09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੈਨੇਡਾ ਵਿਚ ਸਵੀਮਿੰਗ ਪੂਲ ’ਚ ਡੁੱਬਣ ਨਾਲ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 30-07-2026
ਮੱਖੂ (ਫਿਰੋਜ਼ਪੁਰ), 29 ਜੁਲਾਈ (ਸੁਖਦੇਵ ਸਿੰਘ ਸੰਗਮ)-ਚੰਗੇ ਭਵਿੱਖ ਲਈ ਤਿੰਨ ਸਾਲ ਪਹਿਲਾਂ ਮੱਲ੍ਹਣ ਦੇ ਪਿੰਡ ਪੀਰਾ ਪੱਤਰਾ ਤੋਂ ਵਿਦੇਸ਼ ਪੜ੍ਹਨ ਲਈ ਗਏ 25 ਸਾਲਾ ਜੋਬਨਪ੍ਰੀਤ ਸਿੰਘ ਦੀ ਕੈਨੇਡਾ ਵਿਚ ਸਵੀਮਿੰਗ ਪੂਲ ’ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜੋਬਨਪ੍ਰੀਤ ਸਿੰਘ (25) ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਪੀਰਾ ਪੱਤਰਾ ਜ਼ਿਲ੍ਹਾ ਫਿਰੋਜ਼ਪੁਰ, ਕੈਨੇਡਾ ਵਿਚ ਪੜ੍ਹਾਈ ਦੌਰਾਨ ਪਿਛਲੇ ਤਿੰਨ ਸਾਲ ਤੋਂ ਰਹਿ ਰਿਹਾ ਸੀ। ਲੰਘੇ ਮੰਗਲਵਾਰ ਨੂੰ ਜੋਬਨਪ੍ਰੀਤ ਟੋਰਾਂਟੋ ਵਿਖੇ ਆਪਣੀ ਰਿਹਾਇਸ਼ ’ਤੇ ਬਣੇ ਸਵੀਮਿੰਗ ਪੂਲ ਵਿਚ ਨਹਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ ਵਿਚ ਡੁੱਬ ਗਿਆ। ਪਤਾ ਲੱਗਣ ’ਤੇ ਮੌਕੇ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਵਲੋਂ ਜੋਬਨਪ੍ਰੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜੋਬਨਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਮੌਤ ਨਾਲ ਪਰਿਵਾਰ ਗਹਿਰੇ ਸਦਮੇ ਵਿਚ ਹੈ।
Ad Position 22
No active advertisement
ਪਿਛਲੀ ਖ਼ਬਰ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਅਬੋਹਰ ਦੇ ਪ੍ਰਮੁੱਖ ਸਕੂਲ ਖ਼ਾਲੀ ਕਰਵਾਏ ਅਗਲੀ ਖ਼ਬਰ ਪੱਦੀ ਕਤਲ ਮਾਮਲੇ ਵਿਚ ਨਵਾਂ ਮੋੜ, ਮਰਨ ਵਾਲੇ ਦੀ ਬਿਨਾਂ ਸ਼ਨਾਖ਼ਤ ਤੋਂ ਪੁਲਿਸ ਕਾਰਵਾਈ ਚਰਚਾ ਬਣੀ
Ad Position 24