09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਿੱਖਿਆ ਮੰਤਰੀ ਬੈਂਸ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਾਇਰ

Ad Position 21
No active advertisement
ਅਜੀਤ ਡੈਸਕ 30-07-2026
ਚੰਡੀਗੜ੍ਹ, 29 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖ਼ਿਲਾਫ਼ ਲੋਕ ਹਿੱਤ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਦੇ ਕੈਨੇਡਾ ਦੌਰੇ, ਵਿਦੇਸ਼ ਯਾਤਰਾ ਲਈ ਲਾਜ਼ਮੀ ਕੇਂਦਰੀ ਮਨਜ਼ੂਰੀ ਅਤੇ ਯਾਤਰਾ ਭੱਤਿਆਂ ਦੇ ਭੁਗਤਾਨ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਜਲੰਧਰ ਨਿਵਾਸੀ ਕਰਨਪ੍ਰੀਤ ਸਿੰਘ ਵਲੋਂ ਦਾਇਰ ਕੀਤੀ ਗਈ ਹੈ, ਜਿਸ ਵਿਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਧਿਰ ਬਣਾਇਆ ਗਿਆ ਹੈ।ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਹੈ ਕਿ ਹਰਜੋਤ ਸਿੰਘ ਬੈਂਸ ਨੇ 17 ਜਨਵਰੀ ਤੋਂ 20 ਜਨਵਰੀ, 2024 ਤੱਕ ਕੈਨੇਡਾ ਦਾ ਨਿੱਜੀ ਦੌਰਾ ਕੀਤਾ ਪਰ ਇਸ ਲਈ ਕੇਂਦਰ ਸਰਕਾਰ ਤੋਂ ਲੋੜੀਂਦੀ ਸਿਆਸੀ ਅਤੇ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐਫ਼.ਸੀ.ਆਰ.ਏ.) ਨਾਲ ਸੰਬੰਧਿਤ ਲਾਜ਼ਮੀ ਮਨਜ਼ੂਰੀ ਹਾਸਲ ਨਹੀਂ ਕੀਤੀ।
Ad Position 22
No active advertisement
ਪਿਛਲੀ ਖ਼ਬਰ ਫੰਡਾਂ ’ਚ ਹੋਈ ਕਰੋੜਾਂ ਦੀ ਘਪਲੇਬਾਜ਼ੀ ਦੇ ਮਾਮਲੇ ਵਿਚ 5 ਬੀ.ਡੀ.ਪੀ.ਓ. ਸਮੇਤ 13 ਨਾਮਜ਼ਦ ਮਾਮਲਾ ਪਿੰਡ ਮਲਕਪੁਰ ਬੇਟ ਦੇ... ਅਗਲੀ ਖ਼ਬਰ ਪੇਪਰ ਲੀਕ ਮਾਮਲੇ ਸੰਬੰਧੀ ਕਾਂਗਰਸ ਵਲੋਂ ਦਿੱਤੇ ਰੋਸ ਧਰਨੇ ’ਚ ਕਾਂਗਰਸ ਦੀ ਫ਼ੁੱਟ ਮੁੜ ਹੋਈ ਜ਼ਾਹਿਰ ਰਾਜਾ ਵੜਿੰਗ ਧੜਾ ਧਰਨ...
Ad Position 24