ਈ.ਡੀ. ਦੀ ਟੀਮ ਪੁੱਜੀ ਪਟਿਆਲਾ
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਮਾਡਲ ਟਾਊਨ ਦੇ ਘਰ ਵਿਚ ਈ. ਡੀ.
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਮਾਡਲ ਟਾਊਨ ਦੇ ਘਰ ਵਿਚ ਈ.ਡੀ. ਦੀ ਟੀਮ ਵਲੋਂ ਛਾਪੇਮਾਰੀ ਕਰਨ ਸੰਬੰਧੀ ਸੂਤਰਾਂ ਵਲੋਂ ਦੱਸਿਆ ਗਿਆ ਹੈ ਪਰ ਹਾਲੇ ਤੱਕ ਇਸ ਸੰਬੰਧੀ ਕਿਸੇ ਵੀ ਅਧਿਕਾਰੀ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਕਿ ਇਹ ਛਾਪੇਮਾਰੀ ਕਿਸ ਕੇਸ ਦੇ ਸੰਬੰਧ ਵਿਚ ਕੀਤੀ ਗਈ ਹੈ। ਦੂਜੇ ਪਾਸੇ, ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੇਲੇ ਹੋਏ ਇੰਡਸਟ੍ਰੀਅਲ ਪਲਾਟ ਘੋਟਾਲੇ ਦੇ ਮਾਮਲੇ ਵਿਚ ਈ.ਡੀ. ਵਲੋਂ ਚੰਡੀਗੜ੍ਹ ਸਮੇਤ ਦਰਜਨ ਭਰ ਦੇ ਕਰੀਬ ਫਾਰਮਹਾਊਸ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਵਿਚ ਲੁਧਿਆਣਾ, ਪਟਿਆਲਾ, ਗੁਰਦਾਸਪੁਰ ਸਮੇਤ ਹੋਰ ਥਾਵਾਂ ਹਨ। ਪਟਿਆਲਾ ਵਿਚ ਹੋਈ ਇਸ ਛਾਪੇਮਾਰੀ ਇਸੇ ਕੇਸ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਤੋਂ ਇਹ ਛਾਪੇਮਾਰੀ ਚੱਲ ਰਹੀ ਹੈ। ਇਸ ਘੁਟਾਲੇ ਸੰਬੰਧੀ ਈ.ਡੀ. ਵਲੋਂ ਦਸਤਾਵੇਜ਼ ਇਕੱਠੇ ਕਰਨ ਸੰਬੰਧੀ ਵੀ ਦੱਸਿਆ ਜਾ ਰਿਹਾ ਹੈ।