀਆਂ ਦੀ...
Ad Position 24
No active advertisement