ਐਫ.ਬੀ.ਆਈ. ਨੇ ਪੰਜਾਬੀ ਨੂੰ ‘ਅਤਿ ਲੋੜੀਂਦੇ’ ਸੂਚੀ ’ਚ ਕੀਤਾ ਸ਼ਾਮਿਲ ਪਿਛਲੇ ਸਾਲ ਹਾਦਸੇ ’ਚ ਹੋ ਚੁੱਕੀ ਅੰਮ੍ਰਿਤਪਾਲ ਦੀ ਮੌਤ-ਪਿਤਾ
ਅਜੀਤ ਡੈਸਕ
31-07-2026
ਹਾਦਸੇ ’ਚ ਹੋ ਚੁੱਕੀ ਮੌਤ
ਜਲੰਧਰ, (ਅ.ਬ.)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਮੋਵਈ ਪਿੰਡ ’ਚ ਇਕ ਢਾਬਾ ਚਲਾਉਣ ਵਾਲੇ ਹਰਵਿੰਦਰ ਸਿੰਘ ਅਨੁਸਾਰ ਉਸਦੇ ਪੁੱਤਰ ਅੰਮ੍ਰਿਤਪਾਲ ਦੀ 19 ਫਰਵਰੀ, 2025 ਨੂੰ ਪਿੰਡ ’ਚ ਹੀ ਵਾਪਰੇ ਇਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਕੰਮ ਲੱਭਣ ਲਈ ਅਮਰੀਕਾ ਗਿਆ ਸੀ। ਉਹ ਆਖਰਕਾਰ ਉੱਥੇ ਹੀ ਵੱਸ ਗਿਆ ਤੇ ਗੁਜ਼ਾਰਾ ਕਰਨ ਲਈ ਟਰੱਕ ਚਲਾਉਂਦਾ ਰਿਹਾ। ਪਿਛਲੇ ਸਾਲ ਜਨਵਰੀ ’ਚ ਅੰਮ੍ਰਿਤਪਾਲ ਕੁਝ ਸਮੇਂ ਲਈ ਘਰ ਰਹਿਣ ਲਈ ਜਲੰਧਰ ਵਾਪਸ ਆਇਆ। ਉਸਨੇ ਆਪਣੀ ਵਾਪਸੀ ਦੀ ਯੋਜਨਾ ਨਹੀਂ ਬਣਾਈ ਸੀ। 19 ਫਰਵਰੀ ਨੂੰ, ਉਹ ਖੇਤ ਤੋਂ ਵਾਪਸ ਜਾ ਰਿਹਾ ਸੀ ਜਦੋਂ ਵਾਪਰੇ ਸੜਕ ਹਾਦਸੇ ’ਚ ਉਸਦੀ ਮੌਤ ਹੋਈ।