06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੰਜਾਬ ਚੋਣਾਂ ਜਿੱਤਣ ਲਈ ਕਾਂਗਰਸੀ ਲੀਡਰਸ਼ਿਪ ਟਕਰਾਅ ਛੱਡ ਇਕਜੁੱਟ ਹੋਵੇ-ਬਘੇਲ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ’ਚ ਰਾਜਾ ਵੜਿੰਗ ਜ਼ਿੰਦਾਬਾਦ ਦੇ ਨਾਅਰੇ ਗੂੰਜੇ

ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ’ਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪੱਧਰੀ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਲੁਧਿਆਣਾ ਦਿਹਾਤੀ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੇ ਪ੍ਰਬੰਧਾਂ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਰਵਿੰਦਰ ਡਾਲਵੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਭੁਪੇਸ਼ ਬਘੇਲ ਵਲੋਂ ਸੰਬੋਧਨ ਸਮੇਂ ਕਾਂਗਰਸੀ ਵਰਕਰਾਂ ਨੂੰ ਬੂਥ ਪੱਧਰ ਤੱਕ ਕਾਂਗਰਸ ਮਜ਼ਬੂਤ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਆਗਾਮੀ ਚੋਣਾਂ ’ਚ ਬੜਾ ਥੋੜ੍ਹਾ ਸਮਾਂ ਰਹਿ ਗਿਆ, ਅਜਿਹੇ ਵਿਚ ‘ਆਪ’ ਨੂੰ ਪੰਜਾਬ ’ਚੋਂ ਚਲਦਾ ਕਰਨ ਲਈ ਇਕਮੁੱਠ ਤੇ ਇਕਜੁੱਟ ਹੋਇਆ ਜਾਵੇ।

Ad Position 21
No active advertisement
ਅਜੀਤ ਡੈਸਕ 07-08-2026
ਮੁੱਲਾਂਪੁਰ-ਦਾਖਾ, 6 ਅਗਸਤ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ’ਚ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪੱਧਰੀ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਲੁਧਿਆਣਾ ਦਿਹਾਤੀ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੇ ਪ੍ਰਬੰਧਾਂ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਰਵਿੰਦਰ ਡਾਲਵੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਡਾ: ਅਮਰ ਸਿੰਘ ਬੋਪਾਰਾਏ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਭੁਪੇਸ਼ ਬਘੇਲ ਵਲੋਂ ਸੰਬੋਧਨ ਸਮੇਂ ਕਾਂਗਰਸੀ ਵਰਕਰਾਂ ਨੂੰ ਬੂਥ ਪੱਧਰ ਤੱਕ ਕਾਂਗਰਸ ਮਜ਼ਬੂਤ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਆਗਾਮੀ ਚੋਣਾਂ ’ਚ ਬੜਾ ਥੋੜ੍ਹਾ ਸਮਾਂ ਰਹਿ ਗਿਆ, ਅਜਿਹੇ ਵਿਚ ‘ਆਪ’ ਨੂੰ ਪੰਜਾਬ ’ਚੋਂ ਚਲਦਾ ਕਰਨ ਲਈ ਇਕਮੁੱਠ ਤੇ ਇਕਜੁੱਟ ਹੋਇਆ ਜਾਵੇ। ਭੁਪੇਸ਼ ਬਘੇਲ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈਕਮਾਨ ਪਾਰਟੀ ਵਿਚ ਅਨੁਸ਼ਾਸਨ ਬਣਾਈ ਰੱਖਣ ਦੀ ਹਦਾਇਤ ਦੇ ਰਹੀ ਹੈ, ਜੇਕਰ ਫਿਰ ਵੀ ਕੋਈ ਪਾਰਟੀ ਜਾਬਤੇ ਨੂੰ ਤੋੜਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਸੰਭਵ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਭਾਸ਼ਣ ਦੌਰਾਨ ਖਚਾਖਚ ਭਰੇ ਪੰਡਾਲ ’ਚ ਰਾਜਾ ਵੜਿੰਗ ਜ਼ਿੰਦਾਬਾਦ ਚਿਰਾਂ ਬਾਅਦ ਵੇਖਣ ਨੂੰ ਮਿਲੀ। ਰਾਜਾ ਵੜਿੰਗ ਵਲੋਂ ਆਪਣੇ ਭਾਸ਼ਣ ਦੇ ਪਹਿਲੇ ਤਲਖੀ ਭਰੇ ਸ਼ਬਦਾਂ ਨਾਲ ਰਿਜ਼ੋਰਟਸ ਗੇਟ ਦੇ ਬਾਹਰ ਚੰਨੀ ਦੇ ਸਮਰਥਕਾਂ ਨੂੰ ਲਲਕਾਰਿਆ ਕਿ ਲੱਗਦਾ ਹੁਣ ਡਾਂਗ-ਸੋਟੇ ਬਿਨਾਂ ਕੰਮ ਨਹੀਂ ਚੱਲਣਾ। ਰਾਜਾ ਵੜਿੰਗ ਦੇ ਹੱਕ ’ਚ ਬਾਹਾਂ ਉਲ੍ਹਾਰ ਕੇ ਲੱਗ ਰਹੇ ਨਾਅਰਿਆਂ ਦੇ ਨਾਲ ਹੀ ਵੜਿੰਗ ਆਪਣੇ ਪਹਿਲੇ ਸ਼ਬਦਾਂ ਨੂੰ ਵਿਰ੍ਹਾਮ ਦਿੰਦਿਆਂ ਕਿਹਾ ਕਿ ਮੇਰੀ ਰਾਜਸੀ ਇੱਛਾ ਨੀਤੀ ਅਤੇ ਨੀਅਤ ਕਾਂਗਰਸ ਨੂੰ ਮਜਬੂਤ ਬਣਾਉਣ ਵਾਲੀ ਹੈ, ਅੱਜ ਪੰਜਾਬ ਬਚਾਓ ਦੇ ਨਾਅਰੇ ਲਗਾਉਣ ਵਾਲੇ ਕਾਂਗਰਸ ਦੇ ਜੜ੍ਹੀਂ ਤੇਲ ਦੇਣ ਵਾਲੇ ਤਾਂ ਹੋ ਸਕਦੇ ਹਨ, ਹਿਤੈਸ਼ੀ ਨਹੀਂ। ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਬਾਦਲਾਂ ਅਤੇ ਭਾਜਪਾ ਨਾਲ ‘ ਫਰੈਂਡਲੀ’ ਮੈਚ ਬੰਦ ਕਰਨ ਅਤੇ ਮੇਰੇ ਵਾਂਗ ਬਾਦਲਾਂ ਦੀਆਂ ਬੱਸਾਂ ਬੰਦ ਕਰ, ਜੋ ਸੜਕਾਂ ’ਤੇ ਬਿਨਾਂ ਪਰਮਿਟ, ਬਿਨਾਂ ਕਾਗਜ਼ਾਂ ਦੇ ਚਲ ਰਹੀਆਂ। ਵੜਿੰਗ ਨੇ ਕਿਹਾ ਕਾਂਗਰਸ ਜਦ 80 ਤੋਂ 18 ’ਤੇ ਸਿਮਟ ਗਈ ਤਾਂ ਕੈਪਟਨ-ਜਾਖੜ ਕਈ ਹੋਰ ਧਨਾਢ ਕਾਂਗਰਸ ਦੀ ਬੱਸ ’ਚੋਂ ਉਤਰ ਭਾਜਪਾ ਦੀ ਗੱਡੀ ਚੜ੍ਹ ਗਏ।ਕਾਂਗਰਸ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਮੇਂ ਮਲਕੀਤ ਸਿੰਘ ਦਾਖਾ, ਕੁਲਦੀਪ ਸਿੰਘ ਵੈਦ, ਈਸ਼ਰ ਸਿੰਘ ਮਿਹਰਬਾਨ, ਕੁਲਬੀਰ ਸਿੰਘ ਜ਼ੀਰਾ, ਜਗਤਾਰ ਸਿੰਘ ਜੱਗਾ, ਲਖਵੀਰ ਸਿੰਘ ਲੱਖਾ ਪਾਇਲ, ਸੰਜੇ ਤਲਵਾੜ, ਸਿਮਰਜੀਤ ਸਿੰਘ ਬੈਂਸ, ਰਜ਼ੀਆ ਸੁਲਤਾਨਾ (ਸਾਰੇ ਸਾਬਕਾ ਵਿਧਾਇਕ), ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਹਲਕਾ ਰਾਏਕੋਟ ਕਾਂਗਰਸ ਪਾਰਟੀ ਦੇ ਇੰਚਾਰਜ ਕਾਮਿਲ ਅਮਰ ਸਿੰਘ ਅਤੇ ਹਲਕਾ ਸਾਹਨੇਵਾਲ ਇੰਚਾਰਜ ਵਿਕਰਮ ਸਿੰਘ ਬਾਜਵਾ ਮੰਚ ’ਤੇ ਮੌਜੂਦ ਰਹੇ। ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਕਾਂਗਰਸ ਦੇ ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੇ ਬੁਲਾਰੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਡਾ. ਅਮਰ ਸਿੰਘ, ਕੁਲਦੀਪ ਸਿੰਘ ਵੈਦ, ਹੋਰ ਬੁਲਾਰਿਆਂ ਦੇ ਨਾਲ ਪੰਡਾਲ ਅੰਦਰ ਸਮੁੱਚੀ ਇਕੱਤਰਤਾ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਅਗਲੀ ਖ਼ਬਰ ਸਾਈਕਲ ਸਵਾਰਾਂ ਨੇ ਲੁਟੇਰੇ ਨੂੰ ਕੁੱਟ-ਕੁੱਟ ਕੇ ਮਾਰਿਆ
Ad Position 24
No active advertisement