02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੌਨਸੂਨ ਦੇ ਪਹਿਲੇ ਮਹੀਨੇ ਦੌਰਾਨ ਪੰਜਾਬ ਦੇ 18 ਜ਼ਿਲ੍ਹਿਆਂ ਦੀ ਮੀਂਹ ਪੱਖੋਂ ਹਾਲਤ ਮਾੜੀ ਜੁਲਾਈ ਮਹੀਨੇ ’ਚ ਔਸਤ ਨਾਲੋਂ 26 ਫ਼ੀਸਦ ਘੱਟ ਪਿਆ ਮੌਨਸੂਨ ਦਾ ਮੀਂਹ

Ad Position 21
No active advertisement
ਅਜੀਤ ਡੈਸਕ 01-08-2026
ਚੰਡੀਗੜ੍ਹ, 31 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਮੌਨਸੂਨ ਦਾ ਪਹਿਲਾ ਮਹੀਨਾ (ਜੁਲਾਈ) ਮੀਂਹ ਪੱਖੋਂ ਪੰਜਾਬ ਅਤੇ ਖਾਸ ਕਰਕੇ ਖੇਤੀਬਾੜੀ ਲਈ ਲਾਹੇਵੰਦ ਨਹੀਂ ਰਿਹਾ, ਕਿਉਂਕਿ ਸੂਬੇ ਵਿਚ 119.3 ਮਿਲੀਮੀਟਰ ਮੀਂਹ ਪਿਆ ਹੈ, ਜੋ ਔਸਤ ਨਾਲੋਂ 26 ਫ਼ੀਸਦ ਘੱਟ ਹੈ। ਸੂਬੇ ਦੇ ਕੁੱਲ 23 ਵਿਚੋਂ 18 ਜ਼ਿਲ੍ਹਿਆਂ ਨੂੰ ਔਸਤ ਨਾਲੋਂ ਵੀ ਘੱਟ ਮੀਂਹ ਨਸੀਬ ਹੋਇਆ ਹੈ। ਸਭ ਤੋਂ ਮਾੜੀ ਹਾਲਤ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਹੈ, ਜਿੱਥੇ ਔਸਤ ਨਾਲੋਂ 71 ਫੀਸਦ ਮੀਂਹ ਘੱਟ ਰਿਹਾ। ਸੂਬੇ ਦੇ ਕੇਵਲ 4 ਜ਼ਿਲ੍ਹਿਆਂ ਫ਼ਰੀਦਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਵਿਚ ਹੀ ਔਸਤ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਖੇਤਰ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਸੂਬੇ ਦੇ ਮਾਝਾ ਖੇਤਰ ਵਿਚ ਹੀ ਮੀਂਹ ਦਾ ਭਰਪੂਰ ਜ਼ੋਰ ਰਿਹਾ ਹੈ ਅਤੇ ਬਾਕੀ ਮਾਲਵਾ, ਦੁਆਬਾ ਅਤੇ ਪੁਆਧ ਵਿਚ ਮੀਂਹ ਦੀ ਪੈਣ ਦੀ ਸਥਿਤੀ ਮਾੜੀ ਹੀ ਰਹੀ ਹੈ। ਮੌਸਮ ਵਿਭਾਗ ਵਲੋਂ 1 ਤੋਂ 31 ਜੁਲਾਈ ਤਕ ਦੀ ਜਾਰੀ ਰਿਪੋਰਟ ਅਨੁਸਾਰ ਪੰਜਾਬ ਰਾਜ ਵਿਚ 119.3 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਇਸ ਮਹੀਨੇ ਸੂਬੇ ਵਿਚ 161.4 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ। ਇਸ ਤਰ੍ਹਾਂ ਮੌਨਸੂਨ ਦੇ ਪਹਿਲੇ ਮਹੀਨੇ ਵਿਚ ਔਸਤ ਨਾਲੋਂ 26 ਫ਼ੀਸਦ ਮੀਂਹ ਘੱਟ ਬਰਸਿਆ ਹੈ। ਜੁਲਾਈ 2026 ਦੇ ਮੁਕਾਬਲੇ ਪਿਛਲੇ ਸਾਲ 2025 ਵਿਚ ਜੁਲਾਈ ਮਹੀਨੇ ਦੌਰਾਨ 146.9 ਮਿਲੀ ਮੀਟਰ ਮੀਂਹ ਪਿਆ ਸੀ, ਜੋ ਕਿ ਔਸਤ ਨਾਲੋਂ 9 ਫ਼ੀਸਦ ਘੱਟ ਸੀ। ਸੂਬੇ ਦੇ ਬਹੁਤ ਹੀ ਘੱਟ ਮੀਂਹ ਵਾਲੇ ਜ਼ਿਲ੍ਹਿਆਂ ਵਿਚੋਂ 7 ਜ਼ਿਲ੍ਹਿਆਂ ਦੀ ਸਥਿਤੀ ਬਹੁਤ ਮਾੜੀ ਹੈ, ਜਿੱਥੇ ਔਸਤ ਨਾਲੋਂ 50 ਤੋਂ 71 ਫ਼ੀਸਦ ਤੱਕ ਮੀਂਹ ਘੱਟ ਪਿਆ ਹੈ। ਇਨ੍ਹਾਂ ਵਿਚ ਫ਼ਤਿਹਗੜ੍ਹ ਸਾਹਿਬ ’ਚ 71 ਫ਼ੀਸਦ, ਮੁਕਤਸਰ ’ਚ 66 ਫ਼ੀਸਦ, ਹੁਸ਼ਿਆਰਪੁਰ ’ਚ 60 ਫ਼ੀਸਦ, ਮਾਨਸਾ ਤੇ ਬਰਨਾਲਾ ’ਚ 58 ਫ਼ੀਸਦ, ਐਸ.ਬੀ.ਐਸ ਨਗਰ ’ਚ 56 ਫ਼ੀਸਦ ਅਤੇ ਬਠਿੰਡਾ ਵਿਚ 50 ਫ਼ੀਸਦ ਤੱਕ ਮੀਂਹ ਘੱਟ ਬਰਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਪੰਜਾਬ ਜੀ.ਐੱਸ.ਡੀ.ਪੀ. ਦੇ ਲਿਹਾਜ਼ ਨਾਲ ਸਭ ਤੋਂ ਵੱਧ ਕਰਜ਼ੇ ਵਾਲੇ ਰਾਜਾਂ ਵਿਚੋਂ ਦੂਜੇ ਨੰਬਰ ’ਤੇ, ਹਿਮਾਚਲ ਤੀਜੇ ’ਤੇ
Ad Position 24
No active advertisement