02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੁੱਖ ਮੰਤਰੀ ਨਿਵਾਸ ਬਾਹਰ ਪੱਕੇ ਮੋਰਚੇ ਲਈ ਬਜਿੱਦ ਵੋਕੇਸ਼ਨਲ ਅਧਿਆਪਕਾਂ ਨੂੰ ਪੁਲਿਸ ਨੇ ਖਦੇੜਿਆ ਦੋ ਦਰਜਨ ਤੋਂ ਵਧੇਰੇ ਪ੍ਰਦਰਸ਼ਨਕਾਰੀ ਪੁਲਿਸ ਹਿਰਾਸਤ ’ਚ

Ad Position 21
No active advertisement
ਅਜੀਤ ਡੈਸਕ 01-08-2026
ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ) – ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਾਲੋਨੀ ਬਾਹਰ ਵੋਕੇਸ਼ਨਲ ਟੀਚਰਜ਼ ਫਰੰਟ (ਪੰਜਾਬ) ਦੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਨਵਾਂ ਸ਼ਹਿਰ, ਗੁਰਜੀਤ ਸਿੰਘ ਬਠਿੰਡਾ, ਸੁਖਗਜਬੀਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਅਧਿਆਪਕਾਂ ਦੀ ਪੁਲਿਸ ਨਾਲ ਲੰਬਾ ਸਮਾਂ ਖਿੱਚਧੂਹ, ਧੱਕਾਮੁੱਕੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪੁਲਿਸ ਫੋਰਸ ਜਿਸ ਦੀ ਅਗਵਾਈ ਐਸ.ਪੀ. ਪਲਵਿੰਦਰ ਸਿੰਘ ਚੀਮਾ ਕਰ ਰਹੇ ਸਨ, ਤੜਕਸਾਰ ਤੋਂ ਹੀ ਪ੍ਰਦਸ਼ਨਕਾਰੀ ਅਧਿਆਪਕਾਂ ਨੂੰ ਸ਼ਾਂਤ ਕਰਦੇ ਦਿਖਾਈ ਦਿੱਤੇ। ਸੰਗਰੂਰ ਪਟਿਆਲਾ ਫਲਾਈ ਓਵਰ ਹੇਠ ਇਕੱਤਰ ਹੋਏ ਅਧਿਆਪਕ ਬਾਅਦ ਦੁਪਹਿਰ ਜਦ ਮੁੱਖ ਮੰਤਰੀ ਨਿਵਾਸ ਵੱਲ ਵਧੇ ਤਾਂ ਉੱਥੇ ਵੀ ਪੁਲਿਸ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਪ੍ਰਦਸ਼ਨਕਾਰੀ ਇਸ ਗੱਲ਼ ਲਈ ਬਜਿੱਦ ਸਨ ਕਿ ਉਹ ਪੱਕਾ ਮੋਰਚਾ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਯਾਦਵਿੰਦਰਾ ਹੋਟਲ ਦੇ ਚੌਕ ਉੱਤੇ ਲਗਾਉਣਗੇ, ਇਸ ਲਈ ਉਨ੍ਹਾਂ ਨੂੰ ਅੱਗੇ ਜਾਣ ਦਿੱਤੇ ਜਾਵੇ ਪਰ ਪੁਲਿਸ ਅਧਿਕਾਰੀ ਬੈਰੀਕੇਡ ਤੋਂ ਅਗਾਹ ਜਾਣ ਦੀ ਇਜਾਜਤ ਨਹੀਂ ਦੇ ਰਹੇ ਸਨ। ਪ੍ਰਦਸ਼ਨਕਾਰੀਆਂ ਨੇ ਜਦ ਅੱਗੇ ਵੱਧਣ ਦਾ ਯਤਨ ਕੀਤਾ ਤਾਂ ਇਨ੍ਹਾਂ ਦੀਆਂ ਪੁਲਿਸ ਨਾਲ ਤਿੱਖੀਆਂ ਝੜਪਾ, ਧੱਕਾਮੁੱਕੀ ਹੋਈ। ਐਨ ਵਕਤ ਉੱਤੇ ਭਾਰੀ ਪੁਲਿਸ ਬਲ ਜਿਨ੍ਹਾਂ ਵਿਚ ਐਸ.ਪੀ. (ਐੱਚ) ਰਾਜੇਸ਼ ਕੁਮਾਰ ਛਿੱਬਰ, ਐਸ.ਪੀ.(ਡੀ) ਦਵਿੰਦਰ ਅੱਤਰੀ ਅਤੇ ਐਸ.ਪੀ. ਨਵਨੀਤ ਸਿੰਘ ਵਿਰਕ ਵੀ ਮੌਕੇ ਉੱਤੇ ਪੁੱਜੇ ਗਏ ਅਤੇ ਪ੍ਰਦਸ਼ਨਕਾਰੀਆਂ ਨੂੰ ਬਲ ਪੂਰਵਕ ਦੂਰ ਦੂਰ ਤੱਕ ਖਦੇੜ ਦਿੱਤਾ। ਉਪਰੰਤ ਦੋ ਦਰਜਨ ਤੋਂ ਵਧੇਰੇ ਪ੍ਰਦਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ। ਐਸ.ਪੀ. ਨਵਨੀਤ ਸਿੰਘ ਵਿਰਕ ਨੇ ਕਿਹਾ ਕਿ ਫਿਲਹਾਲ ਹਿਰਾਸਤ ਵਿਚ ਲਏ ਪ੍ਰਦਸ਼ਨਕਾਰੀਆਂ ਦੀ ਗਿਣਤੀ ਸਬੰਧੀ ਸਪਸ਼ਟ ਨਹੀਂ ਹੈ ਪਰ ਕਈ ਪ੍ਰਦਸ਼ਨਕਾਰੀਆਂ ਨੂੰ ਅਮਨ ਕਾਨੂੰਨ ਦੇ ਮੱਦੇਨਜਰ ਖਦੇੜਿਆ ਗਿਆ ਹੈ। ਇਸ ਮੌਕੇ ਭੁਪਿੰਦਰ ਸਿੰਘ ਮਹੋਲੀ, ਗੁਰਿੰਦਰਬੀਰ ਸਿੰਘ ਅਮ੍ਰਿਤਸਰ, ਪਰਮਜੀਤ ਕੌਰ ਸੰਗਰੂਰ, ਹੇਮੰਤ ਡੰਗਵਾਲ ਪਟਿਆਲਾ, ਗੁਰਜਿੰਦਰ ਸਿੰਘ ਫਰੀਦਕੋਟ, ਬਲਜੀਤ ਫਿਰੋਜਪੁਰ, ਨਵਨੀਤ ਸਿੰਘ ਲੁਧਿਆਣਾ, ਮਨਪ੍ਰੀਤ ਸਿੰਘ ਮੁਕਤਸਰ ਵੀ ਮੌਜੂਦ ਸਨ।
ਅਰਵਿੰਦ ਖੰਨਾ ਵੀ ਧਰਨੇ ਵਿਚ ਪੁੱਜੇ
ਵੋਕੇਸ਼ਨਲ ਟੀਚਰਜ਼ ਫਰੰਟ ਦੇ ਧਰਨੇ ਵਿਚ ਅਕਾਲੀ ਆਗੂ ਅਰਵਿੰਦ ਖੰਨਾ ਵੀ ਪੁੱਜੇ ਅਤੇ ਉਨ੍ਹਾਂ ਨੇ ਪ੍ਰਦਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਬਣਨ ਉੱਤੇ ਉਨ੍ਹਾਂ ਨੂੰ ਰੈਗਲੂਰ ਕੀਤਾ ਜਾਵੇ। ਇਸ ਮੌਕੇ ਧਰਮਿੰਦਰ ਸਿੰਘ ਦੁੱਲਟ, ਕੇ.ਵੀ. ਚੀਮਾ ਅਤੇ ਪ੍ਰੋਫੈਸਰ ਅਰੁਨਪ੍ਰੀਤ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਈ-ਮੇਲ ਰਾਹੀਂ ਧਮਕੀ ਅਗਲੀ ਖ਼ਬਰ ਆਬਕਾਰੀ ਵਿਭਾਗ ਨੇ ਤੁੜਵਾਈਆਂ ਸ਼ਰਾਬ, ਬੀਅਰ ਦੀਆਂ 1.95 ਲੱਖ ਖ਼ਾਲੀ ਬੋਤਲਾਂ ਨਕਲੀ ਸ਼ਰਾਬ ਦੀ ਭਰਾਈ ਰੋਕਣ ਲਈ ਕੀਤੀ ਕਾਰਵਾਈ
Ad Position 24
No active advertisement