07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਭਗਵੰਤ ਮਾਨ ਸਰਕਾਰ ਇਕ ਵਾਰ ਫਿਰ ਹੜ੍ਹ ਕੰਟਰੋਲ ਦੇ ਯਤਨਾਂ ਵਿਚ ਅਸਫ਼ਲ-ਸ਼ਵੇਤ ਮਲਿਕ

Ad Position 21
No active advertisement
ਅਜੀਤ ਡੈਸਕ 23-07-2026
ਨਰੋਟ ਜੈਮਲ ਸਿੰਘ, 22 ਜੁਲਾਈ (ਸ਼ਸ਼ੀ ਕੁਮਾਰ)-ਭਾਜਪਾ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਸ਼ਵੇਤ ਮਲਿਕ ਨੇ ਜ਼ਿਲ੍ਹਾ ਪਠਾਨਕੋਟ ਦੇ ਦਰਿਆਵਾਂ ਨਾਲ ਸੰਬੰਧਿਤ ਹਲਕਿਆਂ ਦਾ ਦੌਰਾ ਕੀਤਾ, ਜਿਸ ਤੋਂ ਬਾਅਦ ਹਲਕਾ ਭੋਆ ਨੇੜੇ ਰਾਵੀ ਦਰਿਆ ’ਤੇ ਬਣੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ।ਸ਼ਵੇਤ ਮਲਿਕ ਨੇ ਵਿਸ਼ੇਸ਼ ਤੌਰ ’ਤੇ ਅੱਡਾ ਕੋਲੀਆਂ ਵਿਖੇ ਰਾਵੀ ਦਰਿਆ ਦਾ ਦੌਰਾ ਕੀਤਾ, ਜਿਥੇ ਪਿਛਲੇ ਸਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਅੱਡਾ ਕੋਲੀਆਂ ਬਿਲਕੁਲ ਟੁੱਟ ਚੁੱਕਾ ਸੀ, ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਦਰਿਆਵਾਂ ਵਿਚ ਰੁੜ੍ਹ ਗਈਆਂ ਸਨ ਅਤੇ ਪਾਣੀ ਦੀ ਮਾਰ ਨਾਲ ਕਈ ਲੋਕ ਘਰੋਂ ਬੇਘਰ ਹੋ ਗਏ ਸਨ। ਮਲਿਕ ਨੇ ਪੰਜਾਬ ਸਰਕਾਰ ਪ੍ਰਤੀ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ 2025 ਦੇ ਭਿਆਨਕ ਹੜ੍ਹਾਂ ਵਿਚ ਭਗਵੰਤ ਮਾਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਿਸਾਨਾਂ ਅਤੇ ਪੇਂਡੂ ਵਪਾਰੀਆਂ ਨੂੰ ਹੋਏ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਦੇ ਬਾਵਜੂਦ, ਪੰਜਾਬ ਦੀ ਲੋਕ ਵਿਰੋਧੀ ਆਮ ਆਦਮੀ ਪਾਰਟੀ ਸਰਕਾਰ 2026 ਦੇ ਮਾਨਸੂਨ ਮੀਂਹ ਤੋਂ ਪਹਿਲਾਂ ਡੂੰਘੀ ਨੀਂਦ ਸੌਂ ਰਹੀ ਹੈ। ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਇਕ ਵਾਰ ਫਿਰ ਆਉਣ ਵਾਲੇ ਮਾਨਸੂਨ ਤੋਂ ਪਹਿਲਾਂ ਪੰਜਾਬ ਵਿਚ ਹੜ੍ਹਾਂ ਦੀ ਰੋਕਥਾਮ ਲਈ ਅਸਫਲ ਰਹੀ ਹੈ। ਮਲਿਕ ਨੇ ਪੰਜਾਬ ਸਰਕਾਰ ‘ਤੇ ਸਮੇਂ ਸਿਰ ਡਰੇਨੇਜ ਸਾਫ਼ ਕਰਨ ਵਿਚ ਅਸਫ਼ਲ ਰਹਿਣ, ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਵਿਚ ਅਸਫ਼ਲ ਰਹਿਣ ਅਤੇ ਕੇਂਦਰ ਸਰਕਾਰ ਨਾਲ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਤਾਲਮੇਲ ਦੀ ਘਾਟ ਦਾ ਦੋਸ਼ ਲਗਾਇਆ। ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਭਾਜਪਾ ਪ੍ਰਧਾਨ ਸ਼ਮਸ਼ੇਰ ਸਿੰਘ, ਸਾਬਕਾ ਵਿਧਾਇਕਾ ਸੀਮਾ ਕੁਮਾਰੀ, ਜਨਰਲ ਸਕੱਤਰ ਗਜਿੰਦਰ ਸਿੰਘ ਸਾਬਾ, ਉਪ ਪ੍ਰਧਾਨ ਗਣੇਸ਼ਵਰ ਸਿੰਘ, ਮੰਡਲ ਪ੍ਰਧਾਨ ਵਿਸ਼ਾਲ ਸਿੰਘ, ਸੰਜੀਵ ਕੁਮਾਰ, ਰੂਪ ਲਾਲ ਅਤੇ ਰਾਜ ਕੁਮਾਰ ਬਿੱਟੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਪੁਲਿਸ ਵਲੋਂ 30 ਕਰੋੜ ਰੁਪਏ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ ਅਗਲੀ ਖ਼ਬਰ ‘ਹੋਰਮੁਜ਼’ ਤੋਂ ਬਾਅਦ ‘ਬਾਬ ਅਲ-ਮੰਦੇਬ’ ਸਮੁੰਦਰੀ ਮਾਰਗ ਸਾਊਦੀ ਜਹਾਜ਼ਾਂ ਲਈ ਬੰਦ ਹੋਣ ਕਾਰਨ ਭਾਰਤੀ ਵਪਾਰ ਖ਼ਤਰੇ ਵਿਚ
Ad Position 24