ਜੁਲਾਈ ਮਹੀਨੇ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਤੋਂ ਵਸੂਲੇ 2.71 ਕਰੋੜ ਰੁਪਏ
ਫਿਰੋਜ਼ਪੁਰ, 6 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੀ ਟਿਕਟ ਜਾਂਚ ਟੀਮ ਵਲੋਂ ਰੇਲ ਗੱਡੀਆਂ ਵਿਚ ਅਣ-ਅਧਿਕਾਰਤ/ਬਿਨਾ ਟਿਕਟ ਯਾਤਰਾ ’ਤੇ ਰੋਕ ਲਗਾਉਣ ਲਈ ਰੇਲ ਗੱਡੀਆਂ ਵਿਚ ਲਗਾਤਾਰ ਟਿਕਟ ਜਾਂਚ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਜਾਂਚ ਸਟਾਫ਼ ਵਲੋਂ ਜੁਲਾਈ, 2026 ਦੌਰਾਨ ਰੇਲ ਗੱਡੀਆਂ ਵਿਚ ਟਿਕਟ ਜਾਂਚ ਦੌਰਾਨ ਕੁੱਲ 34,410 ਯਾਤਰੀ ਬਿਨਾ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਪਾਏ ਗਏ ਅਤੇ ਉਨ੍ਹਾਂ ਤੋਂ ਜ਼ੁਰਮਾਨੇ ਵਜੋਂ ਲਗਭਗ 2.
ਯ
ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕਰਦੇ ਹੋਏ ਰੇਲਵੇ ਅਧਿਕਾਰੀ। ਅਜੀਤ ਤਸਵੀਰ
07-08-2026
ਫਿਰੋਜ਼ਪੁਰ, 6 ਅਗਸਤ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੀ ਟਿਕਟ ਜਾਂਚ ਟੀਮ ਵਲੋਂ ਰੇਲ ਗੱਡੀਆਂ ਵਿਚ ਅਣ-ਅਧਿਕਾਰਤ/ਬਿਨਾ ਟਿਕਟ ਯਾਤਰਾ ’ਤੇ ਰੋਕ ਲਗਾਉਣ ਲਈ ਰੇਲ ਗੱਡੀਆਂ ਵਿਚ ਲਗਾਤਾਰ ਟਿਕਟ ਜਾਂਚ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਜਾਂਚ ਸਟਾਫ਼ ਵਲੋਂ ਜੁਲਾਈ, 2026 ਦੌਰਾਨ ਰੇਲ ਗੱਡੀਆਂ ਵਿਚ ਟਿਕਟ ਜਾਂਚ ਦੌਰਾਨ ਕੁੱਲ 34,410 ਯਾਤਰੀ ਬਿਨਾ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਪਾਏ ਗਏ ਅਤੇ ਉਨ੍ਹਾਂ ਤੋਂ ਜ਼ੁਰਮਾਨੇ ਵਜੋਂ ਲਗਭਗ 2.71 ਕਰੋੜ ਰੁਪਏ ਦਾ ਮਾਲੀਆ ਵਸੂਲ ਕੀਤਾ ਗਿਆ। ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਬਣਾਏ ਰੱਖਣ ਅਤੇ ਆਮ ਜਨਤਾ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ’ਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਾਂਚ ਕੀਤੀ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਜੁਲਾਈ ਮਹੀਨੇ ਵਿਚ 137 ਯਾਤਰੀਆਂ ਨੂੰ ਸਟੇਸ਼ਨ ਪਰਿਸਰ ਵਿਚ ਗੰਦਗੀ ਫੈਲਾਉਣ ਦੇ ਦੋਸ਼ ਵਿਚ ਐਂਟੀ ਲਿਟਰਿੰਗ ਐਕਟ ਤਹਿਤ ਉਨ੍ਹਾਂ ਤੋਂ 53 ਹਜ਼ਾਰ ਰੁਪਏ ਤੋਂ ਵੱਧ ਵਸੂਲ ਕੀਤੇ ਗਏ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿਚ ਟਿਕਟ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ। ਬਸੰਤ ਕੁਮਾਰ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਉੱਤਰ ਰੇਲਵੇ ਫਿਰੋਜ਼ਪੁਰ ਨੇ ਆਖਿਆ ਕਿ ਟਿਕਟ ਜਾਂਚ ਦਾ ਮੁੱਖ ਮਨੋਰਥ ਯੋਗ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਾਵੀਂ ਯਾਤਰਾ ਸਹੂਲਤ ਪ੍ਰਦਾਨ ਕਰਨਾ ਹੈ।